Health Tips: ਸਰੀਰ ਨੂੰ ਫਿੱਟ ਰੱਖਣ ਲਈ ਖ਼ੁਰਾਕ ’ਚ ਸ਼ਾਮਲ ਕਰੋ ਇਹ ਚੀਜ਼ਾਂ, ਬੀਮਾਰੀ ਤੋਂ ਹੋਵੇਗਾ ਬਚਾਅ

07/25/2022 5:13:11 PM

ਜਲੰਧਰ (ਬਿਊਰੋ) - ਸਿਹਤ ਨੂੰ ਤੰਦਰੁਸਤ ਰੱਖਣ ਲਈ ਸਾਈਕਲਿੰਗ ਚਲਾਉਣਾ, ਖੇਡਣਾ, ਕਸਰਤ, ਸੈਰ ਅਤੇ ਆਸਣ ਆਦਿ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਭੱਜ-ਦੌੜ ਭਰੀ ਇਸ ਜ਼ਿੰਦਗੀ ਵਿੱਚ ਸਾਨੂੰ ਆਪਣੀ ਖੁਰਾਕ ਦਾ ਵੀ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਅੱਜ ਸਾਡੀਆਂ ਖਾਣ-ਪੀਣ ਦੀਆਂ ਆਦਤਾਂ ਵਿੱਚ ਬਹੁਤ ਬਦਲਾਅ ਆ ਗਿਆ ਹੈ, ਜਿਸ ਕਾਰਨ ਅਸੀਂ ਜਲਦੀ ਬੀਮਾਰ ਹੋ ਜਾਂਦੇ ਹਾਂ। ਆਪਣੀ ਖੁਰਾਕ ਵਿੱਚ ਬਦਲਾਅ ਲਿਆ ਕੇ ਅਸੀਂ ਤੰਦਰੁਸਤ ਹੋ ਸਕਦੇ ਹਾਂ। ਫਿੱਟ ਰਹਿਣ ਲਈ ਸਾਨੂੰ ਕਿਹੜੀਆਂ ਚੀਜ਼ਾਂ ਨੂੰ ਆਪਣੀ ਡਾਈਟ 'ਚ ਸ਼ਾਮਲ ਕਰਨਾ ਚਾਹੀਦਾ ਹੈ, ਦੇ ਬਾਰੇ ਦੱਸਾਂਗੇ....

ਖੁ਼ਰਾਕ ’ਚ ਸ਼ਾਮਲ ਕਰੋ ਇਹ ਚੀਜ਼ਾਂ

. ਰੋਜ਼ਾਨਾ ਆਪਣੀ ਖੁਰਾਕ ’ਚ ਸਬਜ਼ੀਆਂ ਅਤੇ ਫਲਾਂ ਵਰਗੇ ਕੱਚੇ ਖਾਦ ਪਦਾਰਥਾਂ ਦੀ ਵਰਤੋਂ ਕਰੋ। 
• ਰੋਜ਼ਾਨਾ ਆਪਣੀ ਖੁਰਾਕ ਵਿੱਚ ਪ੍ਰੋਟੀਨ ਅਤੇ ਚੰਗੀ ਚਰਬੀ ਵਾਲੀਆਂ ਚੀਜ਼ਾਂ (ਦੇਸੀ ਘਿਓ, ਮੱਖਣ, ਨਾਰੀਅਲ ਦਾ ਤੇਲ, ਜੈਤੂਨ ਦਾ ਤੇਲ, ਮੇਵੇ, ਬੀਜ ਅਤੇ ਐਵੋਕਾਡੋ) ਨੂੰ ਜ਼ਰੂਰ ਸ਼ਾਮਲ ਕਰੋ।
• ਫਾਈਬਰ ਨਾਲ ਭਰਪੂਰ ਖਾਦ ਪਦਾਰਥਾਂ ਜਿਵੇਂ ਸਬਜ਼ੀਆਂ, ਫਲ, ਬੀਜ, ਸਾਬੁਤ ਦਾਲਾਂ ਅਤੇ ਅਨਾਜ ਦਾ ਇਸਤੇਮਾਲ ਜ਼ਰੂਰ ਕਰੋ। 
• ਆਪਣੀ ਖੁਰਾਕ ’ਚ ਮੈਦਾ ਘੱਟ ਤੋਂ ਘੱਟ ਇਸਤੇਮਾਲ ਕਰੋ। ਬਿਨਾ ਪਾਲਿਸ਼ ਕੀਤੇ ਚਾਵਲ ਅਤੇ ਬਾਜਰੇ ਦੀ ਚੋਣ ਕਰੋ।
• ਖਾਣਾ ਚੰਗੀ ਤਰ੍ਹਾਂ ਚਬਾ ਕੇ ਅਤੇ ਹੌਲੀ-ਹੌਲੀ ਖਾਓ।
• ਰੋਜ਼ਾਨਾ ਲੋੜੀਂਦੀ ਮਾਤਰਾ ਵਿੱਚ ਪਾਣੀ ਪੀਓ। ਪਾਣੀ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ ਅਤੇ ਦਿਮਾਗੀ ਪ੍ਰਣਾਲੀ ਨੂੰ ਸ਼ਾਂਤ ਕਰਦਾ ਹੈ।

ਇਨ੍ਹਾਂ ਗੱਲਾਂ ਦਾ ਵੀ ਰੱਖੋ ਖ਼ਾਸ ਧਿਆਨ 

• ਨਿਯਮਿਤ ਸਰੀਰਕ ਗਤੀਵਿਧੀਆਂ ਹਾਰਮੋਨਸ ਨੂੰ ਸੰਤੁਲਿਤ ਰੱਖਣ ਅਤੇ ਊਰਜਾ ਦੇ ਪੱਧਰ ਨੂੰ ਉੱਚਾ ਰੱਖਣ ਵਿੱਚ ਮਦਦ ਕਰਦੀਆਂ ਹਨ।
• ਯੋਗਾ ਅਤੇ ਧਿਆਨ ਮਨ ਨੂੰ ਸ਼ਾਂਤ ਕਰਨ ਦਾ ਕੰਮ ਕਰਦੇ ਹਨ। ਇਸ ਨਾਲ ਖਾਣ-ਪੀਣ ਦੇ ਵਿਵਹਾਰ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ। 
• ਵਰਤ ਰੱਖਣ ਨਾਲ ਸਰੀਰ ਦੇ ਜ਼ਹਿਰੀਲੇ ਰਹਿੰਦ-ਖੂੰਹਦ ਨੂੰ ਬਾਹਰ ਕੱਢਣ ਵਿਚ ਵੀ ਮਦਦ ਮਿਲਦੀ ਹੈ ਅਤੇ ਸਰੀਰ ਨੂੰ ਊਰਜਾ ਮਿਲਦੀ ਹੈ।
• ਲੋੜ ਪੈਣ 'ਤੇ ਪੇਸ਼ੇਵਰ ਦੀ ਮਦਦ ਲਓ ਅਤੇ ਸਮੇਂ ਸਿਰ ਬੀ.ਪੀ. ਅਤੇ ਸ਼ੂਗਰ ਦਾ ਪੱਧਰ ਚੈੱਕ ਕਰਦੇ ਰਹੋ।

rajwinder kaur

This news is Content Editor rajwinder kaur