ਹਰਾ ਛੋਲੀਆ ਸਰੀਰ ਨੂੰ ਦਿੰਦਾ ਹੈ ਭਰਪੂਰ ਅਨਰਜੀ, ਜਾਣੋ ਇਸ ਦੇ ਹੋਰ ਵੀ ਕਈ ਫਾਇਦੇ

05/04/2017 11:28:10 AM

ਜਲੰਧਰ— ਹਰਾ ਛੋਲੀਆ ਖਾਣ ''ਚ ਕਾਫੀ ਸੁਆਦ ਹੁੰਦੀਆਂ ਹਨ। ਇਸ ਦਾ ਇਸਤੇਮਾਲ ਜ਼ਿਆਦਾਤਰ ਸਬਜ਼ੀ ਬਣਾਉਣ ਲਈ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਇਸ ਨੂੰ ਕੱਚਾ, ਉੱਬਾਲ ਕੇ ਜਾਂ ਭੁੰਨ ਕੇ ਵੀ ਖਾਂਦਾ ਜਾ ਸਕਦਾ ਹੈ। ਇਸ ''ਚ ਪ੍ਰੋਟੀਨ, ਚਿਕਾਨਾਈ, ਫਾਈਬਰਸ, ਕੈਲਸ਼ੀਅਮ, ਕਾਰਬੋਹਾਈਡ੍ਰੇਟਸ, ਆਇਰਨ ਅਤੇ ਵਿਟਾਮਿਨ ਕਾਫੀ ਮਾਤਰਾ ''ਚ ਮੌਜ਼ੂਦ ਹੁੰਦੇ ਹਨ, ਜੋ ਸਰੀਰ ਨੂੰ ਅਨਰਜੀ ਦੇਣ ਦਾ ਕੰਮ ਕਰਦਾ ਹੈ। 
ਹਰਾ ਛੋਲੀਆ ਖਾਣ ਦੇ ਫਾਇਦੇ
1. ਖੂਨ ਦੀ ਕਮੀ ਨੂੰ ਪੂਰਾ ਕਰਦਾ ਹੈ
ਇਸ ''ਚ ਭਰਪੂਰ ਮਾਤਰਾ ''ਚ ਆਇਰਨ ਪਾਇਆ ਜਾਂਦਾ ਹੈ, ਜੋ ਖੂਨ ਦੀ ਕਮੀ ਨੂੰ ਪੂਰਾ ਕਰਦਾ ਹੈ। ਇਸ ਲਈ ਆਪਣੀ ਖੁਰਾਕ ''ਚ ਹਰਾ ਛੋਲੀਆ ਜ਼ਰੂਰ ਸ਼ਾਮਲ ਕਰੋ। 
2. ਹੱਡੀਆਂ ਮਜ਼ਬੂਤ
ਇਸ ''ਚ ਵਿਟਾਮਿਨ-ਸੀ ਦੀ ਮਾਤਰਾ ਹੁੰਦੀ ਹੈ। ਨਾਸ਼ਤੇ ''ਚ ਹਰੇ ਛੋਲੀਆ ਦਾ ਇਸਤੇਮਾਲ ਜ਼ਰੂਰ ਕਰੋ। ਇਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਕੰਮ ਕਰਨ ''ਚ ਆਸਾਨੀ ਹੁੰਦੀ ਹੈ। 
3. ਬਲੱਡ ਸ਼ੂਗਰ ਕੰਟਰੋਲ
ਇਕ ਹਫਤੇ ''ਚ ਇਕ ਕਟੋਰੀ ਹਰਾ ਛੋਲੀਆ ਖਾਣ ਨਾਲ ਬਲੱਗ ਸ਼ੂਗਰ ਦਾ ਪੱਧਰ ਕੰਟਰੋਲ ''ਚ ਰਹਿੰਦਾ ਹੈ। ਜੇਕਰ ਤੁਸੀਂ ਬਲੱਡ ਸ਼ੂਗਰ ਦੇ ਮਰੀਜ਼ ਹੋ ਤਾਂ ਆਪਣੀ ਖੁਰਾਕ ''ਚ ਹਰਾ ਛੋਲੀਆਂ ਜ਼ਰੂਰ ਸ਼ਾਮਲ ਕਰੋ।