ਪੈਰਾਂ ਦੀ ਇਹ ਥੈਰੇਪੀ ਸਰੀਰ ਨੂੰ ਰੱਖੇਗੀ ਤੰਦਰੁਸਤ

02/07/2019 3:04:19 PM

ਜਲੰਧਰ— ਖੂਬਸੂਰਤ ਦਿੱਸਣ ਲਈ ਜਿਵੇਂ ਸਰੀਰ ਦੀ ਸਾਫ-ਸਰੀਰ ਰੱਖਣੀ ਜ਼ਰੂਰੀ ਹੈ, ਉਸੇ ਤਰ੍ਹਾਂ ਸਿਹਤਮੰਦ ਰਹਿਣ ਲਈ ਸਰੀਰ ਨੂੰ ਅੰਦਰ ਤੋਂ ਸਾਫ ਕਰਨਾ ਵੀ ਜ਼ਰੂਰੀ ਹੁੰਦਾ ਹੈ। ਸਰੀਰ 'ਚ ਜਮਾਂ ਗੰਦਗੀ ਬਾਹਰ ਕੱਢਣ ਦੀ ਪ੍ਰਕਿਰਿਆ ਨੂੰ ਡਿਟਾਕਸੀਫਿਕੇਸ਼ਨ ਯਾਨੀ ਬਾਡੀ ਡਿਟਾਕਸ ਕਿਹਾ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਫੁੱਟ ਡਿਟਾਕਸ ਤਕਨੀਕ ਅਤੇ ਉਸ ਨੂੰ ਕਰਨ ਦਾ ਤਰੀਕਾ ਦੱਸਾਂਗੇ, ਜਿਸ ਨਾਲ ਸਰੀਰ ਦੇ ਅੰਦਰ ਜਮ੍ਹਾ ਸਾਰੇ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਣਗੇ। 
ਕਿਉਂ ਜ਼ਰੂਰੀ ਹੈ ਬਾਡੀ ਡਿਟਾਕਸ? 
ਗਲਤ ਖਾਣ-ਪੀਣ ਅਤੇ ਸ਼ਰਾਬ ਦਾ ਸੇਵਨ ਸਰੀਰ 'ਚ ਅਜਿਹੇ ਟਾਕਸਿਨ ਨੂੰ ਵਧਾ ਦਿੰਦੇ ਹਨ ਜੋਕਿ ਅੱਗੇ ਚੱਲ ਕੇ ਤਣਾਅ, ਆਲਸ, ਭਾਰ ਵੱਧਣਾ, ਪਾਚਣ ਦਾ ਵਿਗੜਨਾ ਅਤੇ ਦਿਮਾਗੀ ਕਮਜ਼ੋਰੀ ਦੇ ਕਾਰਨ ਹੁੰਦਾ ਹੈ। ਅਜਿਹੇ 'ਚ ਉਨ੍ਹਾਂ ਜ਼ਹਿਰੀਲੇ ਤੱਤ ਨੂੰ ਬਾਹਰ ਕੱਢਣ ਲਈ ਬਾਡੀ ਨੂੰ ਡਿਟਾਕਸ ਕਰਨਾ ਜ਼ਰੂਰੀ ਹੈ। ਇਸ ਦੇ ਨਾਲ ਹੀ ਦਿਮਾਗ ਨੂੰ ਸਿਹਤ, ਸਰੀਰ ਨੂੰ ਤਰੋਤਾਜ਼ਾ ਰੱਖਣ ਲਈ ਡਿਟਾਕਿਸਫਿਕੇਸ਼ਨ ਕਰਨਾ ਬਹੁਤ ਜ਼ਰੂਰੀ ਹੈ। 


ਕੀ ਹੈ ਫੁੱਟ ਡਿਟਾਕਸ? 
ਫੁੱਟ ਡਿਟਾਕਸ 'ਚ ਪੈਰਾਂ ਜ਼ਰੀਏ ਸਰੀਰ 'ਚ ਮੌਜੂਦ ਗੰਦਗੀ ਨੂੰ ਬਾਹਰ ਕੱਢਿਆ ਜਾਂਦਾ ਹੈ। ਹਾਲਾਂਕਿ ਤੁਸੀਂ ਇਸ ਨੂੰ ਘਰ 'ਚ ਵੀ ਆਸਾਨੀ ਨਾਲ ਖੁਦ ਕਰ ਸਕਦੇ ਹੋ। ਤੁਸੀਂ ਹਫਤੇ 'ਚ 1 ਵਾਰ ਫੁੱਟ ਡਿਟਾਕਸ ਕਰ ਸਕਦੇ ਹੋ। ਇਸ ਨਾਲ ਤੁਸੀਂ ਨਾ ਸਿਰਫ ਸਿਹਤਮੰਦ ਰਹਿੰਦੇ ਹਨ ਸਗੋਂ ਬੀਮਾਰੀਆਂ ਤੋਂ ਵੀ ਖਤਰਾ ਵੀ ਘੱਟ ਕਰ ਦਿੰਦਾ ਹੈ। 
ਜ਼ਰੂਰੀ ਸਮੱਗਰੀ 
ਸੇਂਧਾ ਨਮਕ- ਅੱਧਾ ਕੱਪ 
ਸਮੁੰਦਰੀ ਨਮਕ- ਅੱਧਾ ਕੱਪ 
ਬੇਕਿੰਗ ਸੋਡਾ- 1 ਚਮਚਾ 
ਖੁਸ਼ਬੂ ਵਾਲਾ ਤੇਲ- 1 ਚਮਚਾ 


ਕਿਵੇਂ ਕਰੇ ਫੁੱਟ ਡਿਟਾਕਸ? 
ਫੁੱਟ ਡਿਟਾਕਸ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਪੈਰਾਂ ਨੂੰ ਚੰਗੀ ਤਰ੍ਹਾਂ ਧੋਹ ਕੇ ਸਾਫ ਕਰ ਲਵੋ। 
ਇਸ ਤੋਂ ਬਾਅਦ ਲਗਭਗ ਅੱਧਾ ਬਾਲਟੀ ਪਾਣੀ ਨੂੰ ਗੁਣਗੁਣਾ ਕਰਕੇ ਉਸ ਨੂੰ ਟਬ 'ਚ ਪਾਓ। ਫਿਰ ਪਾਣੀ 'ਚ ਸੇਂਧਾ ਨਮਕ, ਸਮੁੰਦਰੀ ਨਮਕ, ਬੇਕਿੰਗ ਸੋਡਾ ਅਤੇ ਖੁਸ਼ਬੂ ਵਾਲਾ ਤੇਲ ਮਿਕਸ ਕਰੋ। 
ਹੁਣ ਪੈਰਾਂ ਨੂੰ ਪਾਣੀ 'ਚ ਡੁਬੋ ਕੇ ਰਿਲੈਕਸ ਹੋ ਕੇ ਬੈਠ ਜਾਓ। 4 ਮਿੰਟਾਂ ਤੋਂ ਬਾਅਦ ਤੁਹਾਨੂੰ ਥੋੜ੍ਹੀ ਥਕਾਨ ਮਹਿਸੂਸ ਹੋਵੇਗੀ। ਇਸ ਦਾ ਮਤਲਬ ਹੈ ਕਿ ਸਰੀਰ ਦੀ ਥਕਾਨ ਨੂੰ ਰਿਲੀਜ਼ ਕਰਕੇ ਮਸਲਸ 'ਚ ਨਵੀਂ ਊਰਜਾ ਭਰ ਰਿਹਾ ਹੈ। 
ਘੱਟ ਤੋਂ ਘੱਟ 30 ਮਿੰਟਾਂ ਤੱਕ ਇਸ ਹਾਲਤ 'ਚ ਅੱਖਾਂ ਬੰਦ ਕਰਕੇ ਬੈਠੇ ਰਹੋ ਅਤੇ ਪਾਣੀ ਦੀ ਗਰਮਾਹਟ ਨੂੰ ਮਹਿਸੂਸ ਕਰੋ। ਫਿਰ ਪਾਣੀ 'ਚੋਂ ਪੈਰ ਕੱਢ ਕੇ ਸਾਦੇ ਪਾਣੀ ਨਾਲ ਧੋਹ ਕੇ ਤੌਲੀਏ ਨਾਲ ਸਾਫ ਕਰ ਲਵੋ। 
ਫੁੱਟ ਡਿਟਾਕਸ ਦੇ ਫਾਇਦੇ 
ਇਸ ਪ੍ਰਕਿਰਿਆ ਨਾਲ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਣਗੇ ਅਤੇ ਸਰੀਰ ਦੀ ਸਾਰੀ ਥਕਾਣ ਖਤਮ ਹੋ ਜਾਵੇਗੀ। ਇਸ ਦੇ ਨਾਲ ਹੀ ਤੁਹਾਨੂੰ ਨਵੀਂ ਐਨਰਜੀ ਵੀ ਮਿਲੇਗੀ। ਇਸ ਨਾਲ ਨਾ ਸਿਰਫ ਸਕਿਨ ਦੇ ਰੋਗ ਦੂਰ ਹੁੰਦੇ ਹਨ ਸਗੋਂ ਇਹ ਸਰੀਰ 'ਚ ਮੈਗਨੀਸ਼ੀਅਮ ਦਾ ਪੱਧਰ ਵੀ ਵੱਧਦਾ ਹੈ। ਇਸ ਤੋਂ ਇਲਾਵਾ ਤਣਾਅ ਵੀ ਘੱਟ ਹੁੰਦਾ ਹੈ ਅਤੇ ਵਧੀਆ ਨੀਂਦ ਆਉਂਦੀ ਹੈ।

shivani attri

This news is Content Editor shivani attri