Health Tips: ਖਾਣੇ ’ਚ ਕਦੇ ਨਾ ਕਰੋ ਲੂਣ ਦੀ ਜ਼ਿਆਦਾ ਵਰਤੋਂ, ਹਾਈ ਬਲਡ ਪ੍ਰੈਸ਼ਰ ਸਣੇ ਇਨ੍ਹਾਂ ਰੋਗਾਂ ਦਾ ਹੋ ਸਕਦੈ ਖ਼ਤਰਾ

03/20/2022 12:50:38 PM

ਜਲੰਧਰ (ਬਿਊਰੋ) - ਸਿਹਤਮੰਦ ਰਹਿਣ ਅਤੇ ਖਾਣ ਨੂੰ ਸਵਾਦ ਬਣਾਉਣ ‘ਚ ਲੂਣ ਦੀ ਅਹਿਮ ਭੂਮਿਕਾ ਹੁੰਦੀ ਹੈ। ਲੂਣ ਇੱਕ ਅਜਿਹਾ ਇੰਗਰੇਡਿਐਟ ਹੈ, ਜਿਸਦਾ ਠੀਕ ਮਾਤਰਾ ‘ਚ ਸੇਵਨ ਕਰਨਾ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹੁੰਦਾ ਹੈ। ਤੁਸੀਂ ਸੁਣਿਆ ਹੋਵੇਗਾ ਕਿ ਜ਼ਿਆਦਾ ਲੂਣ ਖਾਣਾ ਸਿਹਤ ਲਈ ਹਾਨੀਕਾਰਕ ਹੈ। ਖਾਣਾ ਬਣ ਜਾਣ ਤੋਂ ਬਾਅਦ ਉਸ ਦੇ ਉੱਪਰ ਲੂਣ ਪਾਉਣਾ ਨਹੀਂ ਚਾਹੀਦਾ। ਸਾਡੇ ਸਰੀਰ ਲਈ ਲੂਣ ਦੀ ਮਾਤਰਾ ਦਾ ਪੱਧਰ ਸਥਿਰ ਹੁੰਦਾ ਹੈ। ਲੂਣ ਦੀ ਜ਼ਿਆਦਾ ਵਰਤੋਂ ਕਰਨ ਨਾਲ ਜਾਂ ਘੱਟ ਖਾਣ ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ। ਜ਼ਿਆਦਾ ਲੂਣ ਅਤੇ ਖੰਡ ਦਾ ਸੇਵਨ ਕਰਨ ਨਾਲ ਕੈਲੋਰੀ ਘੱਟ ਜਾਂਦੀ ਹੈ, ਜਿਸ ਨਾਲ ਕੈਂਸਰ ਦਾ ਖ਼ਤਰਾ ਵਧਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਜ਼ਿਆਦਾ ਲੂਣ ਖਾਣ ਨਾਲ ਹੋਣ ਵਾਲੇ ਨੁਕਸਾਨ ਬਾਰੇ ਦੱਸਾਂਗੇ...

ਰੋਜ਼ਾਨਾ ਕਿੰਨਾ ਖਾਣਾ ਚਾਹੀਦੈ ਲੂਣ?
ਲੂਣ ਦਾ ਇਸਤੇਮਾਲ ਨਿਸ਼ਚਤ ਮਾਤਰਾ 'ਚ ਕਰਨਾ ਸਿਹਤ ਲਈ ਚੰਗਾ ਹੁੰਦਾ ਹੈ। ਇਸ ਨੂੰ ਬਹੁਤ ਘੱਟ ਜਾਂ ਬਹੁਤ ਜ਼ਿਆਦਾ ਨਹੀਂ ਖਾਣਾ ਚਾਹੀਦਾ। ਜ਼ਿਆਦਾ ਮਾਤਰਾ 'ਚ ਲੂਣ ਖਾਣ ਯਾਨੀ ਸੋਡੀਅਮ ਦੀ ਜ਼ਿਆਦਾ ਮਾਤਰਾ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਜਾਂਦੀ ਹੈ। ਨੈਸ਼ਨਲ ਅਕੈਡਮੀ ਆਫ ਮੈਡੀਸਿਨ ਮੁਤਾਬਕ ਹਰ ਰੋਜ਼ 2,300 ਮਿਲੀਗ੍ਰਾਮ ਤੋਂ ਘੱਟ ਲੂਣ ਖਾਓ।

ਪੜ੍ਹੋ ਇਹ ਵੀ ਖ਼ਬਰ: Health Tips: ਖੰਘ ਅਤੇ ਜ਼ੁਕਾਮ ਤੋਂ ਪਰੇਸ਼ਾਨ ਲੋਕ ਅਪਣਾਓ ਇਹ ਘਰੇਲੂ ਨੁਸਖ਼ੇ, ਕੁਝ ਸਮੇਂ ’ਚ ਮਿਲੇਗੀ ਰਾਹਤ

ਜ਼ਿਆਦਾ ਲੂਣ ਖਾਣ ਨਾਲ ਹੋਣ ਵਾਲੀਆਂ ਸਮੱਸਿਆਵਾਂ

ਕਿਡਨੀ ’ਤੇ ਪ੍ਰਭਾਵ
ਜ਼ਿਆਦਾ ਲੂਣ ਦਾ ਸੇਵਨ ਕਰਨ ਨਾਲ ਕਿਡਨੀ ’ਤੇ ਜ਼ਿਆਦਾ ਪ੍ਰਭਾਵ ਪੈਂਦਾ ਹੈ। ਜੇ ਸਰੀਰ ’ਚ ਜ਼ਿਆਦਾ ਸੋਡੀਅਮ ਹੋ ਜਾਵੇ ਤਾਂ ਇਸ ਨੂੰ ਪਚਾਉਣ ਲਈ ਕਿਡਨੀ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ।

ਸਰੀਰ ਵਿੱਚ ਸੋਜ ਦਾ ਖ਼ਤਰਾ
ਸਰੀਰ ਵਿੱਚ ਲੂਣ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਪਾਣੀ ਜ਼ਰੂਰਤ ਤੋਂ ਜ਼ਿਆਦਾ ਜਮ੍ਹਾ ਹੋਣ ਲੱਗਦਾ ਹੈ। ਇਸ ਨਾਲ ਹੱਥਾਂ, ਪੈਰਾਂ ਅਤੇ ਚਿਹਰੇ ’ਤੇ ਸੋਜ ਆ ਜਾਂਦੀ ਹੈ।

ਪੜ੍ਹੋ ਇਹ ਵੀ ਖ਼ਬਰ: Health Tips: ਨਾਸ਼ਤਾ ਕਰਦੇ ਸਮੇਂ ਕਦੇ ਨਾ ਖਾਓ ਬਰੈੱਡ, ਭਾਰ ਵੱਧਣ ਸਣੇ ਹੋ ਸਕਦੀਆਂ ਨੇ ਕਈ ਸਮੱਸਿਆਵਾਂ

ਦਿਲ ਦੀਆਂ ਬੀਮਾਰੀਆਂ
ਜ਼ਿਆਦਾ ਲੂਣ ਖਾਣ ਨਾਲ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ। ਜ਼ਿਆਦਾ ਲੂਣ ਪ੍ਰਤੀ ਸੇਵਨ ਨਾਲ ਹਾਈ ਬਲੱਡ ਪ੍ਰੈਸ਼ਰ ਕੋਲੈਸਟਰੋਲ ਦੀ ਸਮੱਸਿਆ ਵਧ ਜਾਂਦੀ ਹੈ।

ਹਾਈ ਬਲਡ ਪ੍ਰੈਸ਼ਰ
ਜ਼ਿਆਦਾ ਲੂਣ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਜਿਹੀ ਸਮੱਸਿਆ ਹੋ ਜਾਂਦੀ ਹੈ। ਇਸ ਲਈ ਆਪਣੇ ਖਾਣੇ ਵਿੱਚ ਲੂਣ ਘੱਟ ਪਾਓ। ਜੇਕਰ ਤੁਹਾਨੂੰ ਖਾਣੇ ਵਿੱਚ ਲੂਣ ਘੱਟ ਲੱਗਦਾ ਹੈ, ਤਾਂ ਉਪਰ ਦੀ ਨਾ ਪਾਓ।

ਪੜ੍ਹੋ ਇਹ ਵੀ ਖ਼ਬਰ:  Health Tips: ਖਾਣੇ ’ਚ ਰੋਜ਼ਾਨਾ ਸ਼ਾਮਲ ਕਰੋ ਇਹ ਲਾਹੇਵੰਦ ਸਬਜ਼ੀਆਂ, ਨਜ਼ਰਅੰਦਾਜ਼ ਕਰਨ ’ਤੇ ਹੋ ਸਕਦੇ ਹੋ ਬੀਮਾਰ

ਡੀਹਾਈਡ੍ਰੇਸ਼ਨ ਦੀ ਸਮੱਸਿਆ
ਸਰੀਰ ਵਿੱਚ ਲੂਣ ਦੀ ਜ਼ਿਆਦਾ ਮਾਤਰਾ ਹੋਣ ਕਰਕੇ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ। ਇਸ ਸਮੱਸਿਆ ਤੋਂ ਬਚਣ ਲਈ ਆਪਣੇ ਖਾਣੇ ਵਿੱਚ ਨਮਕ ਦਾ ਸੇਵਨ ਘੱਟ ਕਰੋ।

ਹਾਈਪੋਥਾਇਰਾਇਟਿਜ਼ਮ ਦੀ ਸਮੱਸਿਆ
ਆਇਓਡੀਨ ਦੀ ਘਾਟ ਨਾਲ ਥਾਇਰਾਈਡ ਗ੍ਰੰਥੀ ਠੀਕ ਢੰਗ ਨਾਲ ਕੰਮ ਨਹੀਂ ਕਰਦੀ। ਜੇਕਰ ਤੁਸੀਂ ਬਹੁਤ ਘੱਟ ਲੂਣ ਖਾਂਦੇ ਹੋ ਤਾਂ ਤੁਹਾਨੂੰ ਹਾਈਪੋਥਾਇਰਾਇਡਿਜ਼ਮ ਦੀ ਸਮੱਸਿਆ ਵੀ ਹੋਸ ਕਦੀ ਹੈ। ਆਇਓਡੀਨ ਲੂਣ ਸਰੀਰ ਵਿਚ ਗੁੱਡ ਕੋਲੈਸਟ੍ਰੋਲ ਨੂੰ ਵੀ ਵਧਾਉਂਦਾ ਹੈ।

ਪੜ੍ਹੋ ਇਹ ਵੀ ਖ਼ਬਰ: Health Tips: ਗੈਸ ਦੀ ਸਮੱਸਿਆ ਹੋਣ ’ਤੇ ਲੋਕ ਕਦੇ ਵੀ ਭੁੱਲ ਕੇ ਨਾ ਖਾਣ ਇਹ ਸਬਜ਼ੀਆਂ, ਵੱਧ ਸਕਦੀ ਹੈ ਸਮੱਸਿਆ

rajwinder kaur

This news is Content Editor rajwinder kaur