ਰੋਜ਼ਾਨਾ ਖਾਓ ਭਿੱਜੇ ਹੋਏ ‘ਛੋਲੇ', ਸਰੀਰ ਨੂੰ ਮਿਲਣਗੇ ਇਹ ਜ਼ਬਰਦਸਤ ਫਾਇਦੇ
Sunday, Jan 05, 2025 - 01:16 PM (IST)
ਜਲੰਧਰ (ਬਿਊਰੋ) - ਕਾਲੇ ਛੋਲਿਆਂ ਦੀ ਵਰਤੋਂ ਸਿਹਤ ਲਈ ਬੇਹੱਦ ਲਾਹੇਵੰਦ ਹੁੰਦੀ ਹੈ। ਇਹ ਬਾਦਾਮ ਨਾਲੋਂ ਜ਼ਿਆਦਾ ਫਾਇਦੇਮੰਦ ਹੁੰਦੇ ਹਨ। ਕਾਰਬੋਹਾਈਡ੍ਰੇਟਸ, ਪ੍ਰੋਟੀਨ, ਕੈਲਸ਼ੀਅਮ, ਆਇਰਨ ਅਤੇ ਵਿਟਾਮਿਨ ਦੇ ਗੁਣਾਂ ਨਾਲ ਭਰਪੂਰ ਕਾਲੇ ਛੋਲਿਆਂ ਨੂੰ ਭਿਓਂ ਕੇ ਰੋਜ਼ਾਨਾ ਖਾਣਾ ਚਾਹੀਦਾ ਹੈ, ਜਿਸ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ। ਭਿੱਜੇ ਹੋਏ ਛੋਲਿਆਂ 'ਚ ਪ੍ਰੋਟੀਨ ਦੀ ਮਾਤਰਾ ਭਰਪੂਰ ਹੁੰਦੀ ਹੈ, ਜੋ ਸਾਨੂੰ ਸਿਹਤਮੰਦ ਰੱਖਦੀ ਹੈ। ਭਿੱਜੇ ਕਾਲੇ ਛੋਲੇ ਖਾਣ ਨਾਲ ਸਰੀਰ 'ਚ ਤਾਕਤ ਵਧਦੀ ਹੈ। ਇਸ ਨਾਲ ਖਾਫੀ ਲਾਭ ਹੁੰਦਾ ਹੈ ਅੱਜ ਅਸੀਂ ਤੁਹਾਨੂੰ ਭਿੱਜੇ ਹੋਏ ਕਾਲੇ ਛੋਲੇ ਖਾਣ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਨ੍ਹਾਂ ਫਾਇਦਿਆਂ ਬਾਰੇ...
1.ਖੂਨ ਦੀ ਘਾਟ ਨੂੰ ਕਰੇ ਪੂਰਾ
ਭਿੱਜੇ ਹੋਏ ਕਾਲੇ ਛੋਲੇ ਆਇਰਨ ਦਾ ਬਹੁਤ ਵੱਡਾ ਸਰੋਤ ਹੁੰਦੇ ਹਨ। ਇਹ ਖੂਨ ਦੀ ਘਾਟ ਨੂੰ ਦੂਰ ਕਰਨ ਦੇ ਨਾਲ-ਨਾਲ ਖੂਨ ਨੂੰ ਸਾਫ਼ ਕਰਨ ’ਚ ਵੀ ਮਦਦ ਕਰਦੇ ਹਨ।
2.ਤਾਕਤ ਅਤੇ ਉਰਜਾ ਵਧਾਏ
ਭਿੱਜੇ ਹੋਏ ਕਾਲੇ ਛੋਲੇ ਖਾਣ ਨਾਲ ਸਰੀਰ ਨੂੰ ਤਾਕਤ ਅਤੇ ਊਰਜਾ ਮਿਲਦੀ ਹੈ। ਰੋਜ਼ਾਨਾ ਛੋਲੇ ਖਾਣ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੋ ਜਾਂਦੀ ਹੈ।
3.ਸਿਹਤਮੰਦ ਦਿਲ
ਭਿੱਜੇ ਹੋਏ ਕਾਲੇ ਛੋਲੇ ਕੋਲੈਸਟਰੌਲ ਨੂੰ ਕਾਬੂ ’ਚ ਕਰਨ ਦਾ ਕੰਮ ਕਰਦੇ ਹਨ। ਇਸ ਨਾਲ ਦਿਲ ਸਿਹਤਮੰਦ ਰਹਿੰਦਾ ਹੈ ਅਤੇ ਦਿਲ ਦੇ ਨਾਲ ਜੁੜੀਆਂ ਬੀਮਾਰੀਆਂ ਦੂਰ ਰਹਿੰਦੀਆਂ ਹਨ।
ਇਹ ਵੀ ਪੜ੍ਹੋ-BDay SPL:ਅੱਜ ਹੈ ਬਾਲੀਵੁੱਡ ਦੀ ਖੂਬਸੂਰਤ ਹਸੀਨਾ ਦੀਪਿਕਾ ਪਾਦੂਕੋਣ ਦਾ ਜਨਮਦਿਨ
4.ਯੂਰਿਨ ਦੀ ਸਮੱਸਿਆ
ਭਿਓਂ ਕੇ ਛੋਲਿਆਂ ਦੇ ਨਾਲ ਗੁੜ ਖਾਣ ਨਾਲ ਬਾਰ-ਬਾਰ ਯੂਰਿਨ ਜਾਣ ਦੀ ਸਮੱਸਿਆ ਦੂਰ ਰਹਿੰਦੀ ਹੈ। ਇਸ ਨਾਲ ਬਵਾਸੀਰ ਤੋਂ ਵੀ ਰਾਹਤ ਮਿਲਦੀ ਹੈ।
5.ਕਬਜ਼ ਤੋਂ ਰਾਹਤ
ਭਿੱਜੇ ਹੋਏ ਕਾਲੇ ਛੋਲੇ ਖਾਣ ਨਾਲ ਢਿੱਡ ਸਾਫ ਰਹਿੰਦਾ ਹੈ ਅਤੇ ਇਸ ਨਾਲ ਪਾਚਨ ਕ੍ਰਿਰਿਆ ਵੀ ਸਹੀ ਰਹਿੰਦੀ ਹੈ।
6.ਸਿਹਤਮੰਦ ਚਮੜੀ
ਬਿਨ੍ਹਾਂ ਨਮਕ ਪਾਏ ਚਬਾ ਕੇ ਭਿੱਜੇ ਹੋਏ ਕਾਲੇ ਛੋਲੇ ਖਾਣ ਨਾਲ ਚਮੜੀ ਸਿਹਤਮੰਦ ਹੁੰਦੀ ਹੈ। ਇਸ ਨਾਲ ਖਾਰਸ਼ ਅਤੇ ਰੈਸ਼ਸ ਵਰਗੀਆਂ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ।
ਇਹ ਵੀ ਪੜ੍ਹੋ-ਗਿੱਪੀ ਗਰੇਵਾਲ ਦੀ ਫ਼ਿਲਮ ਦੇ ਟੀਜ਼ਰ ਨੇ ਫੈਨਜ਼ ਦੇ ਦਿਲਾਂ 'ਤੇ ਛੱਡੀ ਵੱਖਰੀ ਛਾਪ
7.ਭਾਰ ਵਧਾਉਣ 'ਚ ਲਾਭਦਾਇਕ
ਭਿੱਜੇ ਹੋਏ ਕਾਲੇ ਛੋਲੇ ਭਾਰ ਵਧਾਉਣ 'ਚ ਮਦਦ ਕਰਦੇ ਹਨ। ਇਸ ਨੂੰ ਰੋਜ਼ਾਨਾ ਖਾਣ ਨਾਲ ਭਾਰ ਵਧਦਾ ਹੈ। ਸਰੀਰ ਤਾਕਤਵਰ ਬਣਦਾ ਹੈ।
8. ਸ਼ੂਗਰ ਕੰਟਰੋਲ ਹੋਣਾ
ਭਿੱਜੇ ਹੋਏ ਕਾਲੇ ਛੋਲੇ ਖਾਣ ਨਾਲ ਮੇਟਾਬੋਲੀਜ਼ਮ ਤੇਜ਼ ਹੁੰਦਾ ਹੈ। ਸ਼ੂਗਰ ਕੰਟਰੋਲ ਹੁੰਦੀ ਹੈ ਅਤੇ ਇਸ ਦੇ ਹੋਣ ਦਾ ਖਤਰਾ ਵੀ ਘੱਟ ਜਾਂਦਾ ਹੈ।
9. ਸਰਦੀ ਜ਼ੁਕਾਮ ਤੋਂ ਰਾਹਤ
ਭਿੱਜੇ ਹੋਏ ਕਾਲੇ ਛੋਲੇ ਸਰਦੀ 'ਚ ਰੋਗਾਂ ਨਾਲ ਲੜਣ ਦੀ ਤਾਕਤ ਨੂੰ ਵਧਾਉਂਦੇ ਹਨ। ਇਨ੍ਹਾਂ ਦੀ ਵਰਤੋ ਨਾਲ ਸਰਦੀ ਜ਼ੁਕਾਮ ਵਰਗੀਆਂ ਸਮੱਸਿਆਵਾਂ ਤੋਂ ਬਚਾਅ ਰਹਿੰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8