ਗਾਂ ਦਾ ਦੁੱਧ ਪੀਣ ਨਾਲ ਹੁੰਦੇ ਹਨ, ਸਿਹਤ ਸੰਬੰਧੀ ਕਈ ਫਾਇਦੇ

10/28/2018 3:03:54 PM

ਜਲੰਧਰ— ਗਾਂ ਇਕ ਅਜਿਹਾ ਪਸ਼ੂ ਹੈ ਜਿਸਨੂੰ ਰਾਸ਼ਟਰੀ ਪਸ਼ੂ ਦਾ ਦਰਜਾ ਮਿਲੇ ਜਾ ਨਾ ਮਿਲੇ, ਉਹ ਹਮੇਸ਼ਾ ਲੋਕਾਂ ਦੀ ਸਿਹਤ ਦੇ ਲਈ ਲਾਭਕਾਰੀ ਰਹਿੰਦੀ ਹੈ। ਗਾਂ ਦਾ ਦੁੱਧ ਨਾਲ ਸਾਡੇ ਸਰੀਰ ਦੀਆਂ ਕਈ ਬੀਮਾਰੀਆਂ ਠੀਕ ਹੁੰਦੀਆਂ ਹਨ। ਆਓ ਜਾਣਦੇ ਹਾਂ ਅਜਿਹੇ ਹੀ ਕੁੱਝ ਲਾਭ ਜੋ ਸਾਨੂੰ ਗਾਂ ਦੇ ਦੁੱਧ ਤੋਂ ਮਿਲਦੇ ਹਨ।
1. ਕੈਂਸਰ
ਗਾਂ ਦੇ ਦੁੱਧ 'ਚ ਮੌਜ਼ੂਦ ਕੈਲਸ਼ੀਅਮ ਕੈਂਸਰ ਸੈੱਲ ਬਣਨ ਤੋਂ ਰੋਕਦਾ ਹੈ। ਇਸ ਨਾਲ ਖਾਸ ਕਰਕੇ ਬ੍ਰੈਸਟ ਕੈਂਸਰ ਦਾ ਖਤਰਾ ਟਲਦਾ ਹੈ।
2. ਸਿਹਤਮੰਦ ਦਿਲ
ਗਾਂ ਦੇ ਦੁੱਧ 'ਚ ਵਿਟਾਮਿਨ-ਬੀ12 ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਨਾਲ ਹਾਰਟ ਡਿਜੀਜ ਦੀ ਪਰੇਸ਼ਾਨੀ ਘੱਟ ਹੁੰਦੀ ਹੈ।
3. ਕਿਡਨੀ ਸਟੋਨ
ਗਾਂ ਦੇ ਦੁੱਧ 'ਚ ਮੌਜ਼ੂਦ ਪੋਟਾਸ਼ੀਅਮ ਅਤੇ ਕੈਲਸ਼ੀਅਮ ਕਿਡਨੀ ਨੂੰ ਸਿਹਤਮੰਦ ਰੱਖਦਾ ਹੈ। ਇਸ ਨਾਲ ਕਿਡਨੀ ਸਟੋਨ ਦਾ ਖਤਰਾ ਘੱਟ ਹੁੰਦਾ ਹੈ।
4. ਚਮਕਦਾਰ ਵਾਲ
ਗਾਂ ਦੇ ਦੁੱਧ 'ਚ ਨਮਕ ਪਾ ਕੇ ਵਾਲਾਂ 'ਚ ਲਗਾਉਣ ਨਾਲ ਵਾਲਾਂ ਦਾ ਝੜਨਾ ਘੱਟ ਹੁੰਦਾ ਹੈ। ਇਸ ਨਾਲ ਵਾਲ ਸੰਘਣੇ ਅਤੇ ਚਮਕਦਾਰ ਹੋਣ ਲੱਗਦੇ ਹਨ।
5. ਦੁਬਲੇਪਣ ਦੂਰ ਕਰੇ
ਗਾਂ ਦੇ ਘਿਓ 'ਚ ਪ੍ਰੋਟੀਨ ਦੀ ਕਾਫੀ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਨੂੰ ਰੋਜ਼ਾਨਾ ਆਪਣੀ ਖੁਰਾਰ 'ਚ ਸ਼ਾਮਲ ਕਰਨ ਨਾਲ ਪਤਲੇ ਬੰਦੇ ਸਿਹਤਮੰਦ ਹੁੰਦੇ ਹਨ।
6. ਸਿਰ ਦਰਦ
ਸਵੇਰੇ ਸ਼ਾਮ ਗਾਂ ਦੇ ਘਿਓ ਦੀਆਂ 2 ਬੂੰਦਾ ਨੱਕ 'ਚ ਪਾਉਣ ਨਾਲ ਸਿਰਦਰਦ ਦੂਰ ਹੁੰਦਾ ਹੈ। ਇਹ ਮਾਈਗ੍ਰੇਨ ਦੀ ਪਰੇਸ਼ਾਨੀ ਨੂੰ ਵੀ ਕੰਟਰੋਲ ਕਰਦਾ ਹੈ।