ਰਾਤ ਨੂੰ ਸੌਣ ਤੋਂ ਪਹਿਲਾਂ ਪੀਓ ਪਿਆਜ਼ ਦੀ ਚਾਹ, ਮਿਲਣਗੇ ਇਹ ਫਾਇਦੇ

08/18/2019 5:44:45 PM

ਜਲੰਧਰ— ਹੁਣ ਤੱਕ ਤੁਸੀਂ ਕਾਲੀ ਚਾਹ, ਨਿੰਬੂ ਦੀ ਚਾਹ, ਗ੍ਰੀਨ ਟੀ ਆਦਿ ਕਈ ਚਾਹਾਂ ਪੀਤੀਆਂ ਹੋਣਗੀਆਂ ਪਰ ਕੀ ਤੁਸੀਂ ਕਦੇ ਪਿਆਜ਼ ਦੀ ਚਾਹ ਪੀਤੀ ਹੈ? ਜੇਕਰ ਨਹੀਂ ਤਾਂ ਇਕ ਵਾਰ ਜ਼ਰੂਰ ਪੀ ਕੇ ਦੇਖੋ। ਵਿਟਾਮਿਨਸ ਅਤੇ ਪੋਸ਼ਟਿਕ ਤੱਤਾਂ ਨਾਲ ਭਰਪੂਰ ਪਿਆਜ਼ ਦੀ ਚਾਹ ਸਿਹਤ ਨੂੰ ਕਈ ਤਰ੍ਹਾਂ ਦੇ ਫਾਇਦੇ ਪਹੁੰਚਾਉਣ 'ਚ ਸਹਾਇਕ ਹੁੰਦੀ ਹੈ। ਇਸ ਚਾਹ 'ਚ ਵਿਟਾਮਿਨ-3, ਫਾਈਟੋਕੈਮੀਕਲਸ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ, ਜੋ ਸਾਡੇ ਸਰੀਰ ਨੂੰ ਕਈ ਰੋਗਾਂ ਨਾਲ ਲੜਣ ਦੀ ਸ਼ਕਤੀ ਪ੍ਰਦਾਨ ਕਰਦਾ ਹੈ। ਇਸ ਚਾਹ ਨੂੰ ਪੀਣ ਨਾਲ ਕਈ ਬੀਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਥੇ ਦੱਸ ਦੇਈਏ ਕਿ ਚਾਹ ਬਣਾਉਣ ਲਈ ਤੁਸੀਂ ਸਿਰਫ ਬੈਂਗਨੀ ਰੰਗ ਪਿਆਜ਼ ਦੀ ਹੀ ਵਰਤੋਂ ਕਰ ਸਕਦੇ ਹੋ। ਵ੍ਹਾਈਟ ਰੰਗ ਦੇ ਪਿਆਜ਼ ਜ਼ਿਆਦਾ ਗੁਣਕਾਰੀ ਨਹੀਂ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਪਿਆਜ਼ ਦੀ ਚਾਹ ਪੀਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਪਿਆਜ਼ ਦੀ ਚਾਹ ਦੇ ਫਾਇਦਿਆਂ ਸਮੇਤ ਬਣਾਉਣ ਦੇ ਤਰੀਕੇ ਬਾਰੇ। 

ਪਿਆਜ਼ ਦੀ ਚਾਹ ਪੀਣ ਦੇ ਫਾਇਦੇ 


ਸ਼ੂਗਰ ਤੋਂ ਦਿਵਾਉਂਦੀ ਹੈ ਛੁਟਕਾਰਾ 
ਅੱਜ ਦੇ ਸਮੇਂ 'ਚ ਸ਼ੂਗਰ ਦੀ ਬੀਮਾਰੀ ਹੋਣਾ ਇਕ ਆਮ ਗੱਲ ਹੋ ਗਈ ਹੈ। ਹਰ-ਘਰ 'ਚ ਕੋਈ ਨਾ ਕੋਈ ਇਸ ਬੀਮਾਰੀ ਤੋਂ ਪਰੇਸ਼ਾਨ ਰਹਿੰਦਾ ਹੈ। ਇਸ ਬੀਮਾਰੀ ਤੋਂ ਛੁਟਕਾਰਾ ਪਾਉਣ ਦੇ ਲਈ ਤੁਸੀਂ ਪਿਆਜ਼ ਦੀ ਚਾਹ ਪੀ ਸਕਦੇ ਹੋ।|ਪਿਆਜ ਦੀ ਚਾਹ 'ਚ ਮੌਜੂਦ ਵਿਟਾਮਿਨ ਡੇਡਿਕਲਸ ਨੂੰ ਖਤਮ ਕਰਕੇ ਸਾਨੂੰ ਸ਼ੂਗਰ ਤੋਂ ਛੁਟਕਾਰਾ ਦਿਲਾਉਣ ਵਿਚ ਮਦਦ ਕਰਦੇ ਹਨ। 


ਦਰਦ ਅਤੇ ਸੋਜ ਤੋਂ ਦੇਵੇ ਛੁਟਕਾਰਾ
ਕਿਸੇ ਵੀ ਤਰ੍ਹਾਂ ਦੀ ਸੱਟ ਲੱਗਣ 'ਤੇ ਪਿਆਜ਼ ਦੀ ਚਾਹ ਬੇਹੱਦ ਫਾਇਦੇਮੰਦ ਹੁੰਦੀ ਹੈ। ਸੱਟ ਲੱਗਣ ਦੇ ਕਾਰਨ ਕਈ ਵਾਰ ਦਰਦ ਹੋਣ ਦੇ ਨਾਲ-ਨਾਲ ਸੋਜ ਵੀ ਆ ਜਾਂਦੀ ਹੈ। ਅਜਿਹੀ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਪਿਆਜ਼ ਦੀ ਚਾਹ ਪੀਣੀ ਚਾਹੀਦੀ ਹੈ। ਪਿਆਜ਼ 'ਚ ਐਂਟੀ-ਇਫਲੇਮੈਟਰੀ ਗੁਣ ਪਾਇਆ ਜਾਂਦਾ ਹੈ ਜੋ ਸਰੀਰ ਦੇ ਅੰਗਾਂ 'ਚ ਆਈ ਸੋਜ ਅਤੇ ਦਰਦ ਤੋਂ ਰਾਹਤ ਪ੍ਰਦਾਨ ਕਰਦੇ ਹਨ।


ਇੰਝ ਬਣਾਓ ਪਿਆਜ਼ ਦੀ ਚਾਹ 
ਸਭ ਤੋਂ ਪਹਿਲਾਂ ਬੈਂਗਨੀ ਰੰਗ ਦੇ ਪਿਆਜ਼ ਨੂੰ ਛੋਟੇ-ਛੋਟੇ ਟੁਕੜਿਆਂ 'ਚ ਕੱਟ ਲਵੋ।|ਉਸ ਤੋਂ ਬਾਅਦ ਭਾਂਡੇ 'ਚ ਥੋੜ੍ਹਾ ਪਾਣੀ ਗਰਮ ਕਰੋ। ਪਾਣੀ ਗਰਮ ਹੋ ਜਾਣ ਦੇ ਬਾਅਦ ਉਸ 'ਚ ਕੱਟੇ ਪਿਆਜ ਪਾ ਦਿਓ।|ਉਸ ਤੋਂ ਬਾਅਦ ਉਸ 'ਚ ਨਿੰਬੂ ਦਾ ਰਸ ਅਤੇ ਗ੍ਰੀਨ ਟੀ ਮਿਲਾਓ। ਹੁਣ ਇਸ ਨੂੰ ਛਾਣ ਲਵੋ ਅਤੇ ਆਪਣੇ ਸਵਾਦ ਦੇ ਅਨੁਸਾਰ ਉਸ 'ਚ ਸ਼ਹਿਦ ਮਿਲਾ ਲਵੋ। ਇਸ ਤੋਂ ਬਾਅਦ ਪਿਆਜ਼ ਦੀ ਚਾਹ ਦਾ ਸੇਵਨ ਕਰ ਸਕਦੇ ਹੋ।

shivani attri

This news is Content Editor shivani attri