ਗੁਣਾਂ ਨਾਲ ਭਰਪੂਰ ਹੁੰਦਾ ''ਪਿਸਤਾ'', ਖਾਣ ਨਾਲ ਸ਼ੂਗਰ ਸਣੇ ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ ਨਿਜ਼ਾਤ

11/01/2023 5:45:40 PM

ਜਲੰਧਰ - ਸਰੀਰ ਲਈ ਸੁੱਕੇ ਮੇਵੇ ਬਹੁਤ ਜ਼ਰੂਰੀ ਹੁੰਦੇ ਹਨ। ਕਾਜੂ, ਬਾਦਾਮ ਅਤੇ ਅਖਰੋਟ ਤੋਂ ਕਈ ਗੁਣਾਂ ਜ਼ਿਆਦਾ ਫ਼ਾਇਦੇਮੰਦ ਹੈ ਪਿਸਤਾ। ਪਿਸਤੇ ’ਚ ਫਾਈਬਰ, ਪ੍ਰੋਟੀਨ, ਵਿਟਾਮਿਨ-ਸੀ, ਜਿੰਕ, ਕਾਪਰ, ਪੌਟਾਸ਼ਿਅਮ, ਆਇਰਨ, ਕੈਲਸ਼ੀਅਮ ਅਤੇ ਐਂਟੀਆਕਸੀਡੈਂਟਸ ਵਰਗੇ ਤੱਤ ਪਾਏ ਜਾਂਦੇ ਹਨ। ਰੋਜ਼ਾਨਾ 20 ਤੋਂ 30 ਗ੍ਰਾਮ ਪਿਸਤਾ ਖਾਣ ਨਾਲ ਸ਼ੂਗਰ ਟਾਈਪ-2 ਨੂੰ ਕੰਟਰੋਲ ਵਿੱਚ ਕੀਤਾ ਜਾ ਸਕਦਾ ਹੈ। ਪਿਸਤਾ ਤੁਹਾਡੀ ਸਿਹਤ ਲਈ ਬਹੁਤ ਲਾਭਕਾਰੀ ਹੈ, ਕਿਉਂਕਿ ਇਸ ’ਚ ਵਸਾ, ਪ੍ਰੋਟੀਨ ਅਤੇ ਫਾਈਬਰ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ। ਇਹ ਖਾਣ ‘ਚ ਸੁਆਦ ਹੋਣ ਦੇ ਨਾਲ-ਨਾਲ ਤੁਹਾਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ ਅਤੇ ਕਈ ਰੋਗਾਂ ਨੂੰ ਠੀਕ ਕਰਦਾ ਹੈ। ਪਿਸਤਾ ਖਾਣ ਨਾਲ ਸਰੀਰ ’ਚ ਹੀਮੋਗਲੋਬਿਨ ਦੀ ਘਾਟ ਪੂਰੀ ਹੁੰਦੀ ਹੈ। 

ਜਾਣੋ ਪਿਸਤਾ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਹੋਰ ਫ਼ਾਇਦੇ…

1. ਅੱਖਾਂ ਲਈ ਫ਼ਾਇਦੇਮੰਦ
ਉਮਰ ਵਧਣ ਦੇ ਨਾਲ-ਨਾਲ ਅੱਖਾਂ ’ਚ ਕਮਜ਼ੋਰੀ ਅਤੇ ਬੀਮਾਰੀ ਵਧਣ ਲੱਗਦੀ ਹੈ। ਅਜਿਹੀ ਸਥਿਤੀ ‘ਚ ਤੁਹਾਨੂੰ ਨਿਯਮਿਤ ਪਿਸਤਾ ਖਾਂਦੇ ਰਹਿਣਾ ਚਾਹੀਦਾ ਹੈ, ਜਿਸ ਨਾਲ ਤੁਹਾਡੀਆਂ ਅੱਖਾਂ ’ਤੇ ਕਿਸੇ ਤਰ੍ਹਾਂ ਦਾ ਬੁਰਾ ਪ੍ਰਭਾਵ ਨਾ ਪੈ ਸਕੇ। 

2. ਸੋਜ ਤੋਂ ਰਾਹਤ
ਜੇਕਰ ਤੁਹਾਡੇ ਸਰੀਰ ‘ਚ ਹਮੇਸ਼ਾ ਸੋਜ ਰਹਿੰਦੀ ਹੈ ਤਾਂ ਤੁਹਾਨੂੰ ਪਿਸਤੇ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ‘ਚ ਮੌਜੂਦ ਵਿਟਾਮਿਨ-ਏ ਅਤੇ ਵਿਟਾਮਿਨ-ਈ ਸਰੀਰ ਦੀ ਸੋਜ ਨੂੰ ਘੱਟ ਕਰਨ ’ਚ ਮਦਦ ਕਰਦੇ ਹਨ। ਪਿਸਤਾ ਖਾਣ ਨਾਲ ਸਰੀਰ ’ਚ ਹੀਮੋਗਲੋਬਿਨ ਦੀ ਕਮੀ ਪੂਰੀ ਹੁੰਦੀ ਹੈ।

3. ਕੈਂਸਰ ਤੋਂ ਬਚਾਅ
ਜੋ ਲੋਕ ਬਚਪਨ ਤੋਂ ਪਿਸਤਾ ਖਾ ਰਹੇ ਹੁੰਦੇ ਹਨ, ਉਨ੍ਹਾਂ ਨੂੰ ਕਦੇ ਜ਼ਿੰਦਗੀ ‘ਚ ਕੈਂਸਰ ਦੀ ਬੀਮਾਰੀ ਨਹੀਂ ਹੁੰਦੀ। ਪਿਸਤੇ ‘ਚ ਬੀਟਾ ਕੈਰੋਟੀਨ ਹੁੰਦਾ ਹੈ, ਜੋ ਕੈਂਸਰ ਨਾਲ ਲੜਦਾ ਹੈ। ਕੈਂਸਰ ਨਾਲ ਪ੍ਰੇਸ਼ਾਨ ਲੋਕਾਂ ਨੂੰ ਪਿਸਤਾ ਜ਼ਰੂਰ ਖਾਣਾ ਚਾਹੀਦਾ ਹੈ।

4. ਸਰੀਰ ਦੇ ਅੰਦਰ ਜਲਣ
ਜੇ ਤੁਹਾਡੇ ਸਰੀਰ ‘ਚ ਕਿਸੇ ਤਰ੍ਹਾਂ ਦੀ ਜਲਣ ਹੋ ਰਹੀ ਹੈ, ਚਾਹੇ ਉਹ ਪੇਟ ਦੀ ਜਲਣ ਜਾਂ ਛਾਤੀ ਦੀ ਜਲਣ ਹੀ ਕਿਉਂ ਨਾ ਹੋਵੇ, ਤੁਸੀਂ ਪਿਸਤੇ ਦੀ ਵਰਤੋਂ ਜ਼ਰੂਰ ਕਰੋ। ਇਸ ਨਾਲ ਤੁਹਾਨੂੰ ਜਲਦ ਦੀ ਸਮੱਸਿਆ ਤੋਂ ਬਹੁਤ ਲਾਭ ਹੋਵੇਗਾ।

5. ਤੇਜ਼ ਦਿਮਾਗ ਲਈ
ਕਾਜੂ, ਬਾਦਾਮ ਤੋਂ ਕਿਤੇ ਜ਼ਿਆਦਾ ਪੋਸ਼ਟਿਕ ਹੁੰਦਾ ਹੈ ਪਿਸਤਾ। ਪਿਸਤਾ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ ਅਤੇ ਵਿਅਕਤੀ ਦਾ ਸਰੀਰ ਤਾਕਤਵਰ ਬਣਦਾ ਹੈ। ਇਸ ਲਈ ਬੱਚਿਆਂ ਨੂੰ ਪਿਸਤਾ ਜ਼ਰੂਰ ਖਵਾਓ। 

6. ਬਲੱਡ ਪ੍ਰੈਸ਼ਰ ਲਈ ਫ਼ਾਇਦੇਮੰਦ
ਜੇ ਤੁਹਾਡਾ ਬਲੱਡ ਪ੍ਰੈਸ਼ਰ ਅਚਾਨਕ ਵੱਧ ਜਾਂਦਾ ਹੈ ਅਤੇ ਘੱਟਦਾ ਰਹਿੰਦਾ ਹੈ ਤਾਂ ਤੁਹਾਡੇ ਲਈ ਪਿਸਤੇ ਦੀ ਵਰਤੋਂ ਕਰਨੀ ਬਹੁਤ ਜ਼ਰੂਰੀ ਹੈ। ਪਿਸਤਾ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਇਕਸਾਰ ਰੱਖਦਾ ਹੈ। 

7. ਖੂਨ ਦੀ ਘਾਟ ਹੁੰਦੀ ਹੈ ਦੂਰ
ਪਿਸਤੇ ’ਚ ਤਾਂਬਾ ਜ਼ਿਆਦਾ ਮਾਤਰਾ ’ਚ ਹੁੰਦਾ ਹੈ, ਜੋ ਭੋਜਨ ਸਰੋਤਾਂ ਨਾਲ ਸਰੀਰ ’ਚ ਲੋਹੇ ਦਾ ਅਵਸ਼ੋਸ਼ਣ ਕਰਨ ’ਚ ਕਾਫੀ ਮਦਦ ਕਰਦਾ ਹੈ। ਇਹ ਅਨੀਮੀਆ ਵਰਗੀ ਬੀਮਾਰੀ ਤੋਂ ਵੀ ਤੁਹਾਨੂੰ ਬਚਾ ਕੇ ਰੱਖਦਾ ਹੈ। ਪਿਸਤੇ ’ਚ ਵਿਟਾਮਿਨ-ਬੀ-6 ਹੁੰਦਾ ਹੈ, ਜੋ ਖੂਨ ’ਚ ਆਕਸੀਜਨ ਨੂੰ ਭੇਜਦਾ ਹੈ। ਪਿਸਤੇ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਖੂਨ ’ਚ ਆਕਸੀਜਨ ਦੀ ਮਾਤਰਾ ਵੱਧ ਜਾਂਦੀ ਹੈ। 

8. ਸ਼ੂਗਰ
ਸ਼ੂਗਰ ਦੇ ਰੋਗੀਆਂ ਲਈ ਪਿਸਤਾ ਲਾਭਦਾਇਕ ਮੰਨਿਆ ਜਾਂਦਾ ਹੈ। ਪਿਸਤੇ ’ਚ ਅਜਿਹੇ ਕਈ ਤੱਤ ਮੌਜੂਦ ਹੁੰਦੇ ਹਨ, ਜੋ ਸਾਡੇ ਖ਼ੂਨ ਤੋਂ ਮਿਠਾਸ ਨੂੰ ਦੂਰ ਕਰਨ ’ਚ ਬਹੁਤ ਲਾਭਦਾਇਕ ਹੁੰਦੇ ਹਨ। ਪਿਸਤਾ ਸਾਡੇ ਸਰੀਰ ’ਚ ਸ਼ੂਗਰ ਲੈਵਲ ਨੂੰ ਕੰਟਰੋਲ ਕਰਦਾ ਹੈ।

rajwinder kaur

This news is Content Editor rajwinder kaur