Health Tips: ਪ੍ਰੋਟੀਨ ਨਾਲ ਭਰਪੂਰ ਹੁੰਦੀ ਹੈ ਮੂੰਗੀ ਦੀ ਦਾਲ, ਖੁਰਾਕ ''ਚ ਜ਼ਰੂਰ ਕਰੋ ਸ਼ਾਮਲ

08/07/2021 11:03:41 AM

ਨਵੀਂ ਦਿੱਲੀ- ਮੂੰਗ ਦੀ ਦਾਲ ਦੀ ਵਰਤੋਂ ਭਾਰਤੀ ਭੋਜਨ ਵਿੱਚ ਵਿਆਪਕ ਤੌਰ 'ਤੇ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਸਲਾਦ ਅਤੇ ਸੂਪ ਦਾਲ ਦੋਵਾਂ ਵਿੱਚ ਕੀਤੀ ਜਾਂਦੀ ਹੈ। ਇਸ ਦਾਲ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ। ਇਸ ਦਾਲ 'ਚ ਵਿਟਾਮਿਨ, ਪ੍ਰੋਟੀਨ, ਪੋਟਾਸ਼ੀਅਮ, ਮੈਗਨੀਸ਼ੀਅਮ, ਕਾਪਰ ਅਤੇ ਜ਼ਿੰਕ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ, ਜੋ ਸਰੀਰ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ। ਮੂੰਗ ਦਾਲ ਨੂੰ ਕਈ ਤਰ੍ਹਾਂ ਦੇ ਪਕਵਾਨ ਬਣਾਉਣ ਲਈ ਵੀ ਵਰਤਿਆ ਜਾਂਦਾ ਹੈ। ਮੂੰਗ ਦਾਲ ਦੀ ਰੋਜ਼ਾਨਾ ਵਰਤੋਂ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਮੂੰਗ ਦਾਲ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਜਾਣੂ ਕਰਵਾਉਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ…
ਦਿਲ ਰਹਿੰਦਾ ਹੈ ਸਿਹਤਮੰਦ
ਇਹ ਸਰੀਰ ਵਿੱਚ ਮਾੜੇ ਕੋਲੈਸਟਰੋਲ ਨੂੰ ਕੰਟਰੋਲ ਕਰਨ 'ਚ ਵੀ ਸਮਰੱਥ ਹੈ। ਜੋ ਦਿਲ ਦੀਆਂ ਸਮੱਸਿਆਵਾਂ ਨੂੰ ਰੋਕ ਸਕਦਾ ਹੈ। ਖੋਜਾਂ ਅਨੁਸਾਰ ਇਹ ਐੱਲ.ਡੀ.ਐੱਲ ਕੋਲੈਸਟਰੋਲ ਨੂੰ ਕੰਟਰੋਲ ਕਰਨ ਚ ਸਮਰੱਥ ਹੈ, ਜਿਸ ਕਰਕੇ ਦਿਲ ਦੀਆਂ ਸਮੱਸਿਆਵਾਂ ਨੂੰ ਦੂਰ ਰੱਖਣ ਲਈ ਇਸਦਾ ਸੇਵਨ ਕੀਤਾ ਜਾਣਾ ਚਾਹੀਦਾ ਹੈ।


ਬਲੱਡ ਪ੍ਰੈਸ਼ਰ ਨੂੰ ਕਰੋ ਕੰਟਰੋਲ
ਇਸ ਦਾਲ 'ਚ ਵਿਟਾਮਿਨ, ਪ੍ਰੋਟੀਨ, ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਫਾਈਬਰ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ।
ਢਿੱਡ ਲਈ ਬਿਹਤਰ
ਇਸ ਵਿੱਚ ਮੌਜੂਦ ਫਾਈਬਰ ਢਿੱਡ ਨੂੰ ਸਿਹਤਮੰਦ ਰੱਖਦਾ ਹੈ। ਇਸ ਵਿੱਚ ਮੌਜੂਦ ਕਾਰਬਸ ਹੋਰ ਚੀਜ਼ਾਂ ਨਾਲੋਂ ਵੀ ਵਧੇਰੇ ਸਿਹਤਮੰਦ ਹਨ ਜੋ ਡੀਟੌਕਸ ਅਤੇ ਢਿੱਡ ਨੂੰ ਸਾਫ਼ ਕਰਨ ਵਿੱਚ ਮਦਦ ਕਰਦੇ ਹਨ।


ਸ਼ੂਗਰ
ਮੂੰਗ ਦਾਲ ਸਰੀਰ 'ਚ ਇੰਸੁਲਿਨ ਦੀ ਮਾਤਰਾ ਨੂੰ ਵਧਾਉਣ 'ਚ ਮਦਦ ਕਰਦੀ ਹੈ। ਮੂੰਗ ਦਾਲ ਦੀ ਵਰਤੋਂ ਨਾਲ ਸ਼ੂਗਰ ਦਾ ਖ਼ਤਰਾ ਘੱਟ ਹੁੰਦਾ ਹੈ। ਇਸ ਤੋਂ ਇਲਾਵਾ ਮੂੰਗ ਦਾਲ ਨਾਲ ਕੋਲੈਸਟਰੋਲ ਘੱਟ ਹੁੰਦਾ ਹੈ।
ਲੀਵਰ ਰੋਗ
ਮੂੰਗ ਦਾਲ ਖਾਣ ਨਾਲ ਲੀਵਰ ਖਰਾਬ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ। ਮੂੰਗ ਦਾਲ 'ਚ ਮੌਜੂਦ ਤੱਤ ਲੀਵਰ ਨੂੰ ਠੀਕ ਤਰ੍ਹਾਂ ਨਾਲ ਕੰਮ ਕਰਨ 'ਚ ਮਦਦ ਕਰਦੇ ਹਨ ।

Aarti dhillon

This news is Content Editor Aarti dhillon