ਜ਼ਿਆਦਾ ਪਾਣੀ ਪੀਣ ਨਾਲ ਵੀ ਸਰੀਰ ਨੂੰ ਹੋ ਸਕਦੇ ਹਨ 5 ਵੱੱਡੇ ਨੁਕਸਾਨ

10/04/2018 10:27:31 AM

ਮੁੰਬਈ— ਪਾਣੀ ਦੇ ਬਿਨਾਂ ਜ਼ਿੰਦਗੀ ਦੀ ਕਲਪਨਾ ਕਰਨਾ ਵਿਅਰਥ ਹੈ। ਪਰ ਕੀ ਤੁਸੀਂ ਜਾਣਦੇ ਹੋ ਪਿਆਸ ਬੁਝਾਉਣ ਵਾਲਾ ਪਾਣੀ ਸਰੀਰ ਨੂੰ ਨੁਕਸਾਨ ਵੀ ਪਹੁੰਚਾ ਸਕਦਾਹੈ। ਜੀ ਹਾਂ, ਜ਼ਿਆਦਾ ਪਾਣੀ ਪੀਣ ਨਾਲ ਸਿਹਤ ਖ਼ਰਾਬ ਹੋਣ ਲੱਗਦੀ ਹੈ। ਆਓ ਜਾਣਦੇ ਹਾਂ ਕਿ ਜ਼ਿਆਦਾ ਪਾਣੀ ਪੀਣ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ।
ਕਿੰਨਾ ਪਾਣੀ ਪੀਣਾ ਤੁਹਾਡੇ ਲਈ ਜਰੂਰੀ
ਮਰਦਾਂ ਨੂੰ ਇਕ ਦਿਨ ਵਿਚ 12 ਤੋਂ 15 ਗਿਲਾਸ ਪਾਣੀ ਪੀਣਾ ਜਰੂਰੀ ਹੈ ਜਦੋਂ ਕਿ ਔਰਤਾਂ ਨੂੰ ਇਕ ਦਿਨ ਵਿਚ 6-8 ਗਿਲਾਸ ਪਾਣੀ ਪੀਣਾ ਚਾਹੀਦਾ ਹੈ। ਇਸ ਦੇ ਨਾਲ ਜੋ ਲੋਕ ਕਸਰਤ ਕਰ ਰਹੇ ਹਨ ਉਨ੍ਹਾਂ ਨੂੰ 8-12 ਗਿਲਾਸ ਅਤੇ ਜੋ ਔਰਤਾਂ ਬੱਚਿਆਂ ਨੂੰ ਬਰੈਸਟ ਫੀਡਿੰਗ ਕਰਵਾਉਂਦੀਆਂ ਹੋਣ ਉਨ੍ਹਾਂ ਨੂੰ 7-10 ਗਿਲਾਸ ਪਾਣੀ ਪੀਣਾ ਜਰੂਰੀ ਹੈ।
1. ਸਿਰ ਦਰਦ ਅਤੇ ਜੀਅ ਮਚਲਨਾ
ਜ਼ਿਆਦਾ ਪਾਣੀ ਪੀਣ ਨਾਲ ਸਰੀਰ ਦੀਆਂ ਕੋਸ਼ੀਕਾਵਾਂ ਸੁੱਜ ਕੇ ਵੱਡੀਆਂ ਹੋ ਜਾਂਦੀਆਂ ਹਨ। ਜਿਸ ਦੇ ਨਾਲ ਦਿਮਾਗ 'ਤੇ ਅਸਰ ਪੈਂਦਾ ਹੈ। ਦਿਮਾਗ ਦੇ ਸੈੱਲ ਪ੍ਰਭਾਵਿਤ ਹੋਣ 'ਤੇ ਸਿਰ ਦਰਦ ਹੋਣ ਲੱਗਦਾ ਹੈ। ਇਸ ਤੋਂ ਇਲਾਵਾ ਕਿਡਨੀ ਨੂੰ ਜ਼ਰੂਰਤ ਤੋਂ ਜ਼ਿਆਦਾ ਕੰਮ ਕਰਨਾ ਪੈਂਦਾ ਹੈ, ਜਿਸ ਨਾਲ ਜੀਅ ਮਚਲਨਾ,  ਉੱਲਟੀ ਅਤੇ ਚੱਕਰ ਆਉਣ ਲੱਗਦੇ ਹਨ।
2. ਥਕਾਵਟ
ਜਦੋਂ ਕਿਡਨੀ ਅਤੇ ਦਿਮਾਗ ਲਗਾਤਾਰ ਦਬਾਅ 'ਚ ਹੁੰਦੇ ਹਨ ਤਾਂ ਸਾਰੇ ਸਰੀਰ 'ਚ ਥਕਾਵਟ ਜਿਹੀ ਹੋਣ ਲੱਗਦੀ ਹੈ।
3. ਦਿਲ ਦੀ ਬੀਮਾਰੀਆਂ
ਵਿਗਿਆਨੀਆਂ ਦਾ ਮੰਨਣਾ ਹੈ ਕਿ ਜ਼ਿਆਦਾ ਪਾਣੀ ਪੀਣ ਨਾਲ ਦਿਲ ਦੀਆਂ ਬੀਮਾਰੀਆਂ ਹੋਣ ਦਾ ਵੀ ਡਰ ਰਹਿੰਦਾ ਹੈ। ਇਸ ਤੋਂ ਇਲਾਵਾ ਜ਼ਰੂਰਤ ਤੋਂ ਜ਼ਿਆਦਾ ਪਾਣੀ ਪੀਣ ਨਾਲ ਸਰੀਰ ਵਿਚ ਮੌਜੂਦ ਉਹ ਰਸ ਕੰਮ ਕਰਨਾ ਬੰਦ ਕਰ ਦਿੰਦੇ ਹੈ, ਜੋ ਖਾਣਾ ਪਚਾਉਣ ਵਿਚ ਮਦਦ ਕਰਦੇ ਹਨ। ਇਸ ਨਾਲ ਖਾਣਾ ਠੀਕ ਨਾਲ ਪੱਚ ਨਹੀਂ ਪਾਉਂਦਾ।
4. ਪੈਰਾਂ ਵਿਚ ਦਰਦ
ਜ਼ਿਆਦਾ ਪਾਣੀ ਪੀਣ ਨਾਲ ਸਰੀਰ ਵਿਚ ਪੋਟੈਸ਼ੀਅਮ ਦੀ ਮਾਤਰਾ ਵਧ ਜਾਂਦੀ ਹੈ, ਜਿਸ ਦੇ ਨਾਲ ਛਾਤੀ ਅਤੇ ਪੈਰਾਂ ਵਿਚ ਦਰਦ ਦੀ ਸ਼ਿਕਾਇਤ ਹੋਣ ਲੱਗਦੀ ਹੈ।