ਦੇਰ ਤੱਕ ਸੌਣ ਵਾਲਿਆਂ ਲੲੀ ਆਪਣਾ ਪਿਆਰ ਪਾਉਣਾ ਹੁੰਦੈ ਮੁਸ਼ਕਲ

Thursday, Nov 22, 2018 - 06:30 PM (IST)

ਦੇਰ ਤੱਕ ਸੌਣ ਵਾਲਿਆਂ ਲੲੀ ਆਪਣਾ ਪਿਆਰ ਪਾਉਣਾ ਹੁੰਦੈ ਮੁਸ਼ਕਲ

ਲੰਡਨ-ਸਵੇਰੇ ਜਲਦੀ ਉੱਠਣ ਦੇ ਕਈ ਫਾਇਦੇ ਤਾਂ ਤੁਸੀਂ ਸੁਣੇ ਹੋਣਗੇ ਪਰ ਆਸਟਰੇਲੀਆ ਦੇ ਦੋ ਮਨੋਵਿਗਿਆਨੀਆਂ ਦਾ ਕਹਿਣਾ ਹੈ ਕਿ ਦੇਰ ਤੱਕ ਸੌਣ ਵਾਲੇ ਲੋਕਾਂ ਨੂੰ ਆਪਣਾ ਪਿਆਰ ਹਾਸਲ ਕਰਨ ’ਚ ਮੁਸ਼ਕਲ ਹੁੰਦੀ ਹੈ। ਅਜਿਹੇ ਲੋਕ ਘੱਟ ਹੀ ਵਿਆਹ ਕਰ ਪਾਉਂਦੇ ਹਨ ਅਤੇ ਉਨ੍ਹਾਂ ਨੂੰ ਇਕੱਲੇ ਜੀਵਨ ਬਿਤਾਉਣਾ ਪੈਂਦਾ ਹੈ। ਸਵੇਰੇ ਜਲਦੀ ਬਿਸਤਰ ਛੱਡਣ ਦੇ ਫਾਇਦੇ ਗਿਣਾਉਂਦਿਆਂ ਉਨ੍ਹਾਂ ਕਿਹਾ ਕਿ ਜੋ ਲੋਕ ਸਵੇਰੇ 6 ਵਜੇ ਤੋਂ ਪਹਿਲਾਂ ਉੱਠ ਜਾਂਦੇ ਹਨ, ਉਹ ਜ਼ਿਆਦਾ ਖੁਸ਼ ਅਤੇ ਸਿਹਤਮੰਦ ਰਹਿੰਦੇ ਹਨ।

ਜਰਨਲ ‘ਸਾਈਕੈਟ੍ਰਿਕ ਰਿਸਰਚ’ ’ਚ ਪ੍ਰਕਾਸ਼ਿਤ ਇਕ ਅਧਿਐਨ ਮੁਤਾਬਕ ਜੋ ਲੋਕ ਰਾਤ ਨੂੰ ਜਲਦੀ ਸੌਂਦੇ ਹਨ ਅਤੇ ਸਵੇੇਰ 6 ਵਜੇ ਤੋਂ ਪਹਿਲਾਂ ਉੱਠ ਜਾਂਦੇ ਹਨ, ਉਨ੍ਹਾਂ ਦੇ ਡਿਪ੍ਰੈਸ਼ਨ ਤੋਂ ਪੀੜਤ ਹੋਣ ਦੀ ਸੰਭਾਵਨਾ ਦੇਰ ਤੱਕ ਜਾਗਣ ਵਾਲਿਆਂ ਦੇ ਮੁਕਾਬਲੇ 25 ਫੀਸਦੀ ਘੱਟ ਹੁੰਦੀ ਹੈ। ਆਸਟਰੇਲੀਆਈ ਮਨੋਵਿਗਿਆਨਕ ਡਾਕਟਰ ਬੇਲੀ ਬਾਸ਼ ਇਸ ਗੱਲ ਨਾਲ ਸਹਿਮਤ ਹਨ। ਉਨ੍ਹਾਂ ਕਿਹਾ ਕਿ ਨਵੇਂ ਦਿਨ ਦੇ ਕੰਮ ਨੂੰ ਅਪਣਾ ਕੇ ਤੁਸੀਂ ਆਪਣੀ ਜੈਵਿਕ ਘੜੀ ਨੂੰ ਫਿਰ ਤੋਂ ਸੈੱਟ ਕਰ ਸਕਦੇ ਹੋ। ਇਸ ਦੇ ਲਈ ਤੁਹਾਡਾ ਸਰੀਰ ਸ਼ੁਕਰੀਆ ਅਦਾ ਕਰੇਗਾ ਕਿਉਂਕਿ ਅਜਿਹਾ ਕਰ ਕੇ ਤੁਸੀਂ ਕੁਦਰਤ ਦੇ ਜ਼ਿਆਦਾ ਨੇੜੇ ਪਹੁੰਚ ਜਾਂਦੇ ਹੋ।

ਡਾਕਟਰ ਬਾਸ਼ ਮੁਤਾਬਕ ਪਹਿਲਾਂ ਲੋਕ ਸ਼ਿਕਾਰ ਤੇ ਖਾਣਾ ਜੁਟਾਉਣ ਦਾ ਕੰਮ ਕਰਦੇ ਸਨ ਅਤੇ ਹਨੇਰਾ ਹੁੰਦੇ ਹੀ ਸੌਂ ਜਾਂਦੇ ਸਨ। ਇਹ ਸਾਰਿਆਂ ਨੂੰ ਪਤਾ ਹੈ ਕਿ ਜੇਕਰ ਤੁਹਾਡੀ ਨੀਂਦ ਚੰਗੀ ਰਹੇਗੀ ਤਾਂ ਘੱਟ ਥਕਾਵਟ ਮਹਿਸੂਸ ਕਰਨਗੇ।
 

ਸਵੇਰੇ ਉੱਠਣ ਨਾਲ ਮੂਡ ’ਤੇ ਅਸਰ
ਆਸਟਰੇਲੀਆ ਦੀ ਇਕ ਹੋਰ ਮਨੋਵਿਗਿਆਨਕ ਡਾਕਟਰ ਮਾਰਨੀ ਲਿਸ਼ਮੈਨ ਦੇ ਮੁਤਾਬਕ ਸਵੇਰੇ ਉੱਠਣ ਦਾ ਅਸਰ ਦਿਨ ਭਰ ਤੁਹਾਡੇ ਮੂਡ ’ਤੇ ਪੈਂਦਾ ਹੈ। ਮੂਡ ਫਰੈਸ਼ ਰਹਿੰਦਾ ਹੈ। ਸੂਰਜ ਦੇ ਉੱਗਣ ਨਾਲ ਸਾਡਾ ਸਰੀਰ ਆਪਣੇ ਆਪ ਚਾਲ ’ਚ ਜਾਂਦਾ ਹੈ।
 

ਪਿਆਰ ਦੇ ਇਹ ਫਾਇਦੇ ਵੀ ਜਾਣ ਲਓ
ਪਿਆਰ ਨੂੰ ਦੁਨੀਆ ’ਚ ਇੰਝ ਹੀ ਸਭ ਤੋਂ ਚੰਗੀ ਚੀਜ਼ ਨਹੀਂ ਕਿਹਾ ਜਾਂਦਾ। ਇਕ ਖੋਜ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਜੇਕਰ ਤੁਸੀਂ ਕਿਸੇ ਦੇ ਪਿਆਰ ’ਚ ਹੋ ਤਾਂ ਇਹ ਸਿਹਤ ਲਈ ਵੀ ਚੰਗਾ ਹੈ। ਕੈਲੀਫੋਰਨੀਆ ਦੀ ਯੂਨੀਵਰਸਿਟੀ ਆਫ ਵਰਜੀਨੀਆ ਦੀ ਖੋਜ ਮੁਤਾਬਕ ਜਦੋਂ ਤੁਸੀਂ ਪਿਆਰ ’ਚ ਹੁੰਦੇ ਹੋ ਤਾਂ ਦਿਮਾਗ ਦੇ 12 ਹਿੱਸੇ ਇਕੱਠੇ ਕੰਮ ਕਰਦੇ ਹਨ। ਇਸ ਕਾਰਨ ਤੁਸੀਂ ਬਲੱਡ ਪ੍ਰੈਸ਼ਰ, ਦਰਦ ਅਤੇ ਐਲਰਜੀ ਵਰਗੀਆਂ ਸਮੱਸਿਆਵਾਂ ਤੋਂ ਦੂਰ ਰਹਿੰਦੇ ਹੋ। ਉਨ੍ਹਾਂ ਮੁਤਾਬਕ ਪਿਆਰ ’ਚ ਪੈਣ ਦੇ ਪਹਿਲੇ ਸੈਕਿੰਡ ’ਚ ਹੀ ਇਸ ਦਾ ਅਸਰ ਦਿਸਣ ਲੱਗਦਾ ਹੈ। ਪਹਿਲੇ ਅਹਿਸਾਸ ਨਾਲ ਹੀ ਤੁਹਾਡੇ ਦਿਮਾਗ ’ਚ ਵੱਖਰੇ ਤਰ੍ਹਾਂ ਦੀਆਂ ਸਰਗਰਮੀਆਂ ਹੋਣ ਲੱਗਦੀਆਂ ਹਨ। ਪਿਆਰ ਵਾਲੇ ਵਿਅਕਤੀ ਦੇ ਸਰੀਰ ’ਚ ਡੋਪਾਮਾਈਨ ਅਤੇ ਆਕਸੀਟਾਕਸਿਨ ਜ਼ਿਆਦਾ ਤੇਜ਼ ਚਲਦਾ ਹੈ।

 


author

Neha Meniya

Content Editor

Related News