Health Tips: ਰੋਜ਼ਾਨਾ ਚਲਾਓ ‘ਸਾਈਕਲ’, ਹੈਰਾਨੀਜਨਕ ਫ਼ਾਇਦੇ ਹੋਣ ਦੇ ਨਾਲ-ਨਾਲ ਇਨ੍ਹਾਂ ਰੋਗਾਂ ਤੋਂ ਵੀ ਪਾਓ ਨਿਜ਼ਾਤ

03/04/2021 12:57:29 PM

ਜਲੰਧਰ (ਬਿਊਰੋ) - ਸਾਈਕਲ ਚਲਾਉਣਾ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੈ। ਇਸ ਨਾਲ ਸਾਡੇ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਸਵੇਰੇ ਉੱਠ ਕੇ 30 ਮਿੰਟ ਸਾਈਕਲ ਚਲਾਉਣ ਨਾਲ ਸਾਡਾ ਸਰੀਰ ਤੰਦਰੁਸਤ ਅਤੇ ਸਾਰਾ ਦਿਨ ਫਰੈਸ਼ ਰਹਿੰਦਾ ਹੈ। ਜੇ ਤੁਸੀਂ ਆਪਣੀ ਜ਼ਿੰਦਗੀ ’ਚ ਰੋਜ਼ਾਨਾ ਸਾਈਕਲ ਚਲਾਉਣ ਦਾ ਨਿਯਮ ਬਣਾਇਆ ਹੈ ਤਾਂ ਇਹ ਬਹੁਤ ਚੰਗੀ ਗੱਲ ਹੈ। ਸੈਂਕੜਿਆਂ ਦੀ ਗਿਣਤੀ ’ਚ ਹਰ ਸ਼ਹਿਰ ਵਿੱਚ ਲੋਕ ਜਿੰਮ ਨੂੰ ਛੱਡ ਕੇ ਸੜਕਾਂ ਉੱਤੇ ਦੌੜਨ ਜਾਂ ਸਾਈਕਲ ਚਲਾਉਣ ਲੱਗ ਪਏ ਹਨ।

ਸਾਈਕਲ ਚਲਾਉਣ ਦੇ ਫ਼ਾਇਦੇ :-

1. ਹਾਰਟ ਅਟੈਕ ਅਤੇ ਸ਼ੁਗਰ
ਜਨਾਨੀਆਂ ਨੂੰ ਰੋਜ਼ਾਨਾ ਅੱਧਾ ਘੰਟਾ ਸਾਈਕਲ ਚਲਾਉਣਾ ਚਾਹੀਦਾ ਹੈ। ਸਾਈਕਲ ਚਲਾਉਣ ਵਾਲੀਆਂ ਜਨਾਨੀਆਂ ਵਿੱਚ ਕੈਂਸਰ ਹੋਣ ਦੇ ਆਸਾਰ ਘੱਟ ਹੁੰਦੇ ਹਨ। ਇਸ ਤੋਂ ਇਲਾਵਾ ਹਾਰਟ ਅਟੈਕ ਅਤੇ ਸ਼ੁਗਰ ਦੇ ਰੋਗਾਂ ਤੋਂ ਵੀ ਕਾਫ਼ੀ ਰਾਹਤ ਮਿਲਦੀ ਹੈ।
 
ਘੱਟ ਹੁੰਦਾ ਹੈ ਜੋੜਾਂ ਦਾ ਦਰਦ
ਸਾਈਕਲ ਚਲਾਉਣ ਨਾਲ ਇੱਕ ਘੰਟੇ ਵਿਚ 300 ਕੈਲਰੀਆਂ ਤੱਕ ਖਰਚ ਹੋ ਜਾਂਦੀਆਂ ਹਨ ਤੇ ਭਾਰ ਘਟਣ ਨਾਲ ਜੋੜਾਂ ਦਾ ਦਰਦ ਵੀ ਘੱਟ ਜਾਂਦਾ ਹੈ। ਸਾਈਕਲ ਚਲਾਉਣ ਵੇਲੇ ਜੋੜ ਸਰੀਰ ਦਾ ਵਾਧੂ ਦਾ ਭਾਰ ਵੀ ਨਹੀਂ ਚੁੱਕਦੇ, ਜਿਸ ਨਾਲ ਜੋੜਾਂ ਦੀ ਟੁੱਟ-ਫੁੱਟ ਵੀ ਘੱਟ ਜਾਂਦੀ ਹੈ। 

ਪੜ੍ਹੋ ਇਹ ਵੀ ਖ਼ਬਰ - Health Tips: ‘ਗੋਡਿਆਂ ਦੇ ਦਰਦ’ ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਇਨ੍ਹਾਂ ਗੱਲਾਂ ਦਾ ਰੱਖੋ ਵਿਸ਼ੇਸ਼ ਧਿਆਨ

ਪੈਰਾਂ ਦੇ ਜੋੜ, ਗੋਡੇ ਤੇ ਪਿੱਠ ਸਣੇ ਕਈ ਜੋੜਾਂ ਦੀ ਹੁੰਦੀ ਹੈ ਕਸਰਤ
ਸਾਈਕਲ ਚਲਾਉਣ ਨਾਲ ਪੈਰਾਂ ਦੇ ਜੋੜ, ਗੋਡੇ ਤੇ ਪਿੱਠ ਸਣੇ ਬਹੁਤ ਸਾਰੇ ਜੋੜਾਂ ਦੀ ਕਸਰਤ ਹੋ ਜਾਂਦੀ ਹੈ। ਇਸ ਨਾਲ ਸਰੀਰ ਨੂੰ ਵਾਧੂ ਭਾਰ ਵੀ ਨਹੀਂ ਝੱਲਣਾ ਪੈਂਦਾ।

ਪੜ੍ਹੋ ਇਹ ਵੀ ਖ਼ਬਰ - Health Tips: ‘ਖੁਜਲੀ’ ਦੀ ਸਮੱਸਿਆ ਤੋਂ ਜੇਕਰ ਤੁਸੀਂ ਵੀ ਹੋ ਪਰੇਸ਼ਾਨ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਮਾਹਵਾਰੀ ਦੌਰਾਨ ਘੱਟ ਹੁੰਦੀਆਂ ਤਕਲੀਫ਼ਾਂ 
ਰੋਜ਼ਾਨਾ ਸਾਈਕਲ ਚਲਾਉਣ ਵਾਲੀਆਂ ਜਨਾਨੀਆਂ ਨੂੰ ਮਾਹਵਾਰੀ ਦੌਰਾਨ ਤਕਲੀਫ਼ਾਂ ਘੱਟ ਹੁੰਦੀਆਂ ਹਨ। ਉਹ ਜੰਮਣ ਪੀੜਾਂ ਵੀ ਸੌਖੀਆਂ ਜਰ ਜਾਂਦੀਆਂ ਹਨ।

ਗਰਭਵਤੀ ਜਨਾਨੀਆਂ
ਗਰਭਵਤੀ ਜਨਾਨੀਆਂ ਨੂੰ ਵੀ ਡਾਕਟਰ ਦੀ ਸਲਾਹ ਅਨੁਸਾਰ ਰੋਜ਼ਾਨਾ ਸਾਈਚਲ ਚਲਾਉਣਾ ਚਾਹੀਦਾ ਹੈ, ਜਿਸ ਨਾਲ ਸਿਹਤ ਤੰਦਰੁਸਤ ਰਹਿੰਦੀ ਹੈ। 

ਪੜ੍ਹੋ ਇਹ ਵੀ ਖ਼ਬਰ - Health Tips: ਕੀ ਤੁਸੀਂ ਵੀ ‘ਖੱਟੇ ਡਕਾਰ’ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਇਨ੍ਹਾਂ ਤਰੀਕਿਆਂ ਦੀ ਵਰਤੋ ਕਰ ਪਾਓ ਨਿਜ਼ਾਤ

ਤਣਾਅ ਘੱਟ ਹੁੰਦਾ
ਸਾਈਕਲ ਚਲਾਉਣਾ ਲੱਤਾਂ ਦੇ ਪੱਠਿਆਂ ਦੀ ਬਹੁਤ ਵਧੀਆ ਕਸਰਤ ਮੰਨੀ ਗਈ ਹੈ। ਜੋੜਾਂ ਵਿੱਚ ਲਚਕ ਵੱਧ ਜਾਂਦੀ ਹੈ ਤੇ ਜੋੜ ਬਦਲਣ ਦੀ ਨੌਬਤ ਨਹੀਂ ਆਉਂਦੀ। ਤਣਾਅ ਘਟਾਉਣ ਵਿੱਚ ਸਹਾਈ ਹੁੰਦਾ ਹੈ। ਇਹ ਦਿਲ ਵਾਸਤੇ ਬਹੁਤ ਵਧੀਆ ਕਸਰਤ ਹੈ।

ਪੜ੍ਹੋ ਇਹ ਵੀ ਖ਼ਬਰ - Health Tips: ‘ਸਰਵਾਈਕਲ’ ਦੇ ਦਰਦ ਤੋਂ ਪ੍ਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਜਾਣੋ ਕਾਰਨ ਤੇ ਦੂਰ ਕਰਨ ਦੇ ਘਰੇਲੂ ਨੁਸਖ਼ੇ

ਢਿੱਡ ਤੇ ਪਿੱਠ ਦੇ ਪੱਠਿਆਂ ਦੀ ਹੁੰਦੀ ਹੈ ਕਸਰਤ
ਸਾਈਕਲ ਚਲਾਉਣ ਨਾਲ ਰੀੜ੍ਹ ਦੀ ਹੱਡੀ ਤਕੜੀ ਹੋ ਜਾਂਦੀ ਹੈ। ਲੱਤਾਂ ਦੀਆਂ ਹੱਡੀਆਂ ਤਕੜੀਆਂ ਹੋ ਜਾਂਦੀਆਂ ਹਨ। ਸਰੀਰ ਅੰਦਰ ਥਿੰਦੇ ਦੀ ਮਾਤਰਾ ਘੱਟ ਜਾਂਦੀ ਹੈ। ਢਿੱਡ ਤੇ ਪਿੱਠ ਦੇ ਪੱਠਿਆਂ ਦੀ ਕਸਰਤ ਵੀ ਹੋ ਜਾਂਦੀ ਹੈ।

ਪੜ੍ਹੋ ਇਹ ਵੀ ਖ਼ਬਰ - Health Tips: ਕੀ ਤੁਹਾਡੇ ਵੀ ਢਿੱਡ ’ਚ ਅਚਾਨਕ ਪੈਂਦੇ ਹਨ ‘ਵੱਟ’ ਤਾਂ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ, ਹੋਣਗੇ ਕਈ ਫ਼ਾਇਦੇ

rajwinder kaur

This news is Content Editor rajwinder kaur