ਲੋੜ ਤੋਂ ਵਧ ਕਰਦੇ ਹੋ Salt ਦੀ ਵਰਤੋ ਤਾਂ ਹੋ ਜਾਓ ਸਾਵਧਾਨ ! ਹੋ ਸਕਦੀ ਹੈ ਗੰਭੀਰ ਸਮੱਸਿਆ
Monday, Nov 25, 2024 - 05:23 AM (IST)
ਹੈਲਥ ਡੈਸਕ - ਨਮਕ ਪੁਰਾਣੇ ਸਮਿਆਂ ਤੋਂ ਲੈ ਕੇ ਅੱਜ ਤੱਕ ਸਾਡੀ ਜ਼ਿੰਦਗੀ ’ਚ ਵਰਤਿਆ ਜਾਣ ਵਾਲਾ ਇਕ ਅਹਿਮ ਹਿੱਸਾ ਰਿਹਾ ਹੈ। ਇਹ ਸਿਰਫ਼ ਖਾਣੇ ਦਾ ਸਵਾਦ ਵਧਾਉਣ ਵਾਲੀ ਚੀਜ਼ ਨਹੀਂ, ਸਗੋਂ ਸਰੀਰ ਦੀਆਂ ਅੰਦਰੂਨੀ ਪ੍ਰਕਿਰਿਆਵਾਂ ਨੂੰ ਚੰਗੀ ਤਰ੍ਹਾਂ ਚਲਾਉਣ ਲਈ ਵੀ ਲਾਜ਼ਮੀ ਹੈ। ਇਹ ਸੋਡੀਅਮ ਕਲੋਰਾਈਡ (NaCl) ਦਾ ਮੁੱਖ ਸਰੋਤ ਹੈ, ਜੋ ਸਰੀਰ ਦੀ ਹਡੀਆਂ, ਮਾਸਪੇਸ਼ੀਆਂ ਤੇ ਨਰਵਸ ਸਿਸਟਮ ਦੇ ਸਹੀ ਕੰਮਕਾਜ ਲਈ ਜ਼ਰੂਰੀ ਹੈ ਪਰ ਜਿੱਥੇ ਨਮਕ ਸਹੀ ਮਾਤਰਾ ’ਚ ਜੀਵਨ ਲਈ ਜ਼ਰੂਰੀ ਹੈ, ਉੱਥੇ ਹੀ ਇਸ ਦਾ ਜ਼ਿਆਦਾ ਸੇਵਨ ਕਈ ਸਿਹਤ ਸਮੱਸਿਆਵਾਂ ਨੂੰ ਜਨਮ ਦੇ ਸਕਦਾ ਹੈ।
ਪੜ੍ਹੋ ਇਹ ਵੀ ਖਬਰ - ਬੱਚਿਆਂ ਦੀਆਂ ਅੱਖਾਂ ਤੋਂ ਚਸ਼ਮਾ ਹੋਵੇਗਾ ਦੂਰ, ਘਰ ਦੀ ਰਸੋਈ ’ਚ ਰੱਖੀਆਂ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋ
ਕਿਹੜੀਆਂ ਹੋ ਸਕਦੀਆਂ ਹਨ ਸਮੱਸਿਆਵਾਂ :-
ਹਾਈ ਬਲੱਡ ਪ੍ਰੈਸ਼ਰ
- ਨਮਕ ’ਚ ਮੌਜੂਦ ਸੋਡੀਅਮ ਖੂਨ ਦੀਆਂ ਨਾਲੀਆਂ ਨੂੰ ਸਖ਼ਤ ਕਰ ਦਿੰਦਾ ਹੈ, ਜਿਸ ਨਾਲ ਖੂਨ ਦਾ ਦਬਾਅ ਵਧਦਾ ਹੈ। ਲੰਬੇ ਸਮੇਂ ਲਈ ਹਾਈ ਬਲੱਡ ਪ੍ਰੈਸ਼ਰ ਸਟ੍ਰੋਕ ਅਤੇ ਦਿਲ ਦੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ।
ਪੜ੍ਹੋ ਇਹ ਵੀ ਖਬਰ - ਸਰੀਰ ’ਚ ਦਿਸਣ ਇਹ ਲੱਛਣ ਤਾਂ ਨਾ ਕਰੋ ਇਗਨੋਰ, ਹੋ ਸਕਦੀ ਹੈ ਵੱਡੀ ਸਮੱਸਿਆ
ਦਿਲ ਦੀਆਂ ਸਮੱਸਿਆਵਾਂ
- ਵੱਧ ਨਮਕ ਖਾਣ ਨਾਲ ਦਿਲ 'ਤੇ ਜ਼ਿਆਦਾ ਬੋਝ ਪੈਂਦਾ ਹੈ, ਜਿਸ ਨਾਲ ਦਿਲ ਦੀ ਕੰਪਨ, ਅਰਿਥਮਿਆ ਜਾਂ ਦਿਲ ਦੇ ਦੌਰੇ ਦਾ ਖਤਰਾ ਵਧ ਜਾਂਦਾ ਹੈ।
ਕਿਡਨੀ ਫੇਲ ਜਾਂ ਕਿਡਨੀ ਸਟੋਨ
- ਵਧੇਰੇ ਸੋਡੀਅਮ ਕਿਡਨੀ ਨੂੰ ਥਕਾਉਂਦਾ ਹੈ ਕਿਉਂਕਿ ਇਹ ਸੋਡੀਅਮ ਦੇ ਪੱਧਰ ਨੂੰ ਸੰਤੁਲਿਤ ਕਰਨ ਲਈ ਵੱਧ ਮਿਹਨਤ ਕਰਦੀ ਹੈ। ਇਸ ਨਾਲ ਕਿਡਨੀ ਸਟੋਨ ਜਾਂ ਕਿਡਨੀ ਫੇਲ ਹੋਣ ਦੀ ਸੰਭਾਵਨਾ ਹੁੰਦੀ ਹੈ।
ਪੜ੍ਹੋ ਇਹ ਵੀ ਖਬਰ - Dandruff ਦੀ ਸਮੱਸਿਆ ਤੋਂ ਹੋ ਪ੍ਰੇਸ਼ਾਨ! ਐਲੋਵੇਰਾ ’ਚ ਮਿਲਾ ਕੇ ਲਗਾਓ ਇਹ ਚੀਜ਼, ਦਿਨਾਂ ’ਚ ਦਿਸੇਗਾ ਅਸਰ
ਮੋਟਾਪਾ ਅਤੇ ਵਾਟਰ ਰੀਟੇਨਸ਼ਨ
- ਵੱਧ ਨਮਕ ਪਾਣੀ ਨੂੰ ਸਰੀਰ ’ਚ ਰੋਕ ਕੇ ਰੱਖਦਾ ਹੈ, ਜਿਸ ਨਾਲ ਸੋਜ ਅਤੇ ਵਜ਼ਨ ਵੱਧ ਸਕਦਾ ਹੈ।\
ਪੇਟ ਦੇ ਰੋਗ (ਗੈਸਟ੍ਰਿਕ ਪ੍ਰੋਬਲਮ)
- ਵਧੇਰੇ ਨਮਕ ਖਾਣ ਨਾਲ ਪੇਟ ਦੇ ਕੈਂਸਰ ਦੀ ਸੰਭਾਵਨਾ ਹੋ ਸਕਦੀ ਹੈ। ਖ਼ਾਸ ਤੌਰ 'ਤੇ ਜਿਨ੍ਹਾਂ ਲੋਕਾਂ ਦਾ ਡਾਇਟ ਪ੍ਰੋਸੈਸਡ ਫੂਡ 'ਤੇ ਨਿਰਭਰ ਹੈ।
ਪੜ੍ਹੋ ਇਹ ਵੀ ਖਬਰ - ਸਰਦੀਆਂ ’ਚ ਸਿਹਤ ਦਾ ਖਜ਼ਾਨਾ ਹੈ ਇਹ ਫਲ, ਜਾਣ ਲਓ ਇਸ ਫਾਇਦੇ ਅਤੇ ਇਸ ਨੂੰ ਖਾਣ ਦਾ ਸਹੀ ਤਰੀਕਾ
ਹੱਡੀਆਂ ਦੀ ਕਮਜ਼ੋਰੀ (ਓਸਟੀਓਪੋਰੋਸਿਸ)
- ਨਮਕ ਦੀ ਵੱਧ ਮਾਤਰਾ ਕੈਲਸ਼ੀਅਮ ਦੇ ਨੁਕਸਾਨ ਨੂੰ ਵਧਾ ਦਿੰਦੀ ਹੈ, ਜਿਸ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ।
ਨੋਟ : ਦੱਸ ਦਈਏ ਕਿ ਉਪਰ ਦਿੱਤੇ ਗਏ ਤੱਥ ਆਮ ਜਾਣਕਾਰੀ ਉਤੇ ਆਧਾਰਿਤ ਹਨ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ