Health Tips: ਸਿਹਤ ਲਈ ਬੇਹੱਦ ਲਾਹੇਵੰਦ ਹਨ ''ਕੱਚੇ ਅੰਬ'', ਖਾਣ ਨਾਲ ਹੋਣਗੇ ਅਨੇਕਾਂ ਲਾਭ

05/05/2023 12:33:44 PM

ਨਵੀਂ ਦਿੱਲੀ (ਬਿਊਰੋ) - ਕੱਚੇ ਅੰਬ ਜਾਂ ਕੈਰੀ ਦਾ ਨਾਂ ਸੁਣਦੇ ਹੀ ਸਾਰੇ ਲੋਕਾਂ ਦੇ ਮੂੰਹ 'ਚ ਪਾਣੀ ਆਉਣ ਲੱਗ ਜਾਂਦਾ ਹੈ। ਗਰਮੀ ਦੇ ਮੌਸਮ ਤੋਂ ਭਾਵ ਅੰਬ ਦਾ ਮੌਸਮ। ਗਰਮੀ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਾਜ਼ਾਰ ਅਤੇ ਸਬਜ਼ੀ ਮੰਡੀਆਂ 'ਚ ਖੁਸ਼ਬੂਦਾਰ ਅਤੇ ਹਰੇ-ਹਰੇ ਕੱਚੇ ਅੰਬ ਦੇਖਣ ਨੂੰ ਮਿਲਦੇ ਹਨ, ਜਿਨ੍ਹਾਂ ਨੂੰ ਦੇਖ ਮਨ ਲਲਚਾ ਜਾਂਦਾ ਹੈ। ਗਰਮੀਆਂ ਸ਼ੁਰੂ ਹੁੰਦੇ ਸਾਰ ਸਾਰੇ ਘਰਾਂ 'ਚ ਕੱਚੇ ਅੰਬਾਂ ਦੀ ਚਟਨੀ ਜਾਂ ਕੈਰੀ ਦਾ ਆਚਾਰ ਬਣਾਇਆ ਜਾਂਦਾ ਹੈ। ਗਰਮੀਆਂ ਦੇ ਮੌਸਮ 'ਚ ਨਾ ਸਿਰਫ਼ ਖੱਟਾ-ਮਿੱਠਾ ਕੱਚੇ ਅੰਬਾਂ ਦੀ ਕੈਰੀ ਸੁਆਦ ਲੱਗਦੀ ਹੈ ਸਗੋਂ ਇਹ ਸਰੀਰ ਲਈ ਇਸ ਮੌਸਮ 'ਚ ਖੂਬ ਫ਼ਾਇਦੇਮੰਦ ਹੁੰਦੀ ਹੈ। ਕੱਚਾ ਅੰਬ ਚਮੜੀ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਸਰੀਰ ਤੋਂ ਦੂਰ ਰੱਖਦਾ ਹੈ। ਕੱਚੇ ਅੰਬ 'ਚ ਵਿਟਾਮਿਨ-ਸੀ ਦੀ ਮਾਤਰਾ ਸਭ ਤੋਂ ਜ਼ਿਆਦਾ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕੱਚਾ ਅੰਬ ਖਾਣ ਨਾਲ ਸਾਨੂੰ ਕਿਹੜੇ ਫ਼ਾਇਦੇ ਹੁੰਦੇ ਹਨ...

1. ਦੰਦਾਂ ਲਈ ਫ਼ਾਇਦੇਮੰਦ - ਦੰਦ ਸਰੀਰ ਦਾ ਉਹ ਮਹੱਤਵਪੂਰਨ ਹਿੱਸਾ ਹੁੰਦੇ ਹਨ, ਜਿਸ ਨੂੰ ਅਸੀਂ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਕੱਚੇ ਅੰਬ ਮਸੂੜਿਆਂ ਲਈ ਬਹੁਤ ਲਾਭਕਾਰੀ ਹਨ। ਇਹ ਮਸੂੜਿਆਂ ਤੋਂ ਖੂਨ ਆਉਣਾ, ਮੁੰਹ ਤੋਂ ਬਦਬੂ ਆਉਣਾ, ਦੰਦਾਂ ਦੀ ਸੜਣ ਨੂੰ ਰੋਕਣ ਵਿਚ ਕਾਰਗਰ ਹੈ।

2. ਗਰਮੀ ਤੋਂ ਕਰਦੈ ਬਚਾਅ - ਕੱਚੇ ਅੰਬ ਨੂੰ ਨਮਕ ਨਾਲ ਖਾਣ ਨਾਲ ਪਾਣੀ ਦੀ ਕਮੀ ਨਹੀਂ ਹੁੰਦੀ ਅਤੇ ਗਰਮੀ ਵੀ ਘੱਟ ਮਹਿਸੂਸ ਹੁੰਦੀ ਹੈ। 

3. ਐਸੀਡਿਟੀ - ਜੇ ਤੁਹਾਨੂੰ ਐਸੀਡਿਟੀ ਜਾਂ ਛਾਤੀ 'ਚ ਜਲਣ ਦੀ ਸਮੱਸਿਆ ਰਹਿੰਦੀ ਹੈ ਤਾਂ ਕੱਚਾ ਅੰਬ ਤੁਹਾਡੇ ਲਈ ਸਭ ਤੋਂ ਚੰਗਾ ਫਲ ਹੈ। ਐਸੀਡਿਟੀ ਨੂੰ ਘੱਟ ਕਰਨ ਲਈ ਇਕ ਕੱਚੇ ਅੰਬ ਦੀ ਰੋਜ਼ਾਨਾ ਵਰਤੋਂ ਕਰਨੀ ਚਾਹੀਦੀ ਹੈ। 

4. ਦਿਲ ਦੀ ਬੀਮਾਰੀ ਤੇ ਕੈਂਸਰ ਤੋਂ ਕਰੇ ਬਚਾਅ - ਆਯੁਰਵੇਦ ਮੁਤਾਬਕ ਕੱਚੇ ਅੰਬ ਦੇ ਸੇਵਨ ਨਾਲ ਸਰੀਰ ਵਿਚ ਠੰਢਕ ਬਣੀ ਰਹਿੰਦੀ ਹੈ। ਕੱਚੀ ਕੈਰੀ ਵਿਚ ਐਂਟੀਆਕਸੀਡੈਂਟ ਪਾਇਆ ਜਾਂਦਾ ਹੈ ਨਾਲ ਹੀ ਇਹ ਦਿਲ ਦੀ ਬੀਮਾਰੀ ਅਤੇ ਕੈਂਸਰ ਤੋਂ ਵੀ ਸਰੀਰ ਦੀ ਰੱਖਿਆ ਵੀ ਕਰਦਾ ਹੈ।

5. ਪਿੱਤ ਤੋਂ ਛੁਟਕਾਰਾ - ਪਿੱਤ ਲਈ ਇਹ ਬਹੁਤ ਹੀ ਚੰਗਾ ਉਪਾਅ ਹੈ। ਸਗੋਂ ਇਸ 'ਚ ਕੁਝ ਅਜਿਹੇ ਤੱਤ ਮੌਜੂਦ ਹੁੰਦੇ ਹਨ ਜੋ ਤੁਹਾਨੂੰ ਸੂਰਜ ਦੇ ਪ੍ਰਭਾਵ ਤੋਂ ਬਚਾਉਂਦੇ ਹਨ।

6. ਥਕਾਵਟ ਕਰੇ ਦੂਰ - ਗਰਭਵਤੀ ਔਰਤਾਂ ਨੂੰ ਆਚਾਰ ਜਾਂ ਹੋਰ ਕੁਝ ਖੱਟਾ ਖਾਣ ਦਾ ਮਨ ਕਰਦਾ ਹੈ। ਇਸ ਲਈ ਕੱਚੇ ਹਰੇ ਅੰਬ ਨਾਲ ਉਨ੍ਹਾਂ ਦੀ ਸਰੀਰਕ ਥਕਾਵਟ ਵੀ ਦੂਰ ਹੋ ਜਾਂਦੀ ਹੈ।

7. ਇਮਿਊਨਿਟੀ 'ਚ ਕਰੇ ਵਾਧਾ - ਕੱਚਾ ਅੰਬ ਸਰੀਰ ਨੂੰ ਰੋਗਾਂ ਪ੍ਰਤੀਰੋਧਕ ਸਮਰਥਾ ਮਤਲਬ ਇੰਊਨਿਟੀ ਨੂੰ ਵਧਾਉਂਦਾ ਹੈ। ਨਾਲ ਹੀ ਇਹ ਸਾਨੂੰ ਰੋਗਾਂ ਨਾਲ ਲੜਣ ਦੀ ਤਾਕਤ ਵੀ ਦਿੰਦਾ ਹੈ। 

8. ਭਾਰ ਨੂੰ ਰੱਖੇ ਕੰਟਰੋਲ 'ਚ - ਅੰਬ 'ਚ ਉੱਚ ਮਾਤਰਾ 'ਚ ਫਾਈਬਰ ਮੌਜੂਦ ਹੁੰਦੇ ਹਨ ਜੋ ਸਾਡੇ ਸਰੀਰ 'ਚੋਂ ਫਾਲਤੂ ਚਰਬੀ ਨੂੰ ਦੂਰ ਕਰਦਾ ਹੈ। ਨਾਲ ਹੀ ਇਸ 'ਚ ਖੰਡ ਦੀ ਮਾਤਰਾ ਵੀ ਘੱਟ ਹੀ ਮੌਜੂਦ ਹੁੰਦੀ ਹੈ ਜਿਸ ਨਾਲ ਭਾਰ ਵੀ ਨਹੀਂ ਵਧਦਾ।

9. ਸ਼ੂਗਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ - ਕੱਚਾ ਅੰਬ ਸ਼ੂਗਰ ਦੇ ਮਰੀਜ਼ਾਂ ਲਈ ਲਾਭਕਾਰੀ ਹੁੰਦਾ ਹੈ। ਸ਼ੂਗਰ ਲੇਵਲ ਨੂੰ ਘੱਟ ਕਰਨ ਲਈ ਕੱਚੇ ਅੰਬ ਨੂੰ ਦਹੀਂ ਅਤੇ ਚੌਲਾਂ ਨਾਲ ਖਾ ਸਕਦੇ ਹੋ।

10 . ਖੂਨ ਕਰੇ ਸਾਫ - ਕੱਚੇ ਅੰਬਾਂ 'ਚ ਵਿਟਾਮਿਨ-ਸੀ ਕਾਫੀ ਜ਼ਿਆਦਾ ਮਾਤਰਾ 'ਚ ਮੌਜੂਦ ਹੁੰਦਾ ਹੈ, ਜੋ ਖੂਨ 'ਚ ਮੌਜੂਦ ਕਿਸੇ ਵੀ ਤਰ੍ਹਾਂ ਦੀ ਅਸ਼ੁੱਧੀ ਨੂੰ ਦੂਰ ਕਰਨ 'ਚ ਮਦਦਗਾਰ ਸਾਬਤ ਹੁੰਦਾ ਹੈ। 

sunita

This news is Content Editor sunita