ਨੀਂਦ ਸੰਬੰਧੀ ਨਾ ਵਰਤੋਂ ਲਾਪ੍ਰਵਾਹੀ

05/28/2017 3:44:38 PM

ਜਲੰਧਰ— ਤੁਸੀਂ ਅਜਿਹਾ ਸੋਚ ਸਕਦੇ ਹੋ ਕਿ ਜੇਕਰ ਕਿਸੇ ਰਾਤ ਨੂੰ ਤੁਸੀਂ ਘੱਟ ਨੀਂਦ ਲਈ ਹੈ ਤਾਂ ਅਗਲੇ ਦਿਨ ਸੌਂ ਕੇ ਉਸ ਦੀ ਪੂਰਤੀ ਕਰ ਸਕਦੇ ਹੋ। ਨੀਂਦ ਦੇ ਮਾਮਲੇ 'ਚ ਲਾਪ੍ਰਵਾਹੀ ਵਰਤਣ ਨਾਲ ਤੁਹਾਡੇ ਦਿਮਾਗ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ। ਵਿਗਿਆਨਕਾਂ ਦਾ ਕਹਿਣਾ ਹੈ ਕਿ ਨੀਂਦ ਦਾ ਅਨਿਯਮਿਤ ਸ਼ੈਡਿਊਲ ਧਿਆਨ ਦੇਣ ਯੋਗ ਕਾਰਜਪ੍ਰਣਾਲੀ ਖਾਸ ਕਰਕੇ ਚੌਕੰਨੇਪਣ ਅਤੇ ਰਚਨਾਤਮਕਤਾ ਨੂੰ ਵਿਗਾੜ ਸਕਦਾ ਹੈ। ਨਾਲ ਹੀ ਇਨ੍ਹਾਂ ਦਾ ਵਿਚਾਰ ਹੈ ਕਿ ਸਿਹਤ ਸੰਬੰਧੀ ਕਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਜਿਵੇਂ ਬੇਚੈਨੀ ਅਤੇ ਤਣਾਅ। 
ਟੈਕਸਾਸ ਦੀ ਬੇਲੋਰ ਯੂਨੀਵਰਸਿਟੀ 'ਚ ਕਰਵਾਏ ਗਏ ਇਕ ਅਧਿਐਨ 'ਚ 28 ਇੰਟੀਰੀਅਰ ਡਿਜ਼ਾਈਨਿੰਗ ਦੀ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਜਾਂਚ ਕੀਤੀ ਗਈ। ਖੋਜੀਆਂ ਨੇ ਐਕਟੋਗ੍ਰਾਫੀ ਰਾਹੀਂ ਨੀਂਦ ਦੇ ਪੈਟਨਰਸ ਦੀ ਜਾਂਚ ਕੀਤੀ, ਜਿਸ 'ਚ ਉਸ ਦੀ ਗਤੀਵਿਧੀ ਨੂੰ ਜਾਂਚਣ ਲਈ ਉਨ੍ਹਾਂ ਨੂੰ ਰਿਸਟਬੈਂਡ ਪਹਿਨਾਏ ਗਏ ਸਨ। 
ਨੈਸ਼ਨਲ ਸਲੀਪ ਫਾਊੰਡਸ਼ੇਨ ਦਾ ਸੁਝਾਅ ਹੈ ਕਿ ਨੌਜਵਾਨਾਂ ਨੂੰ 7 ਤੋਂ 9 ਘੰਟੇ ਦੀ ਨੀਂਦ ਹਰ ਰਾਤ ਲੈਣੀ ਚਾਹੀਦੀ ਹੈ। ਫਿਰ ਵੀ ਇਸ ਅਧਿਐਨ 'ਚ ਸ਼ਾਮਲ ਨੌਜਵਾਨਾਂ 'ਚੋ ਬਹੁਤ ਘੱਟ ਨੇ ਹੀ 7 ਘੰਟੇ ਜਾਂ ਇਸ ਤੋਂ ਜ਼ਿਆਦਾ ਨੀਂਦ ਲਈ 179 ਫੀਸਦੀ ਨੇ ਤਾਂ ਹਫਤੇ ਦੀਆਂ ਤਿੰਨ ਰਾਤਾਂ 'ਤ 7 ਘੰਟੇ ਤੋਂ ਵੀ ਘੱਟ ਨੀਂਦ ਲਈ. ਅਸਲ 'ਚ ਖੋਜੀਆਂ ਨੇ ਦੇਖਿਆ ਕਿ ਵਿਦਿਆਰਥੀ ਸੋਚਦੇ ਸਨ ਕਿ ਉਨ੍ਹਾਂ ਨੇ ਸਾਧਾਰਨ ਦੇ ਮੁਕਾਬਲੇ 4 ਘੰਟੇ ਜ਼ਿਆਦਾ ਨੀਂਦ ਲਈ ਸੀ। ਉਨ੍ਹਾਂ ਨੇ ਧਿਆਨ ਦੇਣਯੋਗ ਕਾਰਜਪ੍ਰਣਾਲੀ ਸੰਬੰਧੀ ਜਾਂਚ ਦੇ ਦੋ ਸ਼ੈਸ਼ਨਾਂ 'ਚ ਹਿੱਸਾ ਲਿਆ। ਜਿਨ੍ਹਾਂ 'ਚ ਉਨ੍ਹਾਂ ਦੀ ਰਚਨਾਤਮਕਤ ਅਤੇ ਕਾਰਜਕਾਰੀ ਚੌਕੰਨੇਪਣ ਦੀ ਸਮੱਰਥਾ ਦੀ ਜਾਂਚ ਕੀਤੀ ਗਈ ਸੀ। ਇਹ ਜਾਂਚ ਅਧਿਐਨ ਦੇ ਪਹਿਲੇ ਅਤੇ ਆਖਰੀ ਦਿਨ ਇਕ ਹੀ ਸਮੇਂ 'ਤੇ ਕੀਤੀ ਗਈ ਸੀ। 
ਅਧਿਐਨ 'ਚ ਸ਼ਾਮਲ ਬੇਲੋਰਸ ਸਲੀਪ ਨਿਊਰੋਸਾਇੰਸ ਐਂਡ ਕੋ ਗਿਨਸ਼ਨ ਲੈਬਾਰਟਰੀ ਦੇ ਮਾਹਿਰ ਡਾ. ਮਿਸ਼ੇਲ ਸਲਿਨ ਨੇ ਦੱਸਿਆ,'' ਜਿਸ ਨੂੰ ਅਸੀਂ ਰਚਨਾਤਮਕਤਾ ਕਹਿੰਦੇ ਹਾਂ, ਉਹ ਅਕਸਰ ਲੋਕਾਂ ਦੀ ਇਹ ਦੇਖਮ ਦੀ ਸਮੱਰਥਾ ਹੁੰਦੀ ਹੈ। ਕਿ ਉਹ ਉਨ੍ਹਾਂ ਚੀਜ਼ਾਂ ਨੂੰ ਦੇਖ ਸਕਣ ਜੋ ਪਹਿਲੀ ਲਜ਼ਰ 'ਚ ਦੇਖਣ 'ਤੇ ਇਕ ਦੂਜੇ ਨਾਲ ਜੁੜੀਆਂ ਹੋਈਆਂ ਨਾ ਹੋਣ ਅਤੇ ਜਾਂਚ 'ਚੋ ਇਕ ਇਸੇ 'ਤੇ ਆਧਾਰਿਤ ਸੀ।''
ਮੁਕਾਬਲੇਬਾਜ਼ਾਂ ਨੂੰ ਆਪਸ 'ਚ ਇਕ ਦੂਜੇ ਤੋਂ ਵੱਖ sore,Shoulder ਅਤੇ sweat ਵਰਗੇ ਸ਼ਬਦ ਦਿੱਤੇ ਗਏ ਅਤੇ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਜੋੜ ਕੇ ਇਕ ਚੌਥਾ ਸ਼ਬਦ ਬਣਾਉਣ ਜੋ ਤਿੰਨਾਂ ਨਾਲ ਸੰਬੰਧਤ ਹੋਵੇ। ਡਾ. ਸਲਿਨ ਕਹਿੰਦੇ ਹਨ, '' ਦਿਮਾਗ 'ਚ ਜੋ ਗੱਲ ਸਭ ਤੋਂ ਪਹਿਲਾਂ ਆਉਂਦੀ ਹੈ, ਉਹ ਹੈ ਕਸਰਤ ਨਾਲ ਜੁੜੇ ਸ਼ਬਦ ਪਰ ਕਸਰਤ ਨਾਲ ਜੁੜਿਆ ਕੋਈ ਇਕ ਸ਼ਬਜ ਇੱਥੇ ਕੰਮ ਨਹੀਂ ਕਰਦਾ। ਇਸ ਦੀ ਬਜਾਏ ਰਚਨਾਤਮਕ ਅਤੇ ਸਹੀ ਜਵਾਬ ਹੈ ਜ਼ੁਕਾਮ।'' 
ਕਾਰਜਕਾਰੀ ਚੌਕੰਨਾਪਣ ਜਿਸੌ ਕਾਰਜਕਾਰੀ ਯਾਦਦਾਸ਼ਤ ਦੇ ਤੌਰ 'ਤੇ ਜਾਣਿਆ ਜਾਂਦਾ ਹੈ, ਇਕ ਵੱਖਰਾ ਕੰਮ ਕਰਦੇ ਹੋਏ ਥੌੜੇ ਸਮੇਂ ਲਈ ਲੋਕਾਂ ਨੂੰ ਯਾਦਾਂ ਬਰਕਰਾਰ ਰੱਖਣ 'ਚ ਸਮਰੱਥ ਬਣਾਉਂਦਾ ਹੈ। ਅਧਿਐਨ 'ਚ ਮੁਕਾਬਲੇਬਾਜ਼ਾਂ ਨੇ ਇਕ ਅਜਿਹਾ ਕੰਮ ਪੂਰਾ ਕੀਤਾ, ਜਿਸ 'ਚ ਉਨ੍ਹਾਂ ਨੂੰ ਬਲੈਕ ਐਂਡ ਵ੍ਹਾਈਟ ਵਰਗਾਂ ਵਾਲਾਂ ਇਕ ਗਰਿੱਡ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਉਹ ਫੈਸਲਾ ਕਰਨ ਕਿ ਗਰਿੱਡ ਇਕੋ ਜਿਹਾ ਸੀ ਜਾਂ ਨਹੀਂ।
ਹਰੇਕ ਫੈਸਲੇ ਤੋਂ ਬਾਅਦ ਉਨ੍ਹਾਂ ਨੂੰ ਲਾਲ ਰੰਗ 'ਚ ਹਾਈਲਾਈਟ ਕੀਤਾ ਗਿਆ। ਇਕ ਵਰਗ ਵਾਲਾ ਗਰਿਡ ਅਤੇ ਫਿਰ ਲਾਲ ਰੰਗ 'ਚ ਹਾਈਲਾਈਟ ਕੀਤਾ ਗਿਆ ਇਕ ਵੱਖੇ ਵਰਗ ਵਾਲਾ ਗਰਿਡ ਦਿਖਾਇਆ ਗਿਆ। ਇਹ ਯਾਦ ਕਰਨ ਤੋਂ ਪਹਿਲਾਂ ਕਿ ਸਹੀ ਆਰਡਰ 'ਚ ਵਰਗਾਂ ਦੀ ਸਥਿਤੀ ਕੀ ਸੀ, ਅਜਿਹਾ 5 ਵਾਰ ਕੀਤਾ ਗਿਆ। ਡਾ.ਸਲਿਨ ਦੱਸਦੇ ਹਨ ਕਿ ਵਰਗਾਂ ਦੀ ਸਥਿਤੀ ਨੂੰ ਉਨ੍ਹਾਂ  ਦੋ ਚੱਕਰਾਂ ਵਿਚਕਾਰ ਦਿਮਾਗ 'ਚ ਯਾਦ ਰੱਖਣਾ ਬਹੁਤ ਚੁਣੌਤੀਪੂਰਨ ਹੈ। ਹਰੇਕ ਰਾਤ ਉਨ੍ਹਾਂ ਦੀ ਨੀਂਦ 'ਚ ਜਿੰਨੀ ਜ਼ਿਆਦਾ ਭਿੰਨਤਾ ਪਾਈ ਗਈ,ਓਨੀ ਹੀ ਉਨ੍ਹਾਂ ਦੀ ਧਿਆਨ ਦੇਣ ਯੋਗ ਪ੍ਰਣਾਲੀ ਬੁਰੀ ਹੁੰਦੀ ਗਈ।
ਅਧਿਐਨ ਦੇ ਇਕ ਹੋਰ ਮਾਹਰ ਬੇਲੋਰ ਦੇ ਇੰਟੀਰੀਅਰ ਡਿਜ਼ਾਇਨ 'ਚ ਅਸਿਸਟੈਂਟ ਪ੍ਰੋਫੈਸਰ ਡਾ.ਐਲਿਸ ਕਿੰਗ ਮੁਤਾਬਕ ਇਸ ਅਧਿਐਨ ਨੇ ਇਕ ਆਮ ਭਰਮ ਨੂੰ ਵੀ ਚੁਣੌਤੀ ਦਿੱਤੀ ਕਿ ਡਿਜ਼ਾਇਨ ਦੇ ਵਧੀਆ ਵਿਚਾਰ ਅੱਧੀ ਰਾਤ ਨੂੰ ਹੀ ਆਉਂਦੇ ਹਨ।