ਕਿਡਨੀ ’ਤੇ ਆਉਣ ਵਾਲੀ ਹਰ ਸਮੱਸਿਆ ਹੋਵੇਗੀ ਦੂਰ, ਅੱਜ ਤੋਂ ਹੀ ਸ਼ੁਰੂ ਕਰੋ ਇਹ 5 ਕੰਮ

10/14/2023 4:57:21 PM

ਜਲੰਧਰ (ਬਿਊਰੋ)– ਕਿਡਨੀ ਸਾਡੇ ਸਰੀਰ ਦਾ ਇਕ ਬਹੁਤ ਹੀ ਮਹੱਤਵਪੂਰਨ ਅੰਗ ਹੈ, ਜਿਸ ਦਾ ਕੰਮ ਸਾਡੇ ਸਰੀਰ ’ਚੋਂ ਬੇਲੋੜੀਆਂ ਚੀਜ਼ਾਂ ਨੂੰ ਫਿਲਟਰ ਕਰਨਾ ਹੈ। ਕਿਡਨੀ ਸਰੀਰ ’ਚੋਂ ਜੋ ਵੀ ਅਣਚਾਹੇ ਪਦਾਰਥਾਂ ਨੂੰ ਫਿਲਟਰ ਕਰਦੀ ਹੈ, ਸਾਡਾ ਸਰੀਰ ਉਨ੍ਹਾਂ ਨੂੰ ਪਿਸ਼ਾਬ ਨਾਲੀ ਰਾਹੀਂ ਸਰੀਰ ’ਚੋਂ ਬਾਹਰ ਕੱਢ ਦਿੰਦਾ ਹੈ। ਕਿਡਨੀ ਦੇ ਠੀਕ ਕੰਮ ਕਰਨ ਲਈ ਜ਼ਰੂਰੀ ਹੈ ਕਿ ਕਿਡਨੀ ਦੀ ਸਿਹਤ ਠੀਕ ਰਹੇ ਕਿਉਂਕਿ ਜੇਕਰ ਕਿਡਨੀ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੀ ਤਾਂ ਸਰੀਰ ਦੇ ਕਈ ਹੋਰ ਅੰਗਾਂ ’ਤੇ ਬੁਰਾ ਅਸਰ ਪੈਂਦਾ ਹੈ। ਅੱਜ-ਕੱਲ ਬਦਲਦੀ ਜੀਵਨ ਸ਼ੈਲੀ ਤੇ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਸਾਡੀ ਕਿਡਨੀ ਦੀ ਸਿਹਤ ’ਤੇ ਮਾੜਾ ਅਸਰ ਪੈ ਰਿਹਾ ਹੈ। ਅੱਜ ਅਸੀਂ ਤੁਹਾਨੂੰ 5 ਅਜਿਹੇ ਨਿਯਮ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੀ ਕਿਡਨੀ ਨੂੰ ਸਿਹਤਮੰਦ ਰੱਖ ਸਕਦੇ ਹੋ।

ਕਿਡਨੀ ਨੂੰ ਸਿਹਤਮੰਦ ਰੱਖਣ ਲਈ 5 ਟਿਪਸ

1. ਫਾਈਬਰ ਨਾਲ ਭਰਪੂਰ ਭੋਜਨ ਖਾਓ
ਕਿਡਨੀ ਦੀ ਸਿਹਤ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਫਾਈਬਰ ਨਾਲ ਭਰਪੂਰ ਖੁਰਾਕ ਲਓ। ਫਾਈਬਰ ਸਾਡੇ ਸਰੀਰ ਨੂੰ ਸਾਫ਼ ਕਰਨ ਦਾ ਕੰਮ ਕਰਦਾ ਹੈ। ਜੇਕਰ ਤੁਹਾਡੀ ਡਾਈਟ ’ਚ ਫਾਈਬਰ ਦੀ ਭਰਪੂਰ ਮਾਤਰਾ ਹੈ ਤਾਂ ਤੁਹਾਨੂੰ ਯੂਰੋਲੋਜੀਕਲ ਸਮੱਸਿਆਵਾਂ ਹੋਣ ਦੀ ਸੰਭਾਵਨਾ ਬਹੁਤ ਘੱਟ ਹੋ ਜਾਵੇਗੀ। ਤੁਸੀਂ ਫਾਈਬਰ ਨਾਲ ਭਰਪੂਰ ਭੋਜਨ ਜਿਵੇਂ ਗਾਜਰ, ਮੂਲੀ, ਪਾਲਕ, ਲੌਕੀ, ਫਲੀਆਂ ਆਦਿ ਨੂੰ ਆਪਣੀ ਖੁਰਾਕ ’ਚ ਸ਼ਾਮਲ ਕਰ ਸਕਦੇ ਹੋ।

2. ਖ਼ੂਬ ਪਾਣੀ ਪੀਓ
ਕਿਡਨੀ ਤੋਂ ਇਲਾਵਾ ਪੂਰੇ ਯੂਰੋਲੋਜੀਕਲ ਸਿਸਟਮ ਨੂੰ ਸਿਹਤਮੰਦ ਰੱਖਣ ਲਈ ਭਰਪੂਰ ਪਾਣੀ ਪੀਣਾ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਘੱਟ ਮਾਤਰਾ ’ਚ ਪਾਣੀ ਪੀਂਦੇ ਹਾਂ ਤਾਂ ਸਾਡੀ ਕਿਡਨੀ ਫਿਲਟਰੇਸ਼ਨ ਦਾ ਕੰਮ ਠੀਕ ਤਰ੍ਹਾਂ ਨਾਲ ਨਹੀਂ ਕਰ ਪਾਉਂਦੀ। ਜਿਸ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਸਾਹਮਣੇ ਆਉਣ ਲੱਗਦੀਆਂ ਹਨ। ਕਿਡਨੀ ਨੂੰ ਸਿਹਤਮੰਦ ਰੱਖਣ ਲਈ ਰੋਜ਼ਾਨਾ ਘੱਟੋ-ਘੱਟ 3-4 ਲੀਟਰ ਪਾਣੀ ਪੀਓ।

ਇਹ ਖ਼ਬਰ ਵੀ ਪੜ੍ਹੋ : 36 ਦੀ ਉਮਰ ’ਚ 26 ਦੀ ਲੱਗਦੀ ਹੈ ਜ਼ਰੀਨ ਖ਼ਾਨ, ਇਹ ਖ਼ਾਸ ਚੀਜ਼ ਹੈ ਅਦਾਕਾਰਾ ਦੀ ਖ਼ੂਬਸੂਰਤੀ ਦਾ ਰਾਜ਼

3. ਖ਼ੂਬ ਖਾਓ ਬੇਰੀਜ਼
ਬੇਰੀਜ਼ ਸਾਡੀ ਕਿਡਨੀ ਦੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੀਆਂ ਹਨ। ਬਲੂਬੇਰੀ, ਸਟ੍ਰਾਬੇਰੀ, ਰਸਬੇਰੀ ਤੇ ਬਲੈਕਬੇਰੀ ਆਦਿ ਖਾਣ ਨਾਲ ਸਾਡੀ ਯੂਰੋਲੋਜੀਕਲ ਸਿਹਤ ਠੀਕ ਰਹਿੰਦੀ ਹੈ। ਇਸ ਤੋਂ ਇਲਾਵਾ ਤਾਜ਼ੇ ਫ਼ਲਾਂ ਦਾ ਜੂਸ ਪੀਣ ਨਾਲ ਵੀ ਕਿਡਨੀ ਦੀ ਸਿਹਤ ’ਚ ਸੁਧਾਰ ਹੁੰਦਾ ਹੈ।

4. ਘੱਟ ਲੂਣ ਦਾ ਸੇਵਨ ਕਰੋ
ਜ਼ਿਆਦਾ ਲੂਣ ਦਾ ਸੇਵਨ ਕਰਨ ਨਾਲ ਖ਼ੂਨ ’ਚ ਸੋਡੀਅਮ ਤੇ ਪੋਟਾਸ਼ੀਅਮ ਦੀ ਮਾਤਰਾ ਵੱਧ ਜਾਂਦੀ ਹੈ, ਜੋ ਕਿ ਸਾਡੀ ਕਿਡਨੀ ਦੀ ਸਿਹਤ ਲਈ ਬਿਲਕੁਲ ਵੀ ਠੀਕ ਨਹੀਂ ਹੈ। ਲੂਣ ਦੀ ਜ਼ਿਆਦਾ ਮਾਤਰਾ ਨਾ ਸਿਰਫ਼ ਸਾਡੀ ਕਿਡਨੀ ਨੂੰ, ਸਗੋਂ ਸਾਡੇ ਦਿਲ ਤੇ ਲਿਵਰ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ। ਲੂਣ ਦੀ ਜ਼ਿਆਦਾ ਮਾਤਰਾ ਵੀ ਕਿਡਨੀ ਦੀ ਪੱਥਰੀ ਦਾ ਕਾਰਨ ਬਣ ਜਾਂਦੀ ਹੈ।

5. ਜ਼ਿਆਦਾ ਪ੍ਰੋਟੀਨ ਵਾਲਾ ਭੋਜਨ ਨਾ ਖਾਓ
ਜੇਕਰ ਤੁਸੀਂ ਆਪਣੀ ਕਿਡਨੀ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਬਹੁਤ ਜ਼ਿਆਦਾ ਪ੍ਰੋਟੀਨ ਯੁਕਤ ਭੋਜਨ ਨਹੀਂ ਖਾਣਾ ਚਾਹੀਦਾ ਕਿਉਂਕਿ ਨਾਈਟ੍ਰੋਜਨ ਵਾਲੇ ਜ਼ਹਿਰੀਲੇ ਪਦਾਰਥ ਪ੍ਰੋਟੀਨ ਦੇ ਸੜਨ ਨਾਲ ਬਣਦੇ ਹਨ। ਜਿਸ ਨੂੰ ਕਿਡਨੀ ਫਿਲਟਰ ਨਹੀਂ ਕਰ ਸਕਦੀ। ਲੰਬੇ ਸਮੇਂ ਤੱਕ ਫਿਲਟਰ ਨਾ ਹੋਣ ਕਾਰਨ ਇਹ ਪਦਾਰਥ ਕਿਡਨੀ ’ਚ ਜਮ੍ਹਾ ਹੋਣ ਲੱਗਦੇ ਹਨ, ਜਿਸ ਨਾਲ ਕਿਡਨੀ ਦੀ ਸਿਹਤ ਨੂੰ ਬਹੁਤ ਨੁਕਸਾਨ ਹੁੰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਜੇਕਰ ਤੁਸੀਂ ਉੱਪਰ ਦੱਸੇ ਟਿਪਸ ਫਾਲੋਅ ਕਰੋਗੇ ਤਾਂ ਤੁਹਾਡੀ ਕਿਡਨੀ ਸਿਹਤਮੰਦ ਰਹੇਗੀ, ਜਿਸ ਦਾ ਸਿੱਧਾ ਅਸਰ ਤੁਹਾਡੀ ਜੀਵਨ ਸ਼ੈੱਲੀ ’ਤੇ ਵੀ ਦੇਖਣ ਨੂੰ ਮਿਲੇਗਾ।

Rahul Singh

This news is Content Editor Rahul Singh