ਸ਼ੂਗਰ ਤੇ ਭਾਰ ਘੱਟ ਕਰਨ ''ਚ ਮਦਦਗਾਰ ਹੁੰਦੈ ਅਮਰੂਦ, ਜਾਣੋ ਹੈਰਾਨੀਜਨਕ ਫਾਇਦੇ

06/24/2019 6:07:40 PM

ਜਲੰਧਰ— ਅਮਰੂਦ ਨੂੰ ਗੁਆਵਾ ਜਾਂ ਜਾਮ ਸਮੇਤ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ। ਹਲਕੇ ਹਰੇ ਰੰਗ ਦਾ ਇਹ ਫਲ ਆਪਣੇ ਆਪ 'ਚ ਕਈਂ ਗੁਣਾਂ ਨਾਲ ਭਰਿਆ ਹੁੰਦਾ ਹੈ। ਵਿਟਾਮਿਨ-ਸੀ ਦਾ ਵੀ ਵਧੀਆ ਸਰੋਤ ਹੁੰਦਾ ਹੈ। ਇਸ ਦੀ ਸਭ ਤੋਂ ਵਧੀਆ ਗੱਲ ਹੈ ਕਿ ਇਹ ਸਸਤੇ ਰੇਟਾਂ 'ਚ ਉੱਪਲੱਬਧ ਹੋ ਜਾਂਦਾ ਹੈ। ਇਸ ਕਰਕੇ ਇਸ ਨੂੰ ਗਰੀਬਾਂ ਦਾ ਸੇਬ”ਵੀ ਕਿਹਾ ਜਾਂਦਾ ਹੈ। ਅਮਰੂਦ ਭਾਰ ਘੱਟ ਕਰਨ ਦੇ ਨਾਲ-ਨਾਲ ਸ਼ੂਗਰ ਸਮੇਤ ਸਰੀਰ ਨਾਲ ਸਬੰਧਤ ਕਈ ਬੀਮਾਰੀਆਂ ਨੂੰ ਦੂਰ ਕਰਨ 'ਚ ਮਦਦਗਾਰ ਸਾਬਤ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਅਮਰੂਦ ਖਾਣ ਦੇ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ, ਆਓ ਜਾਣਦੇ ਹਾਂ ਅਮਰੂਦ ਦੇ ਫਾਇਦਿਆਂ ਬਾਰੇ। 
ਸ਼ੂਗਰ ਦੀ ਬੀਮਾਰੀ 'ਚ ਫਾਇਦੇਮੰਦ
ਜਿਹੜੇ ਲੋਕਾਂ ਨੂੰ ਡਾਈਬਿਟੀਜ਼ ਦੀ ਸਮੱਸਿਆ ਰਹਿੰਦੀ ਹੈ, ਉਨਾਂ ਲੋਕਾਂ ਲਈ ਅਮਰੂਦ ਬਹੁਤ ਫਾਇਦੇਮੰਦ ਸਾਬਤ ਹੁੰਦਾ ਹੈ। ਅਮਰੂਦ 'ਚ ਮੌਜੂਦ ਫਾਈਬਰ ਸਰੀਰ 'ਚ ਇਨਸੁਲਿਨ ਵਧਾਉਣ 'ਚ ਮਦਦ ਕਰਦਾ ਹੈ। ਇਸ ਨਾਲ ਸ਼ੂਗਰ ਦੀ ਮਾਤਰਾ ਡਾਈਜੈਸਟ ਹੋ ਜਾਂਦੀ ਹੈ। ਅਮਰੂਦ ਸ਼ੂਗਰ ਦੇ ਟਾਈਪ 2 ਦੇ ਮਰੀਜਾਂ ਲਈ ਬਹੁਤ ਹੀ ਲਾਭਕਾਰੀ ਹੈ । ਇਸ ਤਰ੍ਹਾਂ ਦੇ ਮਰੀਜਾਂ ਨੂੰ ਦਿਨ 'ਚ ਘੱਟ ਤੋਂ ਘੱਟ 2 ਅਮਰੂਦ ਜ਼ਰੂਰ ਖਾਣੇ ਚਾਹੀਦੇ ਹਨ।


ਅੱਖਾਂ ਲਈ ਫਾਇਦੇਮੰਦ
ਅਮਰੂਦ ਅੱਖਾਂ ਲਈ ਵੀ ਬੇਹੱਦ ਫਾਇਦੇਮੰਦ ਮੰਨਿਆ ਜਾਂਦਾ ਹੈ। ਜੇਕਰ ਤੁਹਾਡੀਆਂ ਅੱਖਾਂ 'ਚ ਮੋਤੀਆਬਿੰਦ, ਸੋਜ ਜਾਂ ਅੱਖਾਂ 'ਚ ਸੁੱਕਾਪਣ ਹੈ ਤਾਂ ਅਮਰੂਦ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਵੇਗਾ। ਅਮਰੂਦ 'ਚ ਵਿਟਾਮਿਨ-ਏ ਹੁੰਦਾ ਹੈ, ਜੋ ਕਿ ਅੱਖਾਂ ਨੂੰ ਲਾਭ ਪਹੁੰਚਾਉਂਦਾ ਹੈ।
ਵਿਟਾਮਿਨ-ਸੀ ਦਾ ਭਰਭੂਰ ਸਰੋਤ
ਅਮਰੂਦ 'ਚ ਸੰਤਰੇ ਤੋਂ 4 ਗੁਣਾ ਜ਼ਿਆਦਾ ਵਿਟਾਮਿਨ-ਸੀ ਪਾਇਆ ਜਾਂਦਾ ਹੈ, ਸਰੀਰ ਦੀ ਇਮਿਊਨਿਟੀ ਨੂੰ ਵਧਾਉਂਦਾ ਹੈ। ਇਹ ਕੈਂਸਰ ਨਾਲ ਲੜਨ 'ਚ ਵੀ ਸਹਾਇਕ ਹੁੰਦਾ ਹੈ। 


ਭਾਰ ਕਰੇ ਘੱਟ
ਅੱਜਕਲ ਦੇ ਸਮੇਂ 'ਚ ਭਾਰ ਦਾ ਵਧਣਾ ਸਭ ਤੋਂ ਵੱਡੀ ਸਮੱਸਿਆ ਬਣ ਚੁੱਕਿਆ ਹੈ। ਅਮਰੂਦ 'ਚ ਪ੍ਰੋਟੀਨ ਅਤੇ ਵਿਟਾਮਿਨ ਉੱਚ ਮਾਤਰਾ 'ਚ ਹੁੰਦੇ ਹਨ। ਇਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਕੋਲੇਸਟਰੋਲ ਕੰਟਰੋਲ 'ਚ ਰਹਿੰਦਾ ਹੈ।
ਕਬਜ਼ ਕਰੇ ਦੂਰ
ਅਮਰੂਦ ਦੇ ਬੀਜ ਬੇਹੱਦ ਫਾਇਦੇਮੰਦ ਹੁੰਦੇ ਹਨ। ਇਸ ਨਾਲ ਪੇਟ ਦੀ ਸਫਾਈ ਹੋ ਜਾਂਦੀ ਹੈ। ਇਸ ਨੂੰ ਖਾਣ ਨਾਲ ਕਬਜ਼ ਨਹੀਂ ਹੁੰਦੀ।

ਦੰਦਾਂ ਦੇ ਦਰਦ ਲਈ ਲਾਭਕਾਰੀ
ਇਹ ਦੰਦਾਂ ਦੀ ਇੰਨਫੈਕਸ਼ਨ ਦੂਰ ਕਰਨ ਅਤੇ ਕੀੜੇ ਮਾਰਨ 'ਚ ਬਹੁਤ ਮਦਦਗਾਰ ਹੈ ਇਸ ਦੀਆਂ ਪੱਤੀਆਂ ਦੇ ਰਸ ਨਾਲ ਦੰਦਾਂ ਅਤੇ ਦਾੜਾਂ ਦੀ ਮਾਲਿਸ਼ ਕਰਨ ਨਾਲ ਬਹੁਤ ਫਾਇਦਾ ਹੁੰਦਾ ਹੈ।

shivani attri

This news is Content Editor shivani attri