Health Care: ਜੋੜਾਂ ਦੇ ਦਰਦ ਤੋਂ ਪ੍ਰੇਸ਼ਾਨ ਹੋ ਤਾਂ ਭੁੱਲ ਕੇ ਵੀ ਇਨ੍ਹਾਂ ਚੀਜ਼ਾਂ ਨੂੰ ਨਾ ਕਰੋ ਖੁਰਾਕ ''ਚ ਸ਼ਾਮਲ
Wednesday, Jun 09, 2021 - 10:59 AM (IST)
ਨਵੀਂ ਦਿੱਲੀ- ਜੋੜਾਂ ’ਚ ਦਰਦ ਅਤੇ ਸੋਜ ਦੀ ਸਮੱਸਿਆ ਦਾ ਕਾਰਨ ਆਮ ਤੌਰ ’ਤੇ ਗਠੀਆ ਹੁੰਦਾ ਹੈ। ਗਠੀਆ ਇਕ ਅਜਿਹਾ ਰੋਗ ਹੈ ਜੋ ਆਮ ਤੌਰ ’ਤੇ ਬਜ਼ੁਰਗਾਂ ’ਚ ਵੱਧ ਪਾਇਆ ਜਾਂਦਾ ਹੈ ਪਰ ਇਹ ਜਵਾਨ ਲੋਕਾਂ ਨੂੰ ਵੀ ਹੋ ਸਕਦਾ ਹੈ। ਪੁਰਸ਼ਾਂ ਦੀ ਤੁਲਨਾ ’ਚ ਗਠੀਏ ਦਾ ਜੋਖ਼ਮ ਜ਼ਿਆਦਾਤਰ ਔਰਤਾਂ ’ਚ ਜ਼ਿਆਦਾ ਹੁੰਦਾ ਹੈ। ਮੋਟਾਪਾ ਵੀ ਇਸ ਦੇ ਪਿਛੇ ਦਾ ਕਾਰਨ ਹੋ ਸਕਦਾ ਹੈ ਕਿਉਂਕਿ ਸਰੀਰ ਦੇ ਜੋੜ ਜ਼ਿਆਦਾ ਭਾਰ ਸਹਿਣ ਨਹੀਂ ਕਰ ਪਾਉਂਦੇ ਅਤੇ ਜੋੜਾਂ ’ਚ ਦਰਦ ਅਤੇ ਸੋਜ ਦੀ ਸਮੱਸਿਆ ਹੋਣ ਲੱਗਦੀ ਹੈ। ਇਸ ਦੇ ਪਿਛੇ ਦੂਸਰਾ ਕਾਰਨ ਸਰੀਰ ’ਚ ਯੂਰਿਕ ਐਸਿਡ ਦੀ ਸਮੱਸਿਆ ਹੋਣਾ ਵੀ ਹੈ। ਖ਼ਰਾਬ ਲਾਈਫਸਟਾਈਲ ਕਾਰਨ ਲੋਕਾਂ ਨੂੰ ਯੂਰਿਕ ਐਸਿਡ ਦੀ ਸਮੱਸਿਆ ਆਮ ਹੋ ਜਾਂਦੀ ਹੈ। ਅਸਲ ’ਚ, ਜ਼ਿਆਦਾ ਪਿਊਰਿਨ ਦੀ ਵਰਤੋਂ ਕਰਨ ਨਾਲ ਬਲੱਡ ’ਚ ਯੂਰਿਕ ਐਸਿਡ ਬਣਦਾ ਹੈ ਯੂਰਿਕ ਐਸਿਡ ਬਲੱਡ ’ਚ ਜ਼ਿਆਦਾ ਹੋ ਜਾਵੇ ਤਾਂ ਇਸ ਨੂੰ ਹਾਈਪਰਯੂਰੀਸੀਮੀਆ ਕਹਿੰਦੇ ਹਨ। ਇਸ ਨਾਲ ਗਾਓਟ ਨਾਮਕ ਬਿਮਾਰੀ ਹੋ ਸਕਦੀ ਹੈ ਜੋ ਜੋੜਾਂ ’ਚ ਦਰਦ ਦਾ ਕਾਰਨ ਬਣਦੀ ਹੈ। ਗਾਓਟ, ਗਠੀਏ ਦਾ ਹੀ ਜਟਿਲ ਰੂਪ ਹੈ।
ਯੂਰਿਕ ਐਸਿਡ ਸਾਡੇ ਖ਼ੂਨ ’ਚ ਪਾਇਆ ਜਾਂਦਾ ਹੈ ਅਤੇ ਇਹ ਵੇਸਟ ਪ੍ਰੋਡਕਟ ਹੁੰਦਾ ਹੈ। ਇਹ ਉਦੋਂ ਬਣਦਾ ਹੈ, ਜਦੋਂ ਸਰੀਰ ਪਿਊਰਿਨ ਨਾਮ ਦੇ ਕੈਮੀਕਲਜ਼ ਨੂੰ ਤੋੜਦਾ ਹੈ। ਰੈੱਡ ਮੀਟ, ਰਾਜਮਾ, ਭਿੰਡੀ ਅਤੇ ਅਰਬੀ ਜਿਹੀਆਂ ਚੀਜ਼ਾਂ ’ਚ ਪਿਊਰਿਨ ਹੁੰਦਾ ਹੈ ਅਤੇ ਇਸ ਦੀ ਵਰਤੋਂ ਨਾਲ ਯੂਰਿਕ ਐਸਿਡ ਵੱਧਦਾ ਹੈ। ਐਕਸਪਰਟਸ ਅਨੁਸਾਰ ਜਦੋਂ ਕਿਡਨੀ ਦੀ ਕਿਸੇ ਕਾਰਨ ਫਿਲਟਰ ਕਰਨ ਦੀ ਸਮਰੱਥਾ ਹੌਲੀ ਹੋ ਜਾਂਦੀ ਹੈ ਤਾਂ ਯੂਰੀਆ ਯੂਰਿਕ ਐਸਿਡ ’ਚ ਬਦਲ ਜਾਂਦਾ ਹੈ ਅਤੇ ਗਾਓਟ ਦਾ ਰੂਪ ਲੈ ਲੈਂਦਾ ਹੈ। ਜਿਸ ਕਾਰਨ ਜੋੜਾਂ ’ਚ ਦਰਦ ਅਤੇ ਸੋਜ ਆਉਣ ਲੱਗਦੀ ਹੈ।
ਗਠੀਏ ਦੇ ਮਰੀਜ਼ਾਂ ਨੂੰ ਇਨ੍ਹਾਂ ਚੀਜ਼ਾਂ ਤੋਂ ਬਣਾਉਣੀ ਚਾਹੀਦੀ ਦੂਰੀ
ਗਠੀਆ ਪੀੜਤ ਲੋਕਾਂ ਨੂੰ ਖਾਣੇ ’ਚ ਰਾਜਮਾ, ਛੋਲੇ, ਮਸਰਾਂ ਦੀ ਦਾਲ, ਸਬਜ਼ੀਆਂ ’ਚ ਮਸ਼ਰੂਮ, ਮਟਰ, ਬੈਂਗਣ, ਫੁੱਲਗੋਭੀ, ਬੀਨਸ, ਫਲ਼ਾਂ ’ਚ ਸ਼ਰੀਫਾ ਅਤੇ ਚੀਕੂ ਖਾਣ ਤੋਂ ਬਚਣਾ ਚਾਹੀਦਾ ਹੈ ਜਾਂ ਬੇਹੱਦ ਘੱਟ ਮਾਤਰਾ ’ਚ ਖਾਣੇ ਚਾਹੀਦੇ ਹਨ। ਨਾਲ ਹੀ ਸ਼ਰਾਬ ਤੋਂ ਦੂਰ ਰਹਿਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕਾਡ ਫਿਸ਼, ਟ੍ਰਾਓਟ, ਹੈਰਿੰਗ ਜਿਹੇ ਸੀ-ਫੂਡ ’ਚ ਵੀ ਪਿਊਰਿਨ ਦੀ ਮਾਤਰਾ ਵੱਧ ਹੁੰਦੀ ਹੈ।
ਉਥੇ ਹੀ ਜੇਕਰ ਤੁਸੀਂ ਗਾਓਟ ਦੇ ਮਰੀਜ਼ ਹੋ ਤਾਂ ਜਿੰਨਾ ਸੰਭਵ ਹੋ ਸਕੇ, ਲੂਣ ਦੀ ਮਾਤਰਾ ਘੱਟ ਰੱਖੋ। ਟਮਾਟਰ, ਨਿੰਬੂ ਦਾ ਰਸ, ਦਹੀ, ਸਿਰਕਾ, ਕੋਕਮ, ਅੰਬਚੂਰ ਅਤੇ ਕਾਲੀ ਮਿਰਚ ਪਾਊਡਰ ਜਿਹੀਆਂ ਚੀਜ਼ਾਂ ਦਾ ਉਪਯੋਗ ਘੱਟ ਤੋਂ ਘੱਟ ਕਰੋ। ਗਾਓਟ ਰੋਗੀ ਨੂੰ ਖਾਣੇ ’ਚ ਉੱਪਰੋਂ ਵੱਧ ਲੂਣ ਪਾਉਣ ਤੋਂ ਬਚਣਾ ਚਾਹੀਦਾ ਹੈ।
ਕੀ ਖਾਣਾ ਚਾਹੀਦਾ ਹੈ?
ਖੋਜ ’ਚ ਇਹ ਪਤਾ ਲੱਗਾ ਹੈ ਕਿ ਕੈਲੋਰੀ ਦੀ ਸੰਖਿਆ, ਭਾਰ ਅਤੇ ਪਿਊਰਿਨ ਵਾਲੀਆਂ ਚੀਜ਼ਾਂ ਦੀ ਵਰਤੋਂ ਘੱਟ ਕਰਨ ਨਾਲ ਗਾਓਟ ਦੀ ਸਮੱਸਿਆ ਨੂੰ ਕਾਫ਼ੀ ਹੱਦ ਤਕ ਦੂਰ ਕੀਤਾ ਜਾ ਸਕਦਾ ਹੈ। ਗਾਓਟ ਦੇ ਮਰੀਜ਼ ਆਪਣੇ ਖਾਣੇ ’ਚ ਦਹੀ, ਬਿਨਾਂ ਮਲਾਈ ਵਾਲਾ ਦੁੱਧ, ਤਾਜ਼ੇ ਫਲ਼ ਅਤੇ ਸਬਜ਼ੀਆਂ, ਮੇਵੇ, ਪੀਨਟ ਬਟਰ, ਫੈਟਸ, ਤੇਲ, ਆਲੂ, ਚੌਲ ਸ਼ਾਮਲ ਕਰ ਸਕਦੇ ਹਨ। ਜੋ ਲੋਕ ਆਂਡੇ ਅਤੇ ਮਾਸ ਜਿਵੇਂ ਮੱਛੀ, ਚਿਕਨ ਅਤੇ ਲਾਲ ਮਾਸ ਖਾਂਦੇ ਹਨ ਇਸ ਦੀ ਮਾਤਰਾ ਘੱਟ ਕਰ ਦੇਣੀ ਚਾਹੀਦੀ ਹੈ।