ਲਾਲ ਮਿਰਚ ਖਾਓ, ਭਾਰ ਘਟਾਓ

Monday, May 08, 2017 - 04:01 PM (IST)

ਲਾਲ ਮਿਰਚ ਖਾਓ, ਭਾਰ ਘਟਾਓ

ਜਲੰਧਰ— ਸਰੀਰ ਦਾ ਭਾਰ ਘੱੱਟ ਕਰਨ ਲਈ ਤੁਸੀਂ ਬਹੁਤ ਕੋਸ਼ਿਸ਼ ਕਰਦੇ ਹੋ ਪਰ ਫਿਰ ਵੀ ਤੁਹਾਡੇ ਭਾਰ ''ਤੇ ਕੋਈ ਅਸਰ ਨਹੀਂ ਹੁੰਦਾ। ਇਸ ਦੇ ਲਈ ਤੁਸੀਂ ਲਾਲ ਮਿਰਚ ਦਾ ਸਹਾਰਾ ਲੈ ਸਕਦੇ ਹੋ। ਭਾਰ ਘੱਟ ਕਰਨ ਦੇ ਲਈ ਸਰੀਰ ਦਾ ਡਿਟਾਕਸੀਫੀਕੇਸ਼ਨ ਜ਼ਰੂਰੀ ਹੁੰਦਾ ਹੈ ਅਤੇ ਲਾਲ ਮਿਰਚ ਇਸ ਦੇ ਲਈ ਬਹੁਤ ਵਧੀਆ ਹੈ। ਜੇਕਰ ਇਸ ਦਾ ਸੰਤੁਲਿਤ ਮਾਤਰਾ ''ਚ ਇਸ ਨੂੰ ਖਾਂਦਾ ਜਾਵੇ ਤਾਂ ਵਧਦਾ ਹੋਇਆ ਭਾਰ ਕੰਟਰੋਲ ''ਚ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਲਾਲ ਮਿਰਚ ਦੇ ਸੇਵਨ ਕਰਨ ਦੇ ਇਹ ਤਿੰਨ ਤਰੀਕੇ। 
1. ਮੇਟਾਬਾਲੀਜਮ ਨੂੰ ਮਜ਼ਬੂਤ ਬਣਾਉਣ ਲਈ ਵੀ ਲਾਲ ਮਿਰਚ ਵਾਲੀ ਲੈਮਨ-ਟੀ ਪੀਣਾ ਸ਼ੁਰੂ ਕਰੋ। ਸ਼ੁਰੂਆਤ ''ਚ ਲਾਲ ਮਿਰਚ ਪਾਊਡਰ ਦਾ ਅੱਧਾ ਚਮਚ ਲੈਮਨ-ਟੀ ''ਚ ਮਿਲਾਓ। ਇਸ ਡ੍ਰਿੰਕ ਦਾ ਸੇਵਨ ਕਰਨ ਨਾਲ ਭਾਰ ਘੱਟ ਹੋਣਾ ਸ਼ੁਰੂ ਹੋ ਜਾਵੇਗਾ। 
2. ਲਾਲ ਮਿਰਚ ਸਬਜ਼ੀਆਂ ਦੇ ਸੁਆਦ ਨੂੰ ਵਧਾ ਦਿੰਦੀ ਹੈ ਅਤੇ ਜੇਕਰ ਤੁਸੀਂ ਵੀ ਹਰੀ ਸਬਜ਼ੀਆਂ ਖਾਣ ਤੋਂ ਬਚਦੇ ਹੋ ਤਾਂ ਉਸਦੇ ਨਾਲ ਲਾਲ ਮਿਰਚ ਖਾਣਾ ਤੁਹਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦੀ ਹੈ। 
3. ਮਿਰਚ ਖਾਣਾ ਜੇਕਰ ਤੁਹਾਡੇ ਵਸ ''ਚ ਨਹੀਂ ਹੈ ਤਾਂ ਤੁਸੀਂ ਇਸਦੇ ਕੈਪਸੂਲ ਵੀ ਲੈ ਸਕਦੇ ਹੋ। ਆਪਣੀ ਖੁਰਾਕ ''ਚ ਲਾਲ ਮਿਰਚ ਜ਼ਰੂਰ ਸ਼ਾਮਲ ਕਰੋ।  


Related News