ਸਲਾਦ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

11/24/2018 4:58:26 PM

ਨਵੀਂ ਦਿੱਲੀ — ਆਮ ਤੌਰ 'ਤੇ ਕਈ ਲੋਕ ਰੋਟੀ ਖਾਣ ਵੇਲੇ ਸਲਾਦੀ ਦੀ ਵਰਤੋਂ ਕਰਦੇ ਹਨ। ਸਲਾਦ ਖਾਣਾ ਸਿਹਤ ਲਈ ਬਹੁਤ ਹੀ ਵਧੀਆ ਹੁੰਦਾ ਹੈ। ਆਮ ਤੌਰ 'ਤੇ ਅਸੀਂ ਕਈ ਵਾਰ ਸਲਾਦ ਖਾ ਵੀ ਲੈਂਦੇ ਹਾਂ ਅਤੇ ਕਦੀ ਨਹੀਂ ਵੀ ਪਰ ਜੇਕਰ ਤੁਸੀਂ ਇਸ ਦੇ ਫਾਇਦੇ ਜਾਣ ਲਵੋਗੇ ਤਾਂ ਜ਼ਰੂਰ ਸਲਾਦ ਖਾਇਆ ਕਰੋਗੇ। ਸਲਾਦ 'ਚ ਐਂਜਾਇਮਜ਼ ਹੁੰਦੇ ਹਨ ਜੋ ਪਾਚਕ ਕਿਰਿਆ ਠੀਕ ਕਰਦੇ ਹਨ। ਭੋਜਨ ਵਿਚ ਐਂਜਾਇਮ ਖਤਮ ਹੋ ਜਾਂਦੇ ਹਨ ਕਿਉਂਕਿ 1. 37 ਡਿਗਰੀ 'ਤੇ ਕੋਈ ਵੀ ਐਂਜਾਇਮ ਨਹੀਂ ਬਚਦੇ। ਫਲ ਤੇ ਸਲਾਦ ਵਿਚ ਇਹ ਮੌਜੂਦ ਰਹਿੰਦੇ ਹਨ। ਇਸ ਲਈ ਸਲਾਦ ਜ਼ਰੂਰ ਖਾਣਾ ਚਾਹੀਦਾ ਹੈ।
ਜਿਵੇਂ ਤੁਸੀਂ ਸਰੀਰ ਦੀ ਐਕਸਰਸਾਈਜ਼ ਕਰਦੇ ਹੋ ਉਸੇ ਤਰ੍ਹਾਂ ਸਲਾਦ ਖਾਣ ਨਾਲ ਮਸੂੜਿਆਂ ਤੇ ਦੰਦਾਂ ਦੀ ਐਕਸਰਸਾਈਜ਼ ਹੁੰਦੀ ਹੈ। ਸਲਾਦ ਵਿਚ ਫਾਈਬਰ ਵੀ ਪੂਰਾ ਹੁੰਦਾ ਹੈ। ਜਦੋਂ ਅਸੀਂ ਸਲਾਦ ਖਾਂਦੇ ਹਾਂ ਤਾਂ ਫਾਈਬਰ ਮਿਲਦਾ ਹੈ ਜਿਸ ਨਾਲ ਸਿਹਤ ਵੀ ਠੀਕ ਰਹਿੰਦੀ ਹੈ।
2. ਭੋਜਨ ਪਚਾਉਣ ਲਈ ਵੀ ਸਲਾਦ ਬਹੁਤ ਵਧੀਆ ਹੈ। ਭਾਰ ਘਟਾਉਣ ਲਈ ਵੀ ਸਲਾਦ ਖਾਣਾ ਚਾਹੀਦਾ ਹੈ। ਜੇਕਰ ਤੁਸੀਂ ਫਿੱਟ ਰਹਿਣਾ ਚਾਹੁੰਦੇ ਹੋ ਤਾਂ ਵੀ ਸਲਾਦ ਖਾਓ। ਨਾਨਵੈੱਜ ਖਾਣ ਵਾਲਿਆਂ ਲਈ ਤਾਂ ਸਲਾਦ ਬੜਾ ਹੀ ਫਾਇਦੇਮੰਦ ਹੈ। ਦਰਅਸਲ ਨਾਨਵੈੱਜ ਵਿਚ ਬਿਲਕੁਲ ਵੀ ਫਾਈਬਰ ਨਹੀਂ ਹੁੰਦਾ। ਸਲਾਦ ਵਿਚ ਕੈਲਸ਼ੀਅਮ, ਮਿਨਰਲਜ਼ ਵਰਗੀਆਂ ਚੀਜ਼ਾਂ ਹੁੰਦੀਆਂ ਹਨ ਜੋ ਸਰੀਰ ਲਈ ਬਹੁਤ ਜ਼ਰੂਰੀ ਹਨ।

 

manju bala

This news is Content Editor manju bala