ਕੀ ਖਾਲੀ ਢਿੱਡ ਗਰਮ ਪਾਣੀ ਪੀਣ ਨਾਲ ਭਾਰ ਘੱਟ ਹੁੰਦਾ ਹੈ? ਜਾਣੋ ਕੀ ਹੈ ਸੱਚ

01/29/2024 11:02:28 AM

ਜਲੰਧਰ (ਬਿਊਰੋ)– ਅਸੰਤੁਲਿਤ ਖੁਰਾਕ ਤੇ ਖ਼ਰਾਬ ਜੀਵਨ ਸ਼ੈਲੀ ਕਾਰਨ ਮੋਟਾਪੇ ਦੀ ਸਮੱਸਿਆ ਤੇਜ਼ੀ ਨਾਲ ਵੱਧ ਰਹੀ ਹੈ। ਭਾਰ ਵਧਣ ਨਾਲ ਸਰੀਰ ’ਚ ਕਈ ਸਮੱਸਿਆਵਾਂ ਵੀ ਵੱਧ ਜਾਂਦੀਆਂ ਹਨ। ਭਾਰ ਘਟਾਉਣ ਜਾਂ ਮੋਟਾਪੇ ਤੋਂ ਛੁਟਕਾਰਾ ਪਾਉਣ ਲਈ ਲੋਕ ਕਈ ਤਰ੍ਹਾਂ ਦੇ ਡਾਈਟ ਪਲਾਨ, ਕਸਰਤ ਆਦਿ ਅਪਣਾਉਂਦੇ ਹਨ। ਅੱਜ ਤੁਹਾਨੂੰ ਅਜਿਹੇ ਕਈ ਖ਼ਾਸ ਡਾਈਟ ਪਲਾਨ ਮਿਲਣਗੇ, ਜੋ ਭਾਰ ਘਟਾਉਣ ’ਚ ਮਦਦ ਕਰਨ ਦਾ ਦਾਅਵਾ ਕਰਦੇ ਹਨ।

ਭਾਰ ਘਟਾਉਣ ਲਈ ਲੋਕ ਕਈ ਤਰ੍ਹਾਂ ਦੇ ਘਰੇਲੂ ਨੁਸਖ਼ੇ ਵੀ ਅਪਣਾਉਂਦੇ ਹਨ। ਭਾਵੇਂ ਇਹ ਖਾਲੀ ਢਿੱਡ ਖ਼ਾਸ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰਨਾ ਜਾਂ ਹਰ ਰੋਜ਼ ਸਵੇਰੇ ਖਾਲੀ ਢਿੱਡ ਗਰਮ ਪਾਣੀ ਪੀਣਾ, ਲੋਕ ਭਾਰ ਘਟਾਉਣ ਲਈ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਵਰਤੋਂ ਕਰਦੇ ਹਨ ਪਰ ਸਵਾਲ ਇਹ ਉੱਠਦਾ ਹੈ ਕਿ ਕੀ ਸਵੇਰੇ ਖਾਲੀ ਢਿੱਡ ਗਰਮ ਪਾਣੀ ਪੀਣ ਨਾਲ ਅਸਲ ’ਚ ਭਾਰ ਘਟਾਉਣ ’ਚ ਮਦਦ ਮਿਲਦੀ ਹੈ?

ਕੀ ਖਾਲੀ ਢਿੱਡ ਗਰਮ ਪਾਣੀ ਪੀਣ ਨਾਲ ਭਾਰ ਘਟਾਉਣ ’ਚ ਮਦਦ ਮਿਲਦੀ ਹੈ?
ਸਵੇਰ ਦੀ ਸ਼ੁਰੂਆਤ ਕੋਸੇ ਜਾਂ ਗਰਮ ਪਾਣੀ ਨਾਲ ਕਰਨਾ ਸਰੀਰ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਸਵੇਰੇ ਖਾਲੀ ਢਿੱਡ ਕੋਸਾ ਜਾਂ ਗਰਮ ਪਾਣੀ ਪੀਣ ਨਾਲ ਤੁਹਾਡੇ ਸਰੀਰ ’ਚ ਮੌਜੂਦ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ। ਗਰਮ ਪਾਣੀ ਨਿਯਮਿਤ ਤੌਰ ’ਤੇ ਪੀਣ ਨਾਲ ਤੁਹਾਨੂੰ ਕਈ ਗੰਭੀਰ ਬੀਮਾਰੀਆਂ ਨਾਲ ਲੜਨ ’ਚ ਵੀ ਮਦਦ ਮਿਲਦੀ ਹੈ। ਬਹੁਤ ਸਾਰੇ ਲੋਕ ਭਾਰ ਘਟਾਉਣ ਲਈ ਖਾਲੀ ਢਿੱਡ ਗਰਮ ਪਾਣੀ ਦਾ ਸੇਵਨ ਕਰਦੇ ਹਨ। ਕਿਹਾ ਜਾਂਦਾ ਹੈ ਕਿ ਰੋਜ਼ਾਨਾ ਖਾਲੀ ਢਿੱਡ ਗਰਮ ਪਾਣੀ ਪੀਣ ਨਾਲ ਸਰੀਰ ਦੀ ਚਰਬੀ ਘੱਟ ਹੁੰਦੀ ਹੈ ਤੇ ਭਾਰ ਘੱਟ ਕਰਨ ’ਚ ਫ਼ਾਇਦਾ ਹੁੰਦਾ ਹੈ।

ਇਹ ਖ਼ਬਰ ਵੀ ਪੜ੍ਹੋ : ਡਿਪਰੈਸ਼ਨ ਹੋਣ ’ਤੇ ਪੁਰਸ਼ਾਂ ’ਚ ਦਿਖਾਈ ਦਿੰਦੇ ਨੇ ਇਹ 5 ਲੱਛਣ, ਜਾਣੋ ਬਚਾਅ ਦੇ ਉਪਾਅ

ਸਵੇਰੇ ਖਾਲੀ ਢਿੱਡ ਗਰਮ ਪਾਣੀ ਪੀਣ ਨਾਲ ਸਰੀਰ ਨੂੰ ਕਈ ਫ਼ਾਇਦੇ ਹੁੰਦੇ ਹਨ ਪਰ ਇਹ ਕਹਿਣਾ ਗਲਤ ਹੋਵੇਗਾ ਕਿ ਗਰਮ ਪਾਣੀ ਪੀਣ ਨਾਲ ਭਾਰ ਘੱਟ ਹੁੰਦਾ ਹੈ। ਦਰਅਸਲ ਗਰਮ ਪਾਣੀ ਤੁਹਾਡੇ ਸਰੀਰ ਦੇ ਮੈਟਾਬੋਲਿਜ਼ਮ ਨੂੰ ਸੁਧਾਰਨ ’ਚ ਮਦਦ ਕਰਦਾ ਹੈ। ਇਹ ਸਰੀਰ ’ਚ ਚਰਬੀ ਨੂੰ ਬਰਨ ਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕਰ ਸਕਦਾ ਹੈ। ਗਰਮ ਪਾਣੀ ਆਪਣੇ ਆਪ ’ਚ ਭਾਰ ਨਹੀਂ ਘਟਾਉਂਦਾ ਤੇ ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਕਈ ਨੁਕਸਾਨ ਹੋ ਸਕਦੇ ਹਨ।

ਗਰਮ ਪਾਣੀ ਭਾਰ ਘਟਾਉਣ ’ਚ ਕਿਵੇਂ ਮਦਦ ਕਰਦਾ ਹੈ?
ਰੋਜ਼ਾਨਾ ਸਵੇਰੇ ਗਰਮ ਜਾਂ ਕੋਸੇ ਪਾਣੀ ਦਾ ਸੇਵਨ ਕਰਨ ਨਾਲ ਸਰੀਰ ’ਚ ਮੌਜੂਦ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ’ਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਇਸ ਦਾ ਨਿਯਮਿਤ ਸੇਵਨ ਵੀ ਮੈਟਾਬੋਲਿਜ਼ਮ ਨੂੰ ਬਿਹਤਰ ਬਣਾਉਣ ਲਈ ਫ਼ਾਇਦੇਮੰਦ ਹੁੰਦਾ ਹੈ। ਦਰਅਸਲ ਮੈਟਾਬੋਲਿਜ਼ਮ ਸਰੀਰ ’ਚ ਹੋਣ ਵਾਲੀ ਇਕ ਪ੍ਰਕਿਰਿਆ ਹੈ, ਜਿਸ ਦਾ ਸਹੀ ਕੰਮ ਕਰਨ ਨਾਲ ਚਰਬੀ ਨੂੰ ਤੇਜ਼ੀ ਨਾਲ ਬਰਨ ਕੀਤਾ ਜਾਂਦਾ ਹੈ। ਮਾੜੀ ਖੁਰਾਕ ਤੇ ਗਲਤ ਜੀਵਨ ਸ਼ੈਲੀ ਕਾਰਨ ਸਰੀਰ ਦਾ ਮੈਟਾਬੋਲਿਜ਼ਮ ਹੌਲੀ ਹੋ ਜਾਂਦਾ ਹੈ। ਖਾਲੀ ਢਿੱਡ ਗਰਮ ਪਾਣੀ ਪੀਣ ਨਾਲ ਸਰੀਰ ’ਚ ਮੌਜੂਦ ਚਰਬੀ ਦੇ ਅਣੂਆਂ ਨੂੰ ਤੋੜਨ ’ਚ ਮਦਦ ਮਿਲਦੀ ਹੈ ਤੇ ਤੁਹਾਡੀ ਪਾਚਨ ਸ਼ਕਤੀ ਵੀ ਵਧਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਨਿਯਮਿਤ ਤੌਰ ’ਤੇ ਗਰਮ ਜਾਂ ਕੋਸਾ ਪਾਣੀ ਪੀਣ ਨਾਲ ਤੁਹਾਡੇ ਸਰੀਰ ’ਚ ਮੌਜੂਦ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ। ਇਸ ਨਾਲ ਸਰੀਰ ਦੀ ਪਾਚਨ ਸਮਰੱਥਾ ਵਧਦੀ ਹੈ ਤੇ ਤੁਹਾਨੂੰ ਵਾਰ-ਵਾਰ ਭੁੱਖ ਨਹੀਂ ਲੱਗਦੀ। ਜੇਕਰ ਤੁਸੀਂ ਭਾਰ ਘਟਾਉਣ ਲਈ ਗਰਮ ਪਾਣੀ ਦਾ ਸੇਵਨ ਕਰਨ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਪਹਿਲਾਂ ਕਿਸੇ ਮਾਹਿਰ ਤੋਂ ਇਸ ਦੀ ਮਾਤਰਾ ਤੇ ਇਸ ਨੂੰ ਪੀਣ ਦਾ ਸਹੀ ਤਰੀਕਾ ਜਾਣੋ। ਜ਼ਿਆਦਾ ਗਰਮ ਪਾਣੀ ਪੀਣਾ ਵੀ ਸਿਹਤ ਲਈ ਹਾਨੀਕਾਰਕ ਮੰਨਿਆ ਜਾਂਦਾ ਹੈ।

sunita

This news is Content Editor sunita