ਭਿੱਜੀ ਕਿਸ਼ਮਿਸ਼ ਖਾਓ, ਐਨੀਮੀਆ ਦੂਰ ਭਜਾਓ
Monday, Dec 17, 2018 - 09:30 AM (IST)

ਨਵੀਂ ਦਿੱਲੀ -ਜੇਕਰ ਤੁਸੀਂ ਵੀ ਹਰ ਰੋਜ਼ ਨਟਸ ਤੇ ਕਿਸ਼ਮਿਸ਼ ਖਾਂਦੇ ਹੋ ਤਾਂ ਚੰਗੀ ਗੱਲ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਕਿਸ਼ਮਿਸ਼ ਨੂੰ ਰਾਤ ਨੂੰ ਪਾਣੀ ’ਚ ਭਿਓਂ ਕੇ ਖਾਣਾ ਕਿੰਨਾ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ ਸਿਰਫ 10 ਕਿਸ਼ਮਿਸ਼ ਦੇ ਦਾਣਿਆਂ ਨੂੰ ਰਾਤ ਨੂੰ ਭਿਓਂ ਕੇ ਸਵੇਰੇ ਖਾਓ ਤਾਂ ਇਸ ਨਾਲ ਕਈ ਤਰ੍ਹਾਂ ਦੇ ਰੋਗਾਂ ਤੇ ਬੀਮਾਰੀਆਂ ਤੋਂ ਬਚਾਅ ਹੁੰਦਾ ਹੈ ਤੇ ਸਿਹਤ ਵੀ ਬਿਹਤਰ ਹੁੰਦੀ ਹੈ। ਕਿਸ਼ਮਿਸ਼ ਖਾਣ ਨਾਲ ਤੁਸੀਂ ਐਨੀਮੀਆ ਤੋਂ ਬਚੇ ਰਹਿੰਦੇ ਹੋ ਕਿਉਂਕਿ ਕਿਸ਼ਮਿਸ਼ ਆਇਰਨ ਦਾ ਬਿਹਤਰੀਨ ਸੋਮਾ ਹੁੰਦਾ ਹੈ। ਇਸ ਵਿਚ ਵਿਟਾਮਿਨ ਬੀ ਵੀ ਵੱਡੀ ਪੱਧਰ ’ਤੇ ਪਾਇਆ ਜਾਂਦਾ ਹੈ। ਇਹ ਸਾਰੇ ਤੱਤ ਬਲੱਡ ਫਰਾਮੇਸ਼ਨ ਲਈ ਲਾਭਕਾਰੀ ਹਨ।
ਜਿਹੜੇ ਪਾਣੀ ’ਚ ਕਿਸ਼ਮਿਸ਼ ਭਿਓਂ ਕੇ ਰੱਖੀ ਜਾਂਦੀ ਹੈ, ਉਸ ਦਾ ਪਾਣੀ ਪੀਣਾ ਵੀ ਲਾਭਕਾਰੀ ਹੈ। ਭਿੱਜੀ ਹੋਈ ਕਿਸ਼ਮਿਸ਼ ਵਿਚ ਆਇਰਨ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੇਸ਼ੀਅਮ ਤੇ ਫਾਈਬਰ ਭਰਪੂਰ ਹੁੰਦਾ ਹੈ। ਇਸ ਵਿਚ ਮੌਜੂਦ ਸ਼ੂਗਰ ਕੁਦਰਤੀ ਹੁੰਦੀ ਹੈ। ਇਸ ਲਈ ਆਮ ਤੌਰ ’ਤੇ ਇਸ ਦਾ ਕੋਈ ਨੁਕਸਾਨ ਨਹੀਂ ਹੁੰਦਾ ਪਰ ਡਾਇਬਟੀਜ਼ ਦੇ ਮਰੀਜ਼ਾਂ ਨੂੰ ਇਸ ਦਾ ਕਿਸ਼ਮਿਸ਼ ਨਹੀਂ ਖਾਣੀ ਚਾਹੀਦੀ।
ਵਧੇਗੀ ਰੋਗਾਂ ਨਾਲ ਲੜਨ ਦੀ ਸਮਰੱਥਾ
ਰਾਤ ਨੂੰ ਭਿੱਜੀ ਹੋਈ ਕਿਸ਼ਮਿਸ਼ ਖਾਣ ਅਤੇ ਇਸ ਦਾ ਪਾਣੀ ਪੀਣ ਨਾਲ ਸਰੀਰ ਵਿਚ ਰੋਗਾਂ ਨਾਲ ਲੜਨ ਦੀ ਸਮਰਥਾ ਵਧਦੀ ਹੈ। ਇਸ ਵਿਚ ਮੌਜੂਦ ਐਂਟੀ ਆਕਸੀਡੈਂਟਸ ਕਾਰਨ ਇਮਿਊਨਿਟੀ ਬਿਹਤਰ ਹੁੰਦੀ ਹੈ, ਜਿਸ ਨਾਲ ਬਾਹਰੀ ਵਾਇਰਸ ਅਤੇ ਵੈਕਟੀਰੀਆ ਨਾਲ ਸਾਡਾ ਸਰੀਰ ਲੜਨ ਵਿਚ ਸਮਰਥ ਹੁੰਦਾ ਹੈ। ਇਹ ਵੈਕਟੀਅਰ ਸਰੀਰ ਵਿਚ ਦਾਖਲ ਨਹੀਂ ਹੋ ਪਾਉਂਦੇ।
ਬੀ. ਪੀ. ਵੀ ਰਹਿੰਦੈ ਨਾਰਮਲ
ਭਿੱਜੀ ਹੋਈ ਕਿਸ਼ਮਿਸ਼ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਮਤਲਬ ਹਾਈ ਪ੍ਰੋਟੈਂਸ਼ਨ ਦੀ ਪ੍ਰੇਸ਼ਾਨੀ ਦੂਰ ਹੁੰਦੀ ਹੈ। ਕਿਸ਼ਮਿਸ਼ ਸਰੀਰ ਦੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੀ ਹੈ। ਇਸ ਵਿਚ ਮੌਜੂਦ ਪੋਟਾਸ਼ੀਅਮ ਤੱਤ ਤੁਹਾਨੂੰ ਹਾਈ ਪ੍ਰੋਟੈਂਸ਼ਨ ਤੋਂ ਬਚਾਉਂਦਾ ਹੈ।
ਪਾਚਨ ਤੰਤਰ ’ਚ ਬੇਹੱਦ ਲਾਭਕਾਰੀ
ਕਿਸ਼ਮਿਸ਼ ਮਤਲਬ ਮੁਨੱਕਾ ਪਾਚਨ ਤੰਤਰ ਵਿਚ ਬੇਹੱਦ ਲਾਭਕਾਰੀ ਹੈ। ਮਿਨਰਲਸ ਦੀ ਇਸ ਵਿਚ ਕਾਫੀ ਮਾਤਰਾ ਹੁੰਦੀ ਹੈ। ਇਹ ਹੱਡੀਆਂ ਲਈ ਕਾਫੀ ਚੰਗਾ ਹੁੰਦਾ ਹੈ। ਦਿਨ ਵਿਚ 10-12 ਕਿਸ਼ਮਿਸ਼ ਲਈਆਂ ਜਾ ਸਕਦੀਆਂ ਹਨ। ਇਕ ਗੱਲ ਹਮੇਸ਼ਾ ਧਿਆਨ ਵਿਚ ਰੱਖੋ ਕਿ ਭਿੱਜੀ ਹੋਈ ਕਿਸ਼ਮਿਸ਼ ਵਿਚ ਕੈਲੋਰੀ ਦੀ ਮਾਤਰਾ ਕਾਫੀ ਵੱਧ ਹੁੰਦੀ ਹੈ। ਇਸ ਲਈ ਇਸ ਗੱਲ ਦਾ ਧਿਆਨ ਰੱਖੋ ਕਿ ਇਸ ਦਾ ਸੇਵਨ ਜ਼ਿਆਦਾ ਨਾ ਕਰੋ। ਇਸ ਨੂੰ ਰੋਜ਼ਾਨਾ ਆਪਣੇ ਖਾਣੇ ਵਿਚ ਸ਼ਾਮਲ ਕਰਨ ਨਾਲ ਡਾਈਜੇਸ਼ਨ ’ਚ ਫਾਇਦਾ ਹੁੰਦਾ ਹੈ।