ਸਿਹਤਮੰਦ ਰਹਿਣ ਲਈ ਸਵੇਰੇ ਉੱਠ ਕੇ ਕਰੋ ਅਜਿਹੇ ਕੰਮ

04/27/2017 11:45:33 AM

ਜਲੰਧਰ— ਅੱਜ-ਕਲ੍ਹ ਦੀ ਰੁੱਝੀ ਜ਼ਿੰਦਗੀ ''ਚ ਲੋਕ ਆਪਣੀ ਸਿਹਤ ''ਤੇ ਧਿਆਨ ਨਹੀਂ ਦੇ ਪਾਉਂਦੇ। ਖੁੱਦ ਨੂੰ ਸਿਹਤਮੰਦ ਬਣਾਈ ਰੱਖਣ ਲਈ ਚੰਗੀ ਖੁਰਾਕ ਦਾ ਹੋਣਾ ਬਹੁਤ ਜ਼ਰੂਰੀ ਹੈ। ਅੱਜ ਅਸੀਂ ਤੁਹਾਨੂੰ ਕੁੱਝ ਅਜਿਹੀਆਂ ਗੱਲਾਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਆਪਣਾ ਕੇ ਤੁਸੀਂ ਪੂਰੇ ਦਿਨ ਫ੍ਰੈਸ਼ ਰਹਿ ਸਕਦੇ ਹੋ। 
- ਸਭ ਤੋਂ ਪਹਿਲਾਂ ਤਾਂ ਜਲਦੀ ਉੱਠਣ ਦੀ ਆਦਤ ਪਾਓ। ਉੱਠਣ ਤੋਂ ਬਾਅਦ ਮੇਡੀਟੇਸ਼ਨ ਜ਼ਰੂਰ ਕਰੋ। ਮੇਡੀਟੇਸ਼ਨ ਕਰਨ ਨਾਲ ਅਨਰਜੀ ਮਿਲਦੀ ਹੈ ਅਤੇ ਤਣਾਅ ਦੂਰ ਹੁੰਦਾ ਹੈ।  
- ਮੇਡੀਟੇਸ਼ਨ ਤੋਂ ਬਾਅਦ ਕਸਰਤ ਜ਼ਰੂਰ ਕਰੋ। ਇਸ ਨਾਲ ਤੁਸੀਂ ਫਿਟ ਤਾਂ ਰਹਿੰਦੇ ਹੀ ਹੋ ਨਾਲ ਹੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੀ ਦੂਰ ਹੁੰਦੀਆਂ ਹਨ ਅਤੇ ਤੁਸੀਂ ਦਿਨ ਭਰ ਫ੍ਰੈਸ਼ ਮਹਿਸੂਸ ਕਰੋਗੇ। 
- ਜੇਕਰ ਤੁਸੀਂ ਦਿਨ ''ਚ ਦਫਤਰ ਦੇ ਕੰਮਾਂ ਕਰਕੇ ਰੁੱਝੇ ਹੋਏ ਹੋ ਤਾਂ ਸਵੇਰੇ ਪੜਣ ਦੀ ਆਦਤ ਪਾਓ। ਇਸ ਦੇ ਲਈ ਅਖਬਾਰ ਪੜੋ ਜਾਂ ਕੁੱਝ ਅਜਿਹੀਆਂ ਕਿਤਾਬਾਂ ਵੀ ਪੜ੍ਹ ਸਕਦੇ ਹੋ। ਇਸ ਨਾਲ ਪਾਜੀਟੀਵਿਟੀ ਵਧਦੀ ਹੈ। 
- ਸਿਹਤਮੰਦ ਰਹਿਣ ਲਈ ਨਾਸ਼ਤੇ ਤੋਂ ਪਹਿਲਾਂ ਇਕ ਗਿਲਾਸ ਪਾਣੀ ਜ਼ਰੂਰ ਪੀਓ। ਇਸ ਨਾਲ ਸਰੀਰ ਦੇ ਵੀਸ਼ੈਲੇ ਪਦਾਰਥ ਬਾਹਰ ਨਿਕਲ ਆਉਣਗੇ। ਨਾਲ ਹੀ ਸਰੀਰ ਦੀ ਤਾਜ਼ਗੀ ਬਣੀ ਰਹੇਗੀ।