Health Tips: ਸੌਣ ਤੋਂ ਪਹਿਲਾਂ ਜ਼ਰੂਰ ਖਾਓ ਲੌਂਗ, ਮਿਲੇਗੀ ਅਨੇਕਾਂ ਪਰੇਸ਼ਾਨੀਆਂ ਤੋਂ ਰਾਹਤ

12/05/2021 10:44:40 AM

ਨਵੀਂ ਦਿੱਲੀ- ਗਲਤ ਖਾਣ-ਪਾਣ ਕਾਰਨ ਇਨਸਾਨ ਬੀਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਅੱਜਕਲ ਲੋਕ ਆਪਣੀ ਜ਼ਿੰਦਗੀ 'ਚ ਇੰਨੇ ਰੁੱਝੇ ਰਹਿੰਦੇ ਹਨ ਕਿ ਉਹ ਆਪਣੀ ਸਿਹਤ ਦਾ ਵੀ ਧਿਆਨ ਨਹੀਂ ਰੱਖਦੇ ਹਨ। ਰੁੱਝੇਵੇ ਵਾਲੀ ਜ਼ਿੰਦਗੀ ਦੇ ਚੱਲਦੇ ਲੋਕ ਕਦੇ-ਕਦੇ ਡਾਕਟਰ ਦੇ ਕੋਲ ਵੀ ਨਹੀਂ ਜਾਂਦੇ ਅਤੇ ਘਰੇਲੂ ਨੁਸਖ਼ੇ ਅਪਣਾ ਲੈਂਦੇ ਹਨ। ਅੱਜ ਅਸੀਂ ਤੁਹਾਨੂੰ ਇਕ ਅਜਿਹੀ ਆਯੁਰਵੈਦਿਕ ਵਸਤੂ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਸੀਂ ਕਈ ਬੀਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ ਲੌਂਗ ਇਕ ਅਜਿਹੀ ਚੀਜ਼ ਹੈ ਜੋ ਖਾਣੇ ਦਾ ਸੁਆਦ ਵਧਾਉਣ ਦੇ ਨਾਲ-ਨਾਲ ਸਿਹਤ ਨੂੰ ਵੀ ਕਈ ਫਾਇਦੇ ਦਿੰਦਾ ਹੈ। ਲੌਂਗ ਦਾ ਤੇਲ ਸਦੀਆਂ ਤੋਂ ਐਂਟੀ-ਸੈਪਟਿਕ ਯਾਨੀ ਸੱਟ ਲੱਗਣ 'ਤੇ ਜ਼ਖਮ 'ਤੇ ਲਗਾਉਣ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ। 
ਸੌਣ ਤੋਂ ਪਹਿਲਾਂ ਕਰੋ ਦੋ ਲੌਂਗਾਂ ਦਾ ਸੇਵਨ 
ਲੌਂਗਾਂ ਦੀ ਤਾਸੀਰ ਗਰਮ ਹੁੰਦੀ ਹੈ, ਇਸ ਲਈ ਸਰਦੀ-ਜ਼ੁਕਾਮ 'ਚ ਵੀ ਇਹ ਬਹੁਤ ਹੀ ਲਾਭਦਾਇਕ ਸਿੱਧ ਹੁੰਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਦੋ ਲੌਂਗ ਖਾਣੇ ਚਾਹੀਦੇ ਹਨ। ਅਜਿਹਾ ਕਰਨ ਨਾਲ ਢਿੱਡ 'ਚ ਦਰਦ, ਸਿਰ ਦਰਦ, ਗਲੇ ਦਾ ਦਰਦ ਜਾਂ ਫਿਰ ਸਰੀਰ ਦੇ ਕਿਸੇ ਵੀ ਹਿੱਸੇ ਦਾ ਦਰਦ ਕੁਝ ਹੀ ਦਿਨਾਂ 'ਚ ਗਾਇਬ ਹੋ ਜਾਵੇਗਾ। 
ਵਾਲਾਂ ਦੀ ਵਧਾਏ ਖੂਬਸੂਰਤੀ 
10 ਤੋਂ 12 ਲੌਂਗ ਪਾਣੀ 'ਚ ਉਬਾਲ ਕੇ ਲੌਂਗਾਂ ਵਾਲੀ ਚਾਹ ਬਣਾ ਲਵੋ। ਇਸ ਪਾਣੀ ਨੂੰ ਠੰਡਾ ਕਰਕੇ ਵਾਲ ਕਲਰ ਕਰਨ ਅਤੇ ਸ਼ੈਂਪੂ ਕਰਨ ਤੋਂ ਬਾਅਦ ਸਿਰ 'ਚ ਪਾਓ। ਇਸ ਨਾਲ ਤੁਹਾਡੇ ਵਾਲਾਂ ਦੀ ਖੂਬਸੂਰਤੀ ਹੋਰ ਵੀ ਵਧੇਗੀ। 


ਫੰਗਲ ਇਨਫੈਕਸ਼ਨ 
ਜ਼ਹਿਰੀਲੇ ਕੀੜੇ ਦੇ ਕੱਟਣ 'ਤੇ ਜਾਂ ਸੱਟ ਲੱਗਣ 'ਤੇ ਜ਼ਖਮ ਹੋਣ ਅਤੇ ਫੰਗਲ ਇਨਫੈਕਸ਼ਨ 'ਤੇ ਲੌਂਗਾਂ ਦੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਤੇਲ ਸਕਿਨ ਨਾਲ ਜੁੜੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ 'ਚ ਮਦਦਗਾਰ ਸਾਬਤ ਹੁੰਦਾ ਹੈ। 
ਹੈਜਾ ਦੀ ਬੀਮਾਰੀ ਤੋਂ ਦਿਵਾਏ ਰਾਹਤ
ਲੌਂਗਾਂ ਦੇ ਤੇਲ ਨੂੰ ਹੱਥ ਦੀ ਤਲੀ ਉੱਪਰ ਪਾ ਕੇ ਖਾਣ ਨਾਲ ਹੈਜਾ ਜਿਹੀ ਖਤਰਨਾਕ ਬੀਮਾਰੀ ਨੂੰ ਠੀਕ ਕੀਤਾ ਜਾ ਸਕਦਾ ਹੈ। 
ਅੱਖਾਂ ਲਈ ਫਾਇਦੇਮੰਦ 
ਲੌਂਗ ਅੱਖਾਂ ਦੀ ਬੀਮਾਰੀ ਲਈ ਵੀ ਫਾਇਦੇਮੰਦ ਹੁੰਦਾ ਹੈ। ਜੇਕਰ ਕਿਸੇ ਨੂੰ ਰਤੌਧੀ ਰੋਗ ਹੈ ਤਾਂ ਬੱਕਰੀ ਦੇ ਦੁੱਧ 'ਚ ਲੌਂਗ ਮਿਲਾ ਕੇ ਅੱਖਾਂ ਦੇ ਹੇਠਾਂ ਲਗਾਉਣਾ ਚਾਹੀਦਾ ਹੈ। 
ਮੂੰਹ ਦੀ ਬਦਬੂ ਤੋਂ ਦੇਵੇਂ ਛੁਟਕਾਰਾ 
ਲੌਂਗ ਮੂੰਹ ਦੀ ਬਦਬੂ ਤੋਂ ਵੀ ਛੁਟਕਾਰਾ ਦਿਵਾਉਣ 'ਚ ਸਹਾਇਕ ਹੁੰਦਾ ਹੈ। ਰੋਜ਼ਾਨਾ ਦੋ ਲੌਂਗ ਚੂਸਣ ਨਾਲ ਮੂੰਹ 'ਚੋਂ ਆਉਂਦੀ ਬਦਬੂ ਤੋਂ ਛੁਟਕਾਰਾ ਮਿਲ ਜਾਂਦਾ ਹੈ। 
ਐਸੀਡਿਟੀ ਕਰੇ ਖਤਮ
ਲੌਂਗ ਐਸੀਡਿਟੀ ਲਈ ਵੀ ਫਾਇਦੇਮੰਦ ਹੁੰਦੇ ਹਨ। 100 ਗ੍ਰਾਮ ਪਾਣੀ 'ਚ ਲੌਂਗ ਦਾ ਪਾਊਡਰ ਮਿਲਾ ਕੇ ਪੀਣ ਨਾਲ ਐਸੀਡਿਟੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ। 


ਜੋੜਾਂ ਦੇ ਦਰਦ ਤੋਂ ਦਿਵਾਏ ਛੁਟਕਾਰਾ 
ਲੌਂਗਾਂ ਦਾ ਤੇਲ ਜੋੜਾਂ ਦੇ ਦਰਦਾਂ ਨੂੰ ਦੂਰ ਕਰਨ 'ਚ ਕਾਫੀ ਲਾਹੇਵੰਦ ਹੁੰਦਾ ਹੈ। ਰੋਜ਼ਾਨਾ ਲੌਂਗਾਂ ਦਾ ਤੇਲ ਲਗਾਉਣ ਨਾਲ ਜੋੜਾਂ ਦੇ ਦਰਦ ਤੋਂ ਛੁਟਕਾਰਾ ਮਿਲਦਾ ਹੈ। 
ਸਿਰ ਦਰਦ ਕਰੇ ਦੂਰ 
ਲੌਂਗ ਸਿਰ ਦਰਦ ਨੂੰ ਵੀ ਠੀਕ ਕਰਨ 'ਚ ਮਦਦਗਾਰ ਸਾਬਤ ਹੁੰਦੇ ਹਨ। ਜਦੋਂ ਵੀ ਤੁਹਾਡੇ ਸਿਰ 'ਚ ਦਰਦ ਹੋਵੇ ਤਾਂ ਤੁਹਾਨੂੰ ਦੋ ਲੌਂਗ ਕੋਸੇ ਪਾਣੀ 'ਚ ਮਿਲਾ ਕੇ ਪੀ ਲਵੋ। ਅਜਿਹਾ ਕਰਨ ਨਾਲ ਸਿਰ ਦਰਦ ਤੋਂ ਛੁਟਕਾਰਾ ਮਿਲੇਗਾ। 
ਗਲੇ ਦੀ ਖਾਰਸ਼ ਤੋਂ ਦਿਵਾਏ ਨਿਜ਼ਾਤ
ਗਲੇ ਦੀ ਖਾਰਸ਼ ਹੋਣ 'ਤੇ ਇਕ ਲੌਂਗ ਖਾਣਾ ਚਾਹੀਦਾ ਹੈ ਜਾਂ ਫਿਰ ਥੋੜ੍ਹੀ ਦੇਰ ਲਈ ਜੀਭ 'ਤੇ ਰੱਖੋ। ਇਸ ਨਾਲ ਗਲੇ ਦੀ ਖਾਰਸ਼ ਤੋਂ ਆਰਾਮ ਮਿਲੇਗਾ। 


ਚਿਹਰੇ ਦੇ ਦਾਗ-ਧੱਬੇ ਕਰੇ ਦੂਰ
ਲੌਂਗਾਂ ਦੀ ਵਰਤੋਂ ਨਾਲ ਚਿਹਰੇ ਦੇ ਦਾਗ-ਧੱਬੇ ਅਤੇ ਮੂੰਹ 'ਤੇ ਹੋਣ ਵਾਲੇ ਕਿੱਲਾਂ ਤੋਂ ਛੁਟਕਾਰਾ ਮਿਲਦਾ ਹੈ। ਇਸ ਦੇ ਲਈ ਸਕਿਨ ਮੁਤਾਬਕ ਜਿਹੜੇ ਵੀ ਫੇਸਪੈਕ ਦੀ ਵਰਤੋਂ ਕਰਦੇ ਹੋ, ਉਸ 'ਚ ਥੋੜ੍ਹਾ ਜਿਹਾ ਲੌਂਗਾਂ ਦਾ ਤੇਲ ਮਿਲਾ ਲਵੋ। ਇਸ ਨੂੰ ਹਫ਼ਤੇ 'ਚ ਘੱਟੋ-ਘੱਟ ਦੋ ਵਾਰ ਲਗਾਓ। ਅਜਿਹਾ ਕਰਨ ਨਾਲ ਤੁਹਾਡਾ ਚਿਹਰਾ ਬਿਲਕੁਲ ਸਾਫ਼ ਹੋ ਜਾਵੇਗਾ ਅਤੇ ਸਾਰੇ ਦਾਗ-ਧੱਬੇ ਦੂਰ ਹੋ ਜਾਣਗੇ। 
ਸਰਦੀ-ਜ਼ੁਕਾਮ ਤੋਂ ਦੇਵੇਂ ਰਾਹਤ 
ਸਰਦੀ-ਜ਼ੁਕਾਮ ਲੱਗਣ ਨਾਲ ਇਕ ਚਮਚਾ ਸ਼ਹਿਦ 'ਚ 4 ਤੋਂ 5 ਲੌਂਗ ਪੀਸ ਕੇ ਖਾਣ ਨਾਲ ਬੰਦ ਨੱਕ ਤੋਂ ਰਾਹਤ ਮਿਲਦੀ ਹੈ। ਅਜਿਹਾ ਕਰੀਬ 4 ਦਿਨ ਰੋਜ਼ਾਨਾ ਕਰਨ ਨਾਲ ਸਰਦੀ-ਜ਼ੁਕਾਮ ਤੋਂ ਰਾਹਤ ਮਿਲੇਗੀ।

Aarti dhillon

This news is Content Editor Aarti dhillon