ਵਿਟਾਮਿਨ-ਡੀ ਤੋਂ ਬਗ਼ੈਰ ਸਰੀਰ ''ਚ ਬੇਅਸਰ ਰਹਿੰਦਾ ਹੈ ਕੈਲਸ਼ੀਅਮ, ਪੂਰਾ ਲਾਹਾ ਲੈਣ ਲਈ ਅਪਣਾਓ ਇਹ ਡਾਈਟ

11/19/2022 11:50:28 AM

ਨਵੀਂ ਦਿੱਲੀ (ਬਿਊਰੋ)- ਸਰੀਰ ਨੂੰ ਬਹੁਤ ਸਾਰੇ ਪੌਸ਼ਟਿਕ ਤੱਤਾਂ ਦੀ ਲੋੜ ਹੁੰਦੀ ਹੈ। ਵਿਟਾਮਿਨ, ਮਿਨਰਲਸ ਸਰੀਰ ਨੂੰ ਕਈ ਲਾਹੇਵੰਦ ਪੋਸ਼ਣ ਦਿੰਦੇ ਹਨ ਜਿਸ ਨਾਲ ਸਰੀਰ ਸਿਹਤਮੰਦ ਤੇ ਰੋਗਾਂ ਤੋਂ ਦੂਰ ਰਹਿੰਦਾ ਹੈ। ਇਸੇ ਤਰ੍ਹਾਂ ਵਿਟਾਮਿਨ-ਡੀ ਸਿਹਤ ਲਈ ਜ਼ਰੂਰੀ ਹੈ। ਇਸ ਦੀ ਮਹੱਤਾ ਇਸ ਗੱਲ ਤੋਂ ਲਾਈ ਜਾ ਸਕਦੀ ਹੈ ਕਿ ਕੈਲਸ਼ੀਅਮ ਜੋ ਕਿ ਸਰੀਰ ਲਈ ਬਹੁਤ ਜ਼ਰੂਰੀ ਪੋਸ਼ਕ ਤੱਤ ਹੈ, ਵਿਟਾਮਿਨ ਤੋਂ ਬਗ਼ੈਰ ਸਰੀਰ 'ਚ ਜਜ਼ਬ ਨਹੀਂ ਹੁੰਦਾ। ਦਰਅਸਲ, ਵਿਟਾਮਿਨ ਡੀ ਤੁਹਾਡੇ ਸਰੀਰ ਵਿੱਚ ਕੈਲਸ਼ੀਅਮ ਨੂੰ ਸਟੋਰ ਕਰਨ ਲਈ ਜ਼ਿੰਮੇਵਾਰ ਹੈ। ਜੇਕਰ ਵਿਟਾਮਿਨ ਡੀ ਦੀ ਘਾਟ ਹੋਵੇ ਤਾਂ ਸਰੀਰ ਵਿੱਚ ਕੈਲਸ਼ੀਅਮ ਨਹੀਂ ਰਹਿੰਦਾ। ਭਾਵੇਂ ਤੁਸੀਂ ਕੈਲਸ਼ੀਅਮ ਭਰਪੂਰ ਭੋਜਨ ਦਾ ਸੇਵਨ ਕਰਦੇ ਹੋ। 

ਵਿਟਾਮਿਨ-ਡੀ ਦੀ ਕਮੀ ਨੂੰ ਪੂਰਾ ਕਰਨ ਲਈ ਬਹੁਤ ਸਾਰੇ ਲੋਕ ਸੂਰਜ ਵੱਲ ਮੁੜਦੇ ਹਨ। ਪਰ ਜਿਨ੍ਹਾਂ ਨੂੰ ਜ਼ਿਆਦਾ ਧੁੱਪ ਨਹੀਂ ਮਿਲਦੀ ਉਹ ਆਪਣੀ ਖੁਰਾਕ ਦਾ ਧਿਆਨ ਰੱਖ ਕੇ ਇਸ ਵਿਟਾਮਿਨ ਦੀ ਕਮੀ ਨੂੰ ਪੂਰਾ ਕਰ ਸਕਦੇ ਹਨ। ਵਿਟਾਮਿਨ ਡੀ ਦੀ ਕਮੀ ਨਾਲ ਮਾਸਪੇਸ਼ੀਆਂ ਵਿੱਚ ਦਰਦ, ਵਾਲਾਂ ਦਾ ਝੜਨਾ, ਕਮਜ਼ੋਰ ਇਮਿਊਨ ਸਿਸਟਮ ਅਤੇ ਕੈਲਸ਼ੀਅਮ ਦੀ ਕਮੀ ਹੋ ਸਕਦੀ ਹੈ। ਅੱਜ ਅਸੀਂ ਤੁਹਾਨੂੰ ਅਜਿਹੀਆਂ ਚੀਜ਼ਾਂ ਬਾਰੇ ਦੱਸਦੇ ਹਾਂ, ਜਿਨ੍ਹਾਂ ਦਾ ਸੇਵਨ ਕਰਨ ਨਾਲ ਵਿਟਾਮਿਨ ਡੀ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ। ਤਾਂ ਆਓ ਜਾਣਦੇ ਹਾਂ ਵਿਟਾਮਿਨ-ਡੀ ਦੇ ਸਰੋਤਾਂ ਬਾਰੇ...

ਦੁੱਧ

ਗਾਂ ਦੇ ਦੁੱਧ ਵਿੱਚ ਵੀ ਵਿਟਾਮਿਨ ਡੀ ਦੀ ਮਾਤਰਾ ਪਾਈ ਜਾਂਦੀ ਹੈ। ਇਸ ਤੋਂ ਇਲਾਵਾ ਇਸ 'ਚ ਕੈਲਸ਼ੀਅਮ ਵੀ ਚੰਗੀ ਮਾਤਰਾ 'ਚ ਪਾਇਆ ਜਾਂਦਾ ਹੈ। ਪੂਰੇ ਫੈਟ ਵਾਲੇ ਦੁੱਧ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ਨੂੰ ਕਾਫ਼ੀ ਮਾਤਰਾ ਵਿੱਚ ਵਿਟਾਮਿਨ ਡੀ ਮਿਲੇਗਾ। ਇਸ ਤੋਂ ਇਲਾਵਾ ਦੁੱਧ ਪ੍ਰੋਟੀਨ, ਵਿਟਾਮਿਨ-ਏ, ਵਿਟਾਮਿਨ-ਈ ਆਦਿ ਦਾ ਵੀ ਚੰਗਾ ਸਰੋਤ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ : ਸਾਵਧਾਨ! ਜ਼ਿਆਦਾ 'ਅਦਰਕ' ਦੀ ਵਰਤੋਂ ਨਾਲ ਹੋ ਸਕਦੀਆਂ ਨੇ ਛਾਤੀ 'ਚ ਜਲਨ ਸਣੇ ਇਹ ਸਮੱਸਿਆਵਾਂ

ਮੱਛੀ

ਮੱਛੀ ਦਾ ਸੇਵਨ ਕਰਨ ਨਾਲ ਤੁਸੀਂ ਵਿਟਾਮਿਨ-ਡੀ ਦੀ ਕਮੀ ਨੂੰ ਪੂਰਾ ਕਰ ਸਕਦੇ ਹੋ। ਸਾਲਮਨ, ਟੂਨਾ, ਫੈਟੀ ਮੱਛੀ ਵਿੱਚ ਵਿਟਾਮਿਨ-ਡੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਸ 'ਚ ਕੈਲਸ਼ੀਅਮ, ਪ੍ਰੋਟੀਨ, ਫਾਸਫੋਰਸ ਵੀ ਵੱਡੀ ਮਾਤਰਾ ਵਿਚ ਪਾਇਆ ਜਾਂਦਾ ਹੈ। ਜੇਕਰ ਤੁਸੀਂ ਨਾਨ-ਵੈਜ ਦਾ ਸੇਵਨ ਕਰਦੇ ਹੋ ਤਾਂ ਇਸ ਨੂੰ ਆਪਣੀ ਡਾਈਟ ਦਾ ਹਿੱਸਾ ਬਣਾ ਸਕਦੇ ਹੋ।

ਓਟਮੀਲ

ਵਿਟਾਮਿਨ ਡੀ ਦੀ ਕਮੀ ਨੂੰ ਪੂਰਾ ਕਰਨ ਲਈ ਤੁਸੀਂ ਓਟਮੀਲ ਦਾ ਸੇਵਨ ਕਰ ਸਕਦੇ ਹੋ। ਖਾਸ ਕਰਕੇ ਹੋਲ ਗ੍ਰੇਨ ਓਟਮੀਲ 'ਚ ਵਿਟਾਮਿਨ ਡੀ ਵਿਸ਼ੇਸ਼ ਤੌਰ 'ਤੇ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਤੁਸੀਂ ਓਟਮੀਲ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾ ਸਕਦੇ ਹੋ। ਤੁਸੀਂ ਨਾਸ਼ਤੇ ਵਿਚ ਜਾਂ ਦਿਨ ਭਰ 'ਚ ਓਟਮੀਲ ਨੂੰ ਪੀਸ ਕੇ ਰੋਟੀਆਂ ਬਣਾ ਸਕਦੇ ਹੋ।

ਮਸ਼ਰੂਮ

ਵਿਟਾਮਿਨ-ਡੀ ਦੀ ਕਮੀ ਨੂੰ ਪੂਰਾ ਕਰਨ ਲਈ ਤੁਸੀਂ ਮਸ਼ਰੂਮ ਦਾ ਸੇਵਨ ਕਰ ਸਕਦੇ ਹੋ। ਸੂਰਜ ਕੀ ਰੌਸ਼ਨੀ ਤੋਂ ਵਿਟਾਮਿਨ ਡੀ ਮਿਲਦਾ ਹੈ। ਠੀਕ ਇਸੇ ਤਰ੍ਹਾਂ ਮਸ਼ਰੂਮ ਵੀ ਸੂਰਜ ਦੀ ਰੌਸ਼ਨੀ ਨੂੰ ਸੋਖ ਕੇ ਵਿਟਾਮਿਨ-ਡੀ ਬਣਾਉਂਦੇ ਹਨ। ਇਸ 'ਚ ਵਿਟਾਮਿਨ-ਡੀ ਦੇ ਨਾਲ-ਨਾਲ ਹੋਰ ਵੀ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh