ਅੱਖਾਂ ਲਈ ਬਹੁਤ ਫ਼ਾਇਦੇਮੰਦ ਹੈ 'ਗਾਜਰ', ਅੱਜ ਤੋਂ ਹੀ ਇਸ ਸੂਪਰਫੂਡ ਨੂੰ ਕਰੋ ਆਪਣੀ ਡਾਈਟ 'ਚ ਸ਼ਾਮਲ

11/07/2022 3:16:44 PM

ਲਾਈਫਸਟਾਈਲ ਡੈਸਕ : ਗਾਜਰ ਇੱਕ ਮੌਸਮੀ ਫ਼ਲ ਹੈ। ਸਰਦੀਆਂ ਦੇ ਮੌਸਮ 'ਚ ਇਹ ਆਸਾਨੀ ਨਾਲ ਮਿਲ ਜਾਂਦੀ ਹੈ। ਕੁਝ ਲੋਕ ਇਸ ਨੂੰ ਕੱਚਾ ਖਾਣਾ ਪਸੰਦ ਕਰਦੇ ਹਨ, ਜਦੋਂਕਿ ਕੁਝ ਲੋਕ ਸਬਜ਼ੀਆਂ, ਜੂਸ, ਹਲਵਾ ਆਦਿ 'ਚ ਗਾਜਰ ਦੀ ਵਰਤੋਂ ਕਰਦੇ ਹਨ। ਗਾਜਰ 'ਚ ਕਈ ਜ਼ਰੂਰੀ ਪੋਸ਼ਕ ਤੱਤ ਹੁੰਦੇ ਹਨ, ਜੋ ਸਰੀਰ ਲਈ ਜ਼ਰੂਰੀ ਹੁੰਦੇ ਹਨ। ਆਓ ਜਾਣਦੇ ਹਾਂ, ਗਾਜਰ ਖਾਣਾ ਤੁਹਾਡੀ ਸਿਹਤ ਲਈ ਜ਼ਰੂਰੀ ਕਿਉਂ ਹੈ?

ਸ਼ੂਗਰ ਨੂੰ ਕਰੇ ਕੰਟਰੋਲ : ਗਾਜਰ ਵਿਟਾਮਿਨ-ਏ, ਫਾਈਬਰ ਅਤੇ ਬੀਟਾ-ਕੈਰੋਟੀਨ ਨਾਲ ਭਰਪੂਰ ਹੁੰਦੀ ਹੈ, ਜੋ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਇਹ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਕਰਦੀ ਹੈ।

ਅੱਖਾਂ ਲਈ ਫ਼ਾਇਦੇਮੰਦ : ਗਾਜਰ 'ਚ ਮੌਜੂਦ ਪੋਸ਼ਕ ਤੱਤ ਅੱਖਾਂ ਨੂੰ ਸਿਹਤਮੰਦ ਰੱਖਣ 'ਚ ਮਦਦਗਾਰ ਹੁੰਦੇ ਹਨ। ਜੇਕਰ ਤੁਹਾਨੂੰ ਅੱਖਾਂ ਦੀ ਸਮੱਸਿਆ ਹੈ ਤਾਂ ਤੁਸੀਂ ਗਾਜਰ ਦਾ ਸੇਵਨ ਕਰ ਸਕਦੇ ਹੋ, ਇਸ ਨੂੰ ਖਾਣ ਨਾਲ ਤੁਹਾਡੀਆਂ ਅੱਖਾਂ ਸਿਹਤਮੰਦ ਰਹਿ ਸਕਦੀਆਂ ਹਨ।

ਇਮਿਊਨ ਸਿਸਟਮ : ਗਾਜਰ 'ਚ ਵਿਟਾਮਿਨ ਸੀ ਕਾਫ਼ੀ ਮਾਤਰਾ 'ਚ ਪਾਇਆ ਜਾਂਦਾ ਹੈ। ਇਹ ਤੁਹਾਡੀ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ​​ਬਣਾਉਣ 'ਚ ਮਦਦਗਾਰ ਹੈ।

ਬਲੱਡ ਪ੍ਰੈਸ਼ਰ : ਗਾਜਰ 'ਚ ਪੋਟਾਸ਼ੀਅਮ ਕਾਫ਼ੀ ਮਾਤਰਾ 'ਚ ਪਾਇਆ ਜਾਂਦਾ ਹੈ, ਇਹ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ 'ਚ ਰੱਖਦਾ ਹੈ। ਇਸ ਦਾ ਸੇਵਨ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਵਧਾ ਜਾਂ ਘਟਾ ਨਹੀਂ ਸਕਦਾ।

ਅਨੀਮੀਆ : ਗਾਜਰ 'ਚ ਮੌਜੂਦ ਆਇਰਨ ਸਰੀਰ 'ਚ ਖੂਨ ਦੀ ਕਮੀ ਨੂੰ ਦੂਰ ਕਰ ਸਕਦਾ ਹੈ। ਇਸ 'ਚ ਵਿਟਾਮਿਨ-ਈ ਵੀ ਹੁੰਦਾ ਹੈ, ਜੋ ਸਰੀਰ 'ਚ ਖੂਨ ਬਣਾਉਣ ਦਾ ਕੰਮ ਕਰਦਾ ਹੈ।

ਕੈਂਸਰ : ਗਾਜਰ 'ਚ ਕੈਰੋਟੀਨੋਇਡਸ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ, ਜੋ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਤੋਂ ਬਚਾਉਣ 'ਚ ਮਦਦਗਾਰ ਸਾਬਤ ਹੋ ਸਕਦੇ ਹਨ।

ਚਮੜੀ ਲਈ ਫ਼ਾਇਦੇਮੰਦ : ਗਾਜਰ ਜਿੰਨੀ ਸਿਹਤ ਲਈ ਫ਼ਾਇਦੇਮੰਦ ਹੈ, ਚਮੜੀ ਲਈ ਵੀ ਓਨੀ ਹੀ ਫ਼ਾਇਦੇਮੰਦ ਹੈ। ਇਹ ਝੁਰੜੀਆਂ, ਖੁਸ਼ਕੀ ਵਰਗੀਆਂ ਚਮੜੀ ਦੀਆਂ ਸਮੱਸਿਆਵਾਂ ਨੂੰ ਘੱਟ ਕਰਨ 'ਚ ਮਦਦਗਾਰ ਹੈ।

ਭਾਰ ਨੂੰ ਕਰੇ ਕੰਟਰੋਲ : ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਗਾਜਰ ਨੂੰ ਡਾਈਟ 'ਚ ਜ਼ਰੂਰ ਸ਼ਾਮਲ ਕਰੋ। ਇਸ 'ਚ ਮੌਜੂਦ ਫਾਈਬਰ ਭੋਜਨ ਨੂੰ ਪਚਾਉਣ 'ਚ ਮਦਦ ਕਰਦਾ ਹੈ। ਗਾਜਰ 'ਚ ਕੈਲੋਰੀ ਵੀ ਘੱਟ ਹੁੰਦੀ ਹੈ, ਜੋ ਭਾਰ ਘਟਾਉਣ 'ਚ ਮਦਦ ਕਰਦੀ ਹੈ।
 

sunita

This news is Content Editor sunita