ਸਰਦੀਆਂ 'ਚ ਗਾਜਰ ਖਾਣ ਨਾਲ ਮਿਲਣਗੇ ਜ਼ਬਰਦਸਤ ਫਾਇਦੇ

Friday, Jan 10, 2025 - 11:01 AM (IST)

ਸਰਦੀਆਂ 'ਚ ਗਾਜਰ ਖਾਣ ਨਾਲ ਮਿਲਣਗੇ ਜ਼ਬਰਦਸਤ ਫਾਇਦੇ

ਜਲੰਧਰ- ਸਰਦੀਆਂ ਦੇ ਮੌਸਮ ਆ ਗਿਆ ਹੈ ਅਤੇ ਇਸ ਮੌਸਮ 'ਚ ਰੰਗ ਬਿਰੰਗੀ ਸਬਜ਼ੀਆਂ ਦਾ ਸੇਵਨ ਕੀਤਾ ਜਾਂਦਾ ਹੈ। ਫਿਰ ਚਾਹੇ ਗੱਲ ਗਾਜਰ ਦੀ ਹੀ ਕਿਉਂ ਨਾ ਕਰੀਏ, ਸਰਦੀਆਂ 'ਚ ਇਸ ਨੂੰ ਖਾਣ ਦੇ ਕਈ ਫਾਇਦੇ ਹਨ। ਗਾਜਰ 'ਚ ਬਹੁਤ ਘੱਟ ਕੈਲਰੀ ਹੁੰਦੀ ਹੈ। ਗਾਜਰ ਦੇ ਜੂਸ 'ਵਿਟਾਮਿਨ ਏ' ਪਾਇਆ ਜਾਂਦਾ ਹੈ। ਇਸ ਲਈ ਇਸ ਨੂੰ ਚਮੜੀ ਅਤੇ ਅੱਖਾਂ ਲਈ ਲਾਭਦਾਇਕ ਮੰਨਿਆ ਜਾਂਦਾ ਹੈ। ਗਾਜਰ ਦਾ ਪ੍ਰਯੋਗ ਸਲਾਦ ਅਤੇ ਸੂਪ ਬਣਾਉਣ 'ਚ ਵੀ ਕੀਤਾ ਜਾਂਦਾ ਹੈ।

1. ਅੱਖਾਂ ਲਈ ਫਾਇਦੇਮੰਦ
ਗਾਜਰ 'ਚ ਬੀਟਾ ਕੈਰੋਟੀਨ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਹ ਤੁਹਾਡੀਆਂ ਅੱਖਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਵਧਦੀ ਉਮਰ ਦੇ ਕਾਰਨ ਅੱਖਾਂ ਦੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲ ਸਕਦੀ ਹੈ। ਬੀਟਾ-ਕੈਰੋਟੀਨ ਦੇ ਨਾਲ, ਗਾਜਰ 'ਚ 'ਵਿਟਾਮਿਨ ਸੀ' ਵੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਤੁਹਾਨੂੰ ਮੈਕੂਲਰ ਡੀਜਨਰੇਸ਼ਨ ਤੋਂ ਰਾਹਤ ਦਿਵਾਉਣ 'ਚ ਮਦਦਗਾਰ ਹੋ ਸਕਦਾ ਹੈ। ਗਾਜਰ 'ਚ ਪਾਇਆ ਜਾਣ ਵਾਲਾ ਕੈਰੋਟੀਨ ਨਾਂ ਦਾ ਪੋਸ਼ਕ ਤੱਤ ਨਜ਼ਰ ਖਰਾਬ ਹੋਣ ਦੀ ਸਮੱਸਿਆ ਤੋਂ ਛੁਟਕਾਰਾ ਦਿਵਾ ਸਕਦਾ ਹੈ।

2. ਦਿਲ ਲਈ ਵੀ ਫਾਇਦੇਮੰਦ
ਗਾਜਰ ਦਾ ਸੇਵਨ ਕਰਨ ਨਾਲ ਦਿਲ ਨੂੰ ਬਹੁਤ ਫਾਇਦੇ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਦਿਲ ਦੇ ਰੋਗ ਹੋਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ। ਗਾਜਰ 'ਚ ਪਾਇਆ ਜਾਣ ਵਾਲਾ ਪੋਟਾਸ਼ੀਅਮ, ਸਰੀਰ ‘ਚ ਸੋਡੀਅਮ ਦੇ ਪੱਧਰ ਨੂੰ ਸੰਤੁਲਿਤ ਕਰਨ ਅਤੇ ਇਸ ਨੂੰ ਖਤਮ ਕਰਨ 'ਚ ਮਦਦ ਕਰਦਾ ਹੈ। ਇਹ ਖੂਨ 'ਚ ਕੋਲੈਸਟ੍ਰੋਲ ਦੇ ਪੱਧਰ ਨੂੰ ਨਿਯੰਤਰਿਤ ਕਰਨ 'ਚ ਮਦਦ ਕਰਦਾ ਹੈ, ਇਸ ਤਰ੍ਹਾਂ ਦਿਲ ਨਾਲ ਸਬੰਧਤ ਬਿਮਾਰੀਆਂ ਦੇ ਖ਼ਤਰੇ ਨੂੰ ਘੱਟ ਕਰਦਾ ਹੈ। ਗਾਜਰ ਖਾਣ ਨਾਲ ਸਰੀਰ 'ਚ ਐਂਟੀਆਕਸੀਡੈਂਟਸ ਦਾ ਪ੍ਰਭਾਵ ਵੱਧ ਸਕਦਾ ਹੈ।

3. ਕਬਜ਼ ਤੋਂ ਵੀ ਮਿਲੇਗੀ ਰਾਹਤ
ਗਾਜਰ 'ਚ ਭਰਪੂਰ ਮਾਤਰਾ 'ਚ ਫਾਈਬਰ ਹੁੰਦਾ ਹੈ, ਜੋ ਤੁਹਾਡੀਆਂ ਅੰਤੜੀਆਂ ਦੀਆਂ ਗਤੀਵਿਧੀਆਂ 'ਚ ਬਹੁਤ ਮਦਦਗਾਰ ਹੁੰਦਾ ਹੈ। ਇਹ ਤੁਹਾਡੀ ਪਾਚਨ ਕਿਰਿਆ ਨੂੰ ਬਿਹਤਰ ਬਣਾਉਂਦਾ ਹੈ। ਇਸ ਤੋਂ ਇਲਾਵਾ ਇਹ ਭੋਜਨ ਨੂੰ ਪਚਾਉਣ ‘ਚ ਵੀ ਮਦਦਗਾਰ ਹੈ। ਇਸ ਲਈ ਤੁਸੀਂ ਗਾਜਰ ਦਾ ਸੇਵਨ ਭੋਜਨ ਦੇ ਨਾਲ ਕਰ ਸਕਦੇ ਹੋ। ਇਸ ਦੇ ਨਾਲ ਹੀ ਗਾਜਰ ਖਾਣ ਨਾਲ ਕਬਜ਼ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਭਾਰ ਘਟਾਉਣ ਅਤੇ ਚਮੜੀ ਨੂੰ ਚਮਕਦਾਰ ਬਣਾਉਣ ਲਈ ਵੀ ਗਾਜਰ ਦਾ ਸੇਵਨ ਕੀਤਾ ਜਾ ਸਕਦਾ ਹੈ।

4.ਬਲੱਡ ਪ੍ਰੈਸ਼ਰ
ਗਾਜਰ 'ਚ ਪੋਟਾਸ਼ੀਅਮ ਕਾਫੀ ਮਾਤਰਾ 'ਚ ਪਾਇਆ ਜਾਂਦਾ ਹੈ, ਇਹ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ 'ਚ ਰੱਖਦਾ ਹੈ, ਇਸ ਦਾ ਸੇਵਨ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਵਧਾ ਜਾਂ ਘਟਾ ਨਹੀਂ ਸਕਦਾ।

5. ਕੈਂਸਰ
ਗਾਜਰ 'ਚ ਕੈਰੋਟੀਨੋਇਡਸ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ, ਜੋ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਤੋਂ ਬਚਾਉਣ 'ਚ ਮਦਦਗਾਰ ਸਾਬਤ ਹੋ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News