ਡੇਂਗੂ ਦੇ ਮਰੀਜ਼ ਖੁਰਾਕ ''ਚ ਜ਼ਰੂਰ ਸ਼ਾਮਲ ਕਰੋ ਇਹ ਚੀਜ਼ਾਂ, ਹੋਵੇਗਾ ਫ਼ਾਇਦਾ

10/28/2021 2:57:23 PM

ਨਵੀਂ ਦਿੱਲੀ- ਡੇਂਗੂ ਬੁਖਾਰ ਦਾ ਸਹੀ ਸਮੇਂ 'ਤੇ ਇਲਾਜ ਨਹੀਂ ਕੀਤਾ ਗਿਆ ਤਾਂ ਇਹ ਸਿਹਤ ਲਈ ਜਾਨਲੇਵਾ ਸਾਬਿਤ ਹੋ ਸਕਦਾ ਹੈ। ਡੇਂਗੂ ਬੁਖਾਰ 'ਚ ਬਲੱਡ 'ਚ ਮੌਜੂਦ ਪਲੇਟਲੇਟਸ (ਸੈੱਲ) ਤੇਜ਼ੀ ਨਾਲ ਘੱਟਣ ਲੱਗਦੇ ਹਨ। ਅਜਿਹੇ 'ਚ ਮਰੀਜ਼ ਨੂੰ ਜੇਕਰ ਸਹੀ ਖੁਰਾਕ ਨਾ ਮਿਲੇ ਤਾਂ ਉਸ ਦੀ ਜਾਨ ਜਾ ਸਕਦੀ ਹੈ। ਇਸ ਲਈ ਡੇਂਗੂ ਦਾ ਪਤਾ ਚੱਲਦੇ ਹੀ ਸਹੀ ਖੁਰਾਕ ਦੀ ਵਰਤੋਂ ਕਰਕੇ ਮਰੀਜ਼ ਨੂੰ ਬਚਾਇਆ ਜਾ ਸਕਦਾ ਹੈ। ਮਰੀਜ਼ ਨੂੰ ਆਪਣੇ ਖਾਣੇ 'ਚ ਅਜਿਹੇ ਪਦਾਰਥਾਂ ਨੂੰ ਸ਼ਾਮਲ ਕਰਨਾ ਚਾਹੀਦਾ ਜਿਸ ਨਾਲ ਉਸ ਦੇ ਪਲੇਟਲੇਟਸ (ਸੈੱਲ) ਤੇਜ਼ੀ ਨਾਲ ਵੱਧ ਸਕਣ। ਡੇਂਗੂ ਦੇ ਬੁਖਾਰ 'ਚ ਮਰੀਜ਼ ਦੀ ਪਾਚਨ ਸ਼ਕਤੀ ਕਮਜ਼ੋਰ ਹੋਣ ਨਾਲ ਭੋਜਨ ਆਸਾਨੀ ਨਾਲ ਨਹੀਂ ਪਚਦਾ। ਇਸ ਦੌਰਾਨ ਮਰੀਜ਼ ਨੂੰ ਅਜਿਹੇ ਪਦਾਰਥਾਂ ਦਾ ਹੀ ਸੇਵਨ ਕਰਨਾ ਚਾਹੀਦਾ ਜਿਸ ਨੂੰ ਪਚਾਉਣ 'ਚ ਆਸਾਨੀ ਹੋਵੇ ਅਤੇ ਉਹ ਪੌਸ਼ਟਿਕ ਵੀ ਹੋਵੇ। ਡੇਂਗੂ ਦੇ ਰੋਗੀ ਨੂੰ ਆਇਲੀ, ਮਿਰਚ ਮਸਾਲਿਆਂ ਨਾਲ ਬਣੇ ਪਦਾਰਥਾਂ ਨੂੰ ਖਾਣ ਤੋਂ ਬਚਣਾ ਚਾਹੀਦਾ।  


ਇਸ ਖੁਰਾਕ ਦੀ ਕਰੋ ਵਰਤੋਂ
ਪਪੀਤੇ ਦਾ ਰਸ- ਪਪੀਤੇ ਦਾ ਰਸ ਪਲੇਟਲੇਟਸ ਨੂੰ ਵਧਾਉਣ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਪਪੀਤੇ ਦੀਆਂ ਪੱਤੀਆਂ ਬੁਖਾਰ ਦੂਰ ਕਰਦੀਆਂ ਹਨ। ਇਸ ਲਈ ਸਵੇਰੇ ਅਤੇ ਰਾਤ ਨੂੰ ਪਪੀਤੇ ਦੇ ਪੱਤਿਆਂ ਦਾ ਰਸ ਪੀ ਸਕਦੇ ਹਨ। 
ਡੇਂਗੂ ਦੇ ਮਰੀਜ਼ ਲਈ ਪਪੀਤਾ ਬਹੁਤ ਲਾਹੇਵੰਦ ਹੁੰਦਾ ਹੈ। 


ਸਬਜ਼ੀਆਂ- ਡੇਂਗੂ ਬੁਖਾਰ ਦੇ ਸਮੇਂ ਟਮਾਟਰ, ਕੱਦੂ, ਗਾਜਰ, ਖੀਰਾ, ਚੁਕੰਦਰ ਆਦਿ ਦਾ ਸੇਵਨ ਕਰਨਾ ਚਾਹੀਦਾ। ਵਿਟਾਮਿਟ ਅਤੇ ਮਿਨਰਲਸ ਨਾਲ ਭਰਪੂਰ ਇਹ ਸਬਜ਼ੀਆਂ ਮਰੀਜ਼ ਦੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੀਆਂ ਹਨ। ਇਸ ਤੋਂ ਇਲਾਵਾ ਸਬਜ਼ੀਆਂ ਨੂੰ ਹਲਕਾ ਪਕਾ ਕੇ ਜਾਂ ਉਬਾਲ ਕੇ ਹੀ ਖਾਣਾ ਚਾਹੀਦਾ।


ਪ੍ਰੋਟੀਨ- ਡੇਂਗੂ ਦੇ ਮਰੀਜ਼ ਨੂੰ ਪ੍ਰੋਟੀਨ ਦੀ ਲੋੜ ਹੁੰਦੀ ਹੈ। ਇਸ ਲਈ ਉਸ ਨੂੰ ਆਂਡੇ, ਦੁੱਧ ਅਤੇ ਡੇਅਰੀ ਦੇ ਪਦਾਰਥਾਂ ਦਾ ਸੇਵਨ ਕਰਨਾ ਚਾਹੀਦਾ। ਜੇਕਰ ਮਰੀਜ਼ ਨਾਨਵੈੱਜ ਖਾਂਦਾ ਹੈ ਤਾਂ ਉਹ ਖੁਰਾਕ 'ਚ ਮੱਛੀ, ਚਿਕਨ, ਮੀਟ ਸ਼ਾਮਲ ਕਰੇ। 


ਫ਼ਲ- ਸੰਤਰਾ, ਪਪੀਤਾ, ਅਮਰੂਦ, ਕੀਵੀ, ਆਲੂ ਬੁਖਾਰਾ, ਤਰਬੂਜ਼ ਵਰਗੇ ਫ਼ਲਾਂ ਨੂੰ ਡੇਂਗੂ ਦਾ ਬੁਖਾਰ ਆਉਣ 'ਤੇ ਖਾਣਾ ਚਾਹੀਦਾ ਹੈ। ਇਸ ਨਾਲ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਵੱਧਦੀ ਹੈ। ਇਨ੍ਹਾਂ ਫ਼ਲਾਂ ਨੂੰ ਖਾਣ ਨਾਲ ਮਰੀਜ਼ ਨੂੰ ਖੂਬ ਪੇਸ਼ਾਬ ਆਉਂਦਾ ਹੈ ਜਿਸ ਦੇ ਚੱਲਦੇ ਵਾਇਰਸ ਪੇਸ਼ਾਬ ਦੇ ਰਾਹੀਂ ਬਾਹਰ ਨਿਕਲ ਜਾਵੇਗਾ। 


ਨਾਰੀਅਲ ਦਾ ਪਾਣੀ-ਡੇਂਗੂ ਦੇ ਬੁਖਾਰ 'ਚ ਨਾਰੀਅਲ ਦਾ ਪਾਣੀ ਰਾਮਬਾਣ ਮੰਨਿਆ ਜਾਂਦਾ ਹੈ। ਨਾਰੀਅਲ ਦੇ ਪਾਣੀ 'ਚ ਕਈ ਮਿਨਰਲਸ ਅਤੇ ਪੋਸ਼ਕ ਤੱਤ ਹੁੰਦੇ ਹਨ ਜੋ ਸਰੀਰ ਨੂੰ ਫਿੱਟ ਰੱਖਦੇ ਹਨ। 


ਨਿੰਬੂ ਦਾ ਰਸ- ਨਿੰਬੂ ਦਾ ਰਸ ਡੇਂਗੂ ਦੇ ਮਰੀਜ਼ਾਂ ਦੇ ਪੇਸ਼ਾਬ ਰਾਹੀਂ ਸਰੀਰ 'ਚ ਮੌਜੂਦ ਵਾਇਰਸ ਅਤੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦਾ ਹੈ। ਇਸ ਤੋਂ ਇਲਾਵਾ ਨਿੰਬੂ ਦਾ ਰਸ ਸਰੀਰ ਦੇ ਭਾਰੀਪਨ ਨੂੰ ਵੀ ਦੂਰ ਕਰਦਾ ਹੈ। 


ਦਲੀਆ- ਡੇਂਗੂ ਬੁਖਾਰ ਆਉਣ 'ਤੇ ਸਰੀਰ ਦਾ ਐਨਰਜੀ ਲੈਵਲ ਬਹੁਤ ਘੱਟ ਹੁੰਦਾ ਹੈ। ਇਸ ਲਈ ਮਰੀਜ਼ ਨੂੰ ਦਲੀਆ ਦੇਣਾ ਚਾਹੀਦਾ ਹੈ। ਇਹ ਆਸਾਨੀ ਨਾਲ ਪਚ ਜਾਂਦਾ ਹੈ 


ਹਰਬਲ ਟੀ- ਡੇਂਗੂ ਬੁਖਾਰ ਦੇ ਆਉਣ 'ਤੇ ਅਦਰਕ ਅਤੇ ਇਲਾਇਚੀ ਨਾਲ ਬਣੀ ਹਰਬਲ ਟੀ ਨੂੰ ਮਰੀਜ਼ ਨੂੰ ਪੀਣਾ ਚਾਹੀਦਾ ਹੈ। 


ਪਾਣੀ- ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣਾ ਡੇਂਗੂ ਦੇ ਮਰੀਜ਼ ਲਈ ਬਹੁਤ ਫਾਇਦੇਮੰਦ ਹੁੰਦਾ ਹੈ। 


ਸੂਪ- ਡੇਂਗੂ ਦੇ ਮਰੀਜ਼ ਨੂੰ ਸੂਪ ਦੇਣਾ ਚਾਹੀਦਾ। ਇਸ ਨਾਲ ਉਸ ਦੀਆਂ ਹੱਡੀਆਂ ਦਾ ਦਰਦ ਵੀ ਘੱਟ ਹੋਵੇਗਾ ਅਤੇ ਮੂੰਹ ਦਾ ਸਵਾਦ ਵੀ ਠੀਕ ਰਹੇਗਾ।

Aarti dhillon

This news is Content Editor Aarti dhillon