ਕੈਂਸਰ ਦਾ ਡਰ ਹੋਵੇਗਾ ਖ਼ਤਮ! ਡਾਇਟ ''ਚ ਸ਼ਾਮਲ ਕਰੋ ਇਹ ਫੂਡਸ

Wednesday, Oct 29, 2025 - 01:39 PM (IST)

ਕੈਂਸਰ ਦਾ ਡਰ ਹੋਵੇਗਾ ਖ਼ਤਮ! ਡਾਇਟ ''ਚ ਸ਼ਾਮਲ ਕਰੋ ਇਹ ਫੂਡਸ

ਹੈਲਥ ਡੈਸਕ- ਕੈਂਸਰ ਵਰਗੀ ਗੰਭੀਰ ਬੀਮਾਰੀ ਤੋਂ ਬਚਾਅ ਲਈ ਸਿਰਫ਼ ਦਵਾਈਆਂ ‘ਤੇ ਨਿਰਭਰ ਰਹਿਣਾ ਕਾਫ਼ੀ ਨਹੀਂ। ਜੇ ਡਾਇਟ ਠੀਕ ਹੋਵੇ ਤਾਂ ਇਸ ਬੀਮਾਰੀ ਦਾ ਖਤਰਾ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਹਾਰਵਰਡ ਅਤੇ AIIMS ਤੋਂ ਟ੍ਰੇਨਿੰਗ ਪ੍ਰਾਪਤ ਡਾ. ਸੌਰਭ ਸੇਠੀ ਨੇ ਹਾਲ ਹੀ ‘ਚ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਦੱਸਿਆ ਕਿ ਕੁਝ ਖਾਣੇ ਅਜਿਹੇ ਹਨ ਜੋ ਕੈਂਸਰ ਦੇ ਖਤਰੇ ਨੂੰ ਘਟਾਉਂਦੇ ਹਨ। ਉਹ ਕਹਿੰਦੇ ਹਨ, “ਇਹ ਖਾਣੇ ਇੰਨੇ ਤਾਕਤਵਰ ਹਨ ਕਿ ਕੈਂਸਰ ਵੀ ਇਨ੍ਹਾਂ ਤੋਂ ਡਰਦਾ ਹੈ।”

ਬ੍ਰੋਕਲੀ — ਕੈਂਸਰ ਸੈੱਲ ਦੀ ਵਾਧ ਨੂੰ ਰੋਕਦੀ ਹੈ

ਡਾ. ਸੇਠੀ ਦੇ ਮੁਤਾਬਕ, ਬ੍ਰੋਕਲੀ 'ਚ ਸਲਫੋਰਾਫੇਨ (Sulforaphane) ਨਾਮੀ ਤੱਤ ਹੁੰਦਾ ਹੈ ਜੋ ਕੈਂਸਰ ਸੈੱਲਜ਼ ਦੀ ਗ੍ਰੋਥ ਨੂੰ ਰੋਕਦਾ ਹੈ।
ਖ਼ਾਸ ਗੱਲ — ਬ੍ਰੋਕਲੀ ਸਪ੍ਰਾਊਟਸ (Broccoli Sprouts) ਆਮ ਬ੍ਰੋਕਲੀ ਨਾਲੋਂ 100 ਗੁਣਾ ਜ਼ਿਆਦਾ ਸਲਫੋਰਾਫੇਨ ਦਿੰਦੇ ਹਨ। ਡਾਕਟਰ ਦੀ ਸਲਾਹ ਹੈ ਕਿ ਬ੍ਰੋਕਲੀ ਨੂੰ ਕੁਝ ਮਿੰਟ ਸਟੀਮ ਕਰਕੇ ਖਾਓ, ਤਾਂ ਜੋ ਇਸ ਦੇ ਪੋਸ਼ਕ ਤੱਤ ਨਸ਼ਟ ਨਾ ਹੋਣ।

ਲਸਣ — DNA ਦੀ ਰੱਖਿਆ ਕਰਨ ਵਾਲਾ ਸੁਪਰਫੂਡ

ਕੱਚਾ ਜਾਂ ਕੁਟਿਆ ਹੋਇਆ ਲਸਣ ਐਲੀਸਿਨ (Allicin) ਬਣਾਉਂਦਾ ਹੈ, ਜੋ ਸਰੀਰ ਦੇ DNA ਨੂੰ ਨੁਕਸਾਨ ਤੋਂ ਬਚਾਉਂਦਾ ਹੈ ਤੇ ਅਸਾਮਾਨ ਸੈੱਲ ਵਾਧੇ ਨੂੰ ਰੋਕਦਾ ਹੈ। ਡਾ. ਸੇਠੀ ਕਹਿੰਦੇ ਹਨ ਕਿ ਲਸਣ ਨੂੰ ਬਹੁਤ ਉੱਚ ਤਾਪਮਾਨ ‘ਤੇ ਨਾ ਪਕਾਓ, ਕਿਉਂਕਿ ਇਸ ਨਾਲ ਇਸ ਦੇ ਫਾਇਦੇ ਘੱਟ ਜਾਂਦੇ ਹਨ।

ਇਹ ਵੀ ਪੜ੍ਹੋ : ਬਾਬਾ ਵੇਂਗਾ ਦੀ ਭਵਿੱਖਬਾਣੀ! ਇਸ ਸਾਲ ਦੇ ਅੰਤ 'ਚ 'ਕਰੋੜਪਤੀ' ਬਣਨਗੇ ਇਨ੍ਹਾਂ ਰਾਸ਼ੀਆਂ ਦੇ ਲੋਕ, ਲੱਗ ਸਕਦੀ ਹੈ ਲਾਟਰੀ

ਗਾਜਰ — ਬੀਟਾ ਕੈਰੋਟੀਨ ਨਾਲ ਭਰਪੂਰ

ਗਾਜਰ 'ਚ ਮੌਜੂਦ ਬੀਟਾ ਕੈਰੋਟੀਨ ਸਰੀਰ 'ਚ ਵਿਟਾਮਿਨ A ਬਣਾਉਂਦਾ ਹੈ, ਜੋ ਇਮਿਊਨ ਸਿਸਟਮ ਮਜ਼ਬੂਤ ਕਰਦਾ ਹੈ ਤੇ ਆਕਸੀਡੇਟਿਵ ਸਟ੍ਰੈੱਸ ਘਟਾਉਂਦਾ ਹੈ। ਇਸ 'ਚ ਫਾਈਬਰ ਵੀ ਵੱਧ ਹੁੰਦਾ ਹੈ, ਜੋ ਕੋਲਨ ਅਤੇ ਪੇਟ ਦੇ ਕੈਂਸਰ ਤੋਂ ਬਚਾਅ ਕਰਦਾ ਹੈ। ਡਾ. ਸੇਠੀ ਦੀ ਸਲਾਹ ਹੈ ਕਿ ਪੱਕੇ ਹੋਏ ਗਾਜਰ ਕੱਚੇ ਨਾਲੋਂ ਜ਼ਿਆਦਾ ਫਾਇਦੇਮੰਦ ਹੁੰਦੇ ਹਨ, ਕਿਉਂਕਿ ਇਸ ਤਰ੍ਹਾਂ ਬੀਟਾ ਕੈਰੋਟੀਨ ਚੰਗੀ ਤਰ੍ਹਾਂ ਸਰੀਰ ‘ਚ ਐਬਜ਼ੌਰਬ ਹੁੰਦਾ ਹੈ।

ਇਹ ਗੱਲਾਂ ਜ਼ਰੂਰ ਯਾਦ ਰੱਖੋ

  • ਕਿਸੇ ਵੀ ਚੀਜ਼ ਦਾ ਅਧਿਕ ਸੇਵਨ ਨਾ ਕਰੋ, ਜ਼ਿਆਦਾ ਫੈਟ ਇਕੱਠਾ ਹੋਣ ਨਾਲ ਕੈਂਸਰ ਦਾ ਖਤਰਾ ਵੱਧ ਸਕਦਾ ਹੈ।
  • ਆਪਣੇ ਖਾਣੇ 'ਚ ਲੋਅ ਕੈਲੋਰੀ, ਲੋਅ ਸ਼ੂਗਰ ਤੇ ਹਾਈ ਫਾਈਬਰ ਫੂਡਸ ਸ਼ਾਮਲ ਕਰੋ।
  • ਪੈਕਡ ਤੇ ਪ੍ਰੋਸੈਸਡ ਫੂਡਸ ਤੋਂ ਬਚੋ, ਜਿੰਨਾ ਹੋ ਸਕੇ ਤਾਜ਼ਾ ਭੋਜਨ ਖਾਓ।
  • ਪੂਰੇ ਅਨਾਜ (Whole Grains) ਖੂਨ ਦੀ ਸ਼ੂਗਰ ਕੰਟਰੋਲ 'ਚ ਰੱਖਦੇ ਹਨ ਤੇ ਸਰੀਰ ਨੂੰ ਊਰਜਾ ਦਿੰਦੇ ਹਨ।
  • ਸ਼ਰਾਬ ਤੇ ਪ੍ਰੋਸੈਸਡ ਮੀਟ ਦਾ ਸੇਵਨ ਘਟਾਓ ਅਤੇ ਸਿਗਰਟਨੋਸ਼ੀ ਪੂਰੀ ਤਰ੍ਹਾਂ ਬੰਦ ਕਰੋ।

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

DIsha

Content Editor

Related News