Cooking Tips:ਘਰ ਦੀ ਰਸੋਈ ’ਚ ਇੰਝ ਬਣਾਓ ਪੁਦੀਨੇ ਵਾਲੇ ਚੌਲ

Thursday, Dec 17, 2020 - 10:16 AM (IST)

Cooking Tips:ਘਰ ਦੀ ਰਸੋਈ ’ਚ ਇੰਝ ਬਣਾਓ ਪੁਦੀਨੇ ਵਾਲੇ ਚੌਲ

ਜਲੰਧਰ: ਪੁਦੀਨੇ ਵਾਲੇ ਚੌਲਾਂ ਨੂੰ ਮਿੰਟ ਰਾਈਸ ਵੀ ਕਹਿੰਦੇ ਹਨ। ਪੁਦੀਨਾ ਰਾਈਸ ਨੂੰ ਤੁਸੀਂ ਲੰਚ ਦੇ ਸਮੇਂ ਵੀ ਬਣਾ ਸਕਦੇ ਹੋ। ਇਸ ਨੂੰ ਬਣਾਉਣ ਲਈ ਲਸਣ ਅਤੇ ਪਿਆਜ਼ ਦੀ ਲੋੜ ਨਹੀਂ ਪੈਂਦੀ। ਜੇਕਰ ਤੁਸੀ ਜੈਨ ਹੋ ਤਾਂ ਤੁਹਾਨੂੰ ਇਹ ਕਾਫੀ ਪਸੰਦ ਆਉਣਗੇ। ਇਸ 'ਚ ਢੇਰ ਸਾਰੇ ਮਸਾਲੇ ਪਾਏ ਜਾਂਦੇ ਹਨ ਜਿਸ ਨਾਲ ਇਸਦਾ ਸੁਆਦ ਹੋਰ ਵੀ ਨਿਖਰ ਜਾਂਦਾ ਹੈ। ਪੁਦੀਨਾ ਰਾਈਸ ਮਟਰ ਅਤੇ ਆਲੂ ਪਾਏ ਜਾਂਦੇ ਹਨ, ਜਿਸ ਨਾਲ ਕਲਰ ਵੀ ਆਵੇ ਅਤੇ ਸੁਆਦ ਵੀ ਵਧੀਆ ਬਣੇ।

ਇਹ ਵੀ ਪੜ੍ਹੋ:Cooking Tips: ਘਰ ਦੀ ਰਸੋਈ 'ਚ ਬਣਾ ਕੇ ਖਾਓ ਖਜੂਰ ਵਾਲੀ ਬਰਫ਼ੀ
ਬਣਾਉਣ ਲਈ ਸਮੱਗਰੀ:-
ਚੌਲ -1 ਕੱਪ
ਆਲੂ-1 ਉਬਲਿਆ ਹੋਇਆ
ਉਬਲੇ ਹੋਏ ਮਟਰ
ਪੁਦੀਨਾ- 1 ਕੱਪ
ਹਰੀ ਮਿਰਚ- 5-6
ਅਦਰਕ- 1 ਚਮਚਾ
ਧਨੀਆ- 1 ਚਮਚਾ
ਜੀਰਾ- 1 ਚਮਚਾ
ਚਨਾ ਦਾਲ-1/2 ਚਮਚਾ
ਉੜਦ ਦਾਲ-1/2 ਚਮਚਾ
ਕਾਜੂ-1 ਛੋਟਾ ਚਮਚਾ
ਨਿੰਬੂ ਰਸ- 1 ਚਮਚਾ
ਨਮਕ ਸੁਆਦ ਅਨੁਸਾਰ
ਤੇਲ

ਇਹ ਵੀ ਪੜ੍ਹੋ:Cooking Tips:ਸਰਦੀਆਂ 'ਚ ਬਣਾ ਕੇ ਖਾਓ ਬ੍ਰੋਕਲੀ-ਬਾਦਾਮ ਸੂਪ
ਬਣਾਉਣ ਦੀ ਵਿਧੀ:-
ਸਭ ਤੋਂ ਪਹਿਲਾਂ ਚੌਲਾਂ ਨੂੰ ਪਕਾ ਲਓ ਅਤੇ ਫਿਰ ਉਸ ਨੂੰ ਪਲੇਟ 'ਚ ਫੈਲਾ ਲਓ। ਉਸ ਤੋਂ ਬਾਅਦ ਪਦੀਨੇ ਦੀਆਂ ਪੱਤੀਆਂ, ਅਦਰਕ ਅਤੇ ਹਰੀ ਮਿਰਚ ਨੂੰ ਪੀਸ ਕੇ ਪੇਸਟ ਬਣਾ ਲਓ। ਫਿਰ ਪੈਨ 'ਚ ਤੇਲ ਗਰਮ ਕਰੋਂ, ਉਸ 'ਚ ਰਾਈ, ਜੀਰਾ, ਚਨਾ ਦਾਲ, ਉੜਦ ਦਾਲ, ਕਾਜੂ ਪਾ ਕੇ ਪਕਾਓ। ਫਿਰ ਉਸ 'ਚ ਪਦੀਨੇ ਦਾ ਪੇਸਟ ਪਾ ਕੇ 10 ਮਿੰਟ ਤੱਕ ਪਕਾਓ। ਉਸ ਤੋਂ ਬਾਅਦ ਉਬਲੇ ਹੋਏ ਆਲੂ ਨੂੰ ਕੱਟ ਕੇ ਪਾਓ। ਨਾਲ ਹੀ ਮਟਰ ਅਤੇ ਨਮਕ ਪਾਓ। ਕੁਝ ਦੇਰ ਬਾਅਦ ਚੌਲ, ਨਿੰਬੂ ਦਾ ਰਸ ਪਾ ਕੇ ਮਿਕਸ ਕਰੋ। ਹੁਣ ਇਸ ਨੂੰ ਗਰਮਾ-ਗਰਮ ਦਹੀ ਅਤੇ ਪਾਪੜ ਦੇ ਨਾਲ ਖਾਓ।


author

Aarti dhillon

Content Editor

Related News