'ਮਸਾਲਾ ਚਾਹ' ਪੀਣ ਨਾਲ ਸਰੀਰ ਨੂੰ ਮਿਲਣਗੇ ਇਹ ਬੇਮਿਸਾਲ ਫਾਇਦੇ

Thursday, Dec 19, 2024 - 12:36 PM (IST)

ਜਲੰਧਰ- ਸਰਦੀਆਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ। ਇਹ ਫੰਗਸ ਅਤੇ ਬੈਕਟੀਰੀਆ ਦੇ ਵਿਕਾਸ ਲਈ ਸਭ ਤੋਂ ਚੰਗਾ ਸਮਾਂ ਮੰਨਿਆ ਜਾਂਦਾ ਹੈ। ਇਨ੍ਹਾਂ ਦੇ ਵਧਣ ਨਾਲ ਸਾਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੁੰਦੀਆਂ ਹਨ। ਠੰਡ ਦੇ ਮੌਸਮ 'ਚ ਇਮਿਊਨਿਟੀ ਕਮਜ਼ੋਰ ਹੋਣ ਨਾਲ ਖੰਘ-ਜ਼ੁਕਾਮ ਦੀ ਸਮੱਸਿਆ ਲੋਕਾਂ 'ਚ ਆਮ ਹੋ ਜਾਂਦੀ ਹੈ। ਸਿਹਤ ਮਾਹਰਾਂ ਦਾ ਮੰਨਣਾ ਹੈ ਕਿ ਮਸਾਲਾ ਚਾਹ ਦੇ ਸੇਵਨ ਨਾਲ ਲੋਕਾਂ ਦੀ ਇਹ ਸਮੱਸਿਆ ਦੂਰ ਕੀਤੀ ਜਾ ਸਕਦੀ ਹੈ ਅਤੇ ਇਸ ਨਾਲ ਸਰੀਰ ਨੂੰ ਕਈ ਹੋਰ ਫ਼ਾਇਦੇ ਵੀ ਮਿਲਣਗੇ। ਮਸਾਲਾ ਚਾਹ ਕਿਸੇ ਵੀ ਆਮ ਚਾਹ ਦੇ ਮੁਕਾਬਲੇ ਜ਼ਿਆਦਾ ਫ਼ਾਇਦੇਮੰਦ ਸਾਬਤ ਹੁੰਦੀ ਹੈ। ਇਹ ਚਾਹ ਸਰਦੀਆਂ 'ਚ ਤੁਹਾਡੇ ਲਈ ਰਾਮਬਾਣ ਇਲਾਜ ਬਣੇਗੀ। ਇਸ ਦੇ ਨਾਲ ਹੀ ਇਹ ਤੁਹਾਡੀ ਇਮਿਊਨਿਟੀ ਨੂੰ ਬੂਸਟ ਕਰਨ ਵਿੱਚ ਮਦਦ ਕਰੇਗੀ ਅਤੇ ਤੁਹਾਨੂੰ ਇਸ ਤੋਂ ਕਈ ਹੋਰ ਫ਼ਾਇਦੇ ਵੀ ਮਿਲਣਗੇ।

ਇੰਝ ਬਣਾਓ ਮਸਾਲਾ ਚਾਹ
ਮਸਾਲਾ ਚਾਹ ਵਿੱਚ ਕਈ ਤਰ੍ਹਾਂ ਦੀਆਂ ਜੜ੍ਹੀਆਂ-ਬੂਟੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਵਿਚ ਕਿਸੇ ਵੀ ਆਮ ਚਾਹ ਨਾਲੋਂ ਜ਼ਿਆਦਾ ਚੀਜ਼ਾਂ ਪਾਈਆਂ ਜਾਂਦੀਆਂ ਹਨ। ਇਸ ਵਿੱਚ ਚਾਹ ਪੱਤੀ ਦੇ ਨਾਲ ਤੁਲਸੀ, ਲੌਂਗ, ਅਦਰਕ, ਇਲਾਇਚੀ, ਦਾਲਚੀਨੀ ਨੂੰ ਪੀਸ ਕੇ ਉਸ ਦਾ ਪਾਊਡਰ ਬਣਾ ਲਵੋ। ਇਸ ਚਾਹ ਨੂੰ ਪੀਣ ਨਾਲ ਤੁਹਾਡੀ ਥਕਾਵਟ ਦੂਰ ਹੁੰਦੀ ਹੈ ਅਤੇ ਤੁਹਾਨੂੰ ਤੁਰੰਤ ਊਰਜਾ ਮਿਲਦੀ ਹੈ। ਇਸ ਦੇ ਸੇਵਨ ਨਾਲ ਸਰੀਰ ਦੀ ਹਰ ਤਰ੍ਹਾਂ ਦੀ ਸੋਜ ਘੱਟ ਹੋਣ ਲੱਗਦੀ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਪਰ ਇਹ ਸ਼ੂਗਰ ਦੇ ਰੋਗੀਆਂ ਨੂੰ ਵੀ ਫ਼ਾਇਦਾ ਪਹੁੰਚਾਉਂਦੀ ਹੈ।

1. ਥਕਾਵਟ ਦੂਰ
ਮਸਾਲਾ ਚਾਹ ਪੀਣ ਨਾਲ ਸਰੀਰ ਨੂੰ ਬਹੁਤ ਸਾਰੇ ਲਾਭ ਹੁੰਦੇ ਹਨ। ਇਹ ਥਕਾਵਟ ਦੂਰ ਕਰਨ 'ਚ ਵੀ ਮਦਦ ਕਰਦਾ ਹੈ।

2. ਊਰਜਾ ਵਧਾਉਂਦਾ ਹੈ
ਮਸਾਲਾ ਚਾਹ 'ਚ ਮੌਜੂਦ ਕੈਫੀਨ ਅਤੇ ਮਸਾਲਿਆਂ ਦੀ ਸ਼ਕਤੀ ਮਨੁੱਖ ਨੂੰ ਤਾਜ਼ਗੀ ਅਤੇ ਊਰਜਾ ਪ੍ਰਦਾਨ ਕਰਦੀ ਹੈ। ਇਸ ਨੂੰ ਪੀਣ ਨਾਲ ਦਿਨ ਦੇ ਸ਼ੁਰੂਆਤ 'ਚ ਤਾਜ਼ਗੀ ਅਤੇ ਉਤਸ਼ਾਹ ਮਹਿਸੂਸ ਹੁੰਦਾ ਹੈ।

3. ਚਿੰਤਾ ਅਤੇ ਤਣਾਅ ਘਟਾਉਂਦਾ ਹੈ
ਮਸਾਲਾ ਚਾਹ ਪੀਣ ਨਾਲ ਮਾਨਸਿਕ ਤਣਾਅ ਨੂੰ ਘਟਾਉਂਦੇ ਹਨ ਅਤੇ ਮੂਡ ਠੀਕ ਕਰਨ 'ਚ ਵੀ ਮਦਦ ਕਰਦੇ ਹਨ। ਇਹ ਸਰੀਰ ਨੂੰ ਰਿਲੈਕਸ ਕਰਨ ਅਤੇ ਮਾਨਸਿਕ ਅਰਾਮ 'ਚ ਮਦਦ ਕਰਦਾ ਹੈ।

4.ਜ਼ੁਕਾਮ ਅਤੇ ਖਾਂਸੀ ਲਈ ਫਾਇਦੇਮੰਦ
ਮਸਾਲਾ ਚਾਹ ਜ਼ੁਕਾਮ, ਖਾਂਸੀ ਅਤੇ ਗਲੇ ਦੀ ਖਰਾਸ਼ ਨੂੰ ਠੀਕ ਕਰਨ 'ਚ ਮਦਦ ਕਰਦੇ ਹਨ। ਅਦਰਕ ਸਰੀਰ ਨੂੰ ਤਾਜਗੀ ਦਿੰਦਾ ਹੈ ਅਤੇ ਸਰੀਰ ਨੂੰ ਗਰਮੀ ਪਹੁੰਚਾਉਂਦਾ ਹੈ, ਜੋ ਤਣਾਅ ਅਤੇ ਜ਼ੁਕਾਮ ਦੇ ਲੱਛਣਾਂ ਨੂੰ ਘਟਾਉਂਦਾ ਹੈ।

ਮਸਾਲਾ ਚਾਹ ਦੇ ਕਈ ਹੋਰ ਫ਼ਾਇਦੇ
ਤੁਹਾਨੂੰ ਦੱਸ ਦੇਈਏ ਕਿ ਇਸ 'ਚ ਪੈਣ ਵਾਲਾ ਅਦਰਕ, ਦਾਲਚੀਨੀ ਅਤੇ ਇਲਾਇਚੀ 'ਚ ਐਂਟੀ-ਆਕਸੀਡੈਂਟ ਅਤੇ ਫਾਈਟੋਕੈਮੀਕਲਸ ਮੌਜੂਦ ਹੁੰਦਾ ਹਨ ਜਿਸ ਕਾਰਨ ਤੁਹਾਡੀ ਇਮਿਊਨਿਟੀ 'ਚ ਜ਼ਬਰਦਸਤ ਵਾਧਾ ਹੁੰਦਾ ਹੈ ਇਸ ਦੇ ਨਾਲ ਹੀ ਇਸ 'ਚ ਕੈਂਸਰ ਨਾਲ ਲੜਨ ਦੀ ਸਮਰੱਥਾ ਵੀ ਹੁੰਦੀ ਹੈ। ਸਿਹਤ ਮਾਹਰਾਂ ਦਾ ਮੰਨਣਾ ਹੈ ਕਿ ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਕੈਂਸਰ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਇਸ ਦੇ ਨਾਲ ਹੀ ਇਹ ਸਰੀਰ ਦੇ ਹਾਰਮੋਨਸ ਨੂੰ ਸੰਤੁਲਿਤ ਬਣਾਉਣ ਦਾ ਕੰਮ ਕਰਦੀ ਹੈ। ਇਹ ਬੁਖ਼ਾਰ ਤੋਂ ਪੀੜਤ ਵਿਅਕਤੀ ਨੂੰ ਰਾਹਤ ਦਿੰਦੀ ਹੈ ਅਤੇ ਨਾਲ ਤੁਹਾਨੂੰ ਸਰੀਰ ਦੀ ਜਕੜਣ ਵਿੱਚ ਰਾਹਤ ਦਿੰਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Priyanka

Content Editor

Related News