ਸਿਰਹਾਣੇ ਹੇਠਾਂ ਮੋਬਾਈਲ ਰੱਖ ਕੇ ਸੌਂਦੇ ਹੋ ਤਾਂ ਹੋ ਜਾਓ ਸਾਵਧਾਨ, ਹੋ ਸਕਦੀਆਂ ਹਨ ਗੰਭੀਰ ਬਿਮਾਰੀਆਂ

Saturday, Nov 30, 2024 - 03:01 PM (IST)

ਹੈਲਥ ਡੈਸਕ - ਅੱਜ ਕੱਲ੍ਹ ਸਮਾਰਟਫ਼ੋਨ ਲੋਕਾਂ ਦੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣ ਗਿਆ ਹੈ। ਬਹੁਤ ਸਾਰੇ ਲੋਕ ਦਿਨ ਭਰ ਆਪਣੇ ਫੋਨ ਦੀ ਵਰਤੋਂ ਕਰਦੇ ਹਨ ਅਤੇ ਸੌਣ ਤੋਂ ਪਹਿਲਾਂ ਫੋਨ ਨੂੰ ਆਪਣੇ ਹੱਥਾਂ ਤੋਂ ਦੂਰ ਰੱਖਣਾ ਮੁਸ਼ਕਲ ਹੋ ਜਾਂਦਾ ਹੈ। ਇਸ ਦੇ ਨਾਲ ਹੀ ਕਈ ਲੋਕ ਫੋਨ ਨੂੰ ਸਿਰਹਾਣੇ ਦੇ ਹੇਠਾਂ ਰੱਖ ਕੇ ਸੌਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਆਦਤ ਸਿਹਤ ਲਈ ਬਹੁਤ ਖਤਰਨਾਕ ਹੋ ਸਕਦੀ ਹੈ।

ਪੜ੍ਹੋ ਇਹ ਵੀ ਖਬਰ - ਹੁਣ ਨਹੀਂ ਰਹੇਗੀ ਮਰਦਾਨਾ ਕਮਜ਼ੋਰੀ, ਐਵੇਂ ਨਾ ਹੋਵੋ ਸ਼ਰਮਿੰਦਾ, ਬਸ ਅਪਣਾਓ ਇਹ ਪੁਰਾਤਨ ਤਰੀਕਾ

ਮੋਬਾਈਲ ਰੇਡੀਏਸ਼ਨ ਖ਼ਤਰਨਾਕ ਕਿਉਂ ਹੈ?

ਮੋਬਾਈਲ ਫੋਨ ਤੋਂ ਨਿਕਲਣ ਵਾਲੀ ਰੇਡੀਏਸ਼ਨ ਊਰਜਾ ਦੀ ਇਕ ਕਿਸਮ ਹੈ ਜੋ ਸਾਡੇ ਸਰੀਰ ਨੂੰ ਪ੍ਰਭਾਵਿਤ ਕਰ ਸਕਦੀ ਹੈ। ਜਦੋਂ ਲੋਕ ਫ਼ੋਨ ਨੂੰ ਆਪਣੇ ਸਰੀਰ ਦੇ ਨੇੜੇ ਰੱਖ ਕੇ ਸੌਂਦੇ ਹਨ, ਤਾਂ ਇਹ ਰੇਡੀਏਸ਼ਨ ਸਿੱਧੇ ਸਰੀਰ ਵਿਚ ਜਾਂਦੀ ਹੈ। ਇਹ ਰੇਡੀਏਸ਼ਨ ਸਰੀਰ ਦੇ ਅੰਦਰ ਕਈ ਤਰ੍ਹਾਂ ਦੇ ਨੁਕਸਾਨ ਪਹੁੰਚਾ ਸਕਦੀ ਹੈ।

ਮੋਬਾਈਲ ਨੂੰ ਸਿਰਹਾਣੇ ਥੱਲੇ ਰੱਖਣ ਦਾ ਖ਼ਤਰਾ :-

ਕੈਂਸਰ ਦਾ ਖਤਰਾ
- ਮੋਬਾਈਲ ਫੋਨਾਂ ਤੋਂ ਨਿਕਲਣ ਵਾਲੀ ਰੇਡੀਏਸ਼ਨ ਬ੍ਰੇਨ ਟਿਊਮਰ ਅਤੇ ਕਈ ਤਰ੍ਹਾਂ ਦੇ ਕੈਂਸਰ ਦੇ ਖਤਰੇ ਨੂੰ ਵਧਾ ਸਕਦੀ ਹੈ। ਜਦੋਂ ਲੋਕ ਸਿਰਹਾਣੇ ਦੇ ਹੇਠਾਂ ਫ਼ੋਨ ਰੱਖ ਕੇ ਸੌਂਦੇ ਹਨ, ਤਾਂ ਸਿਰ ਰੇਡੀਏਸ਼ਨ ਦੇ ਸਿੱਧੇ ਸੰਪਰਕ ਵਿਚ ਆਉਂਦਾ ਹੈ, ਜਿਸ ਨਾਲ ਬ੍ਰੇਨ ਟਿਊਮਰ ਦਾ ਖ਼ਤਰਾ ਹੋਰ ਵਧ ਜਾਂਦਾ ਹੈ।

ਨੀਂਦ ਦੀ ਗੁਣਵੱਤਾ ਵਿਚ ਗਿਰਾਵਟ
- ਮੋਬਾਈਲ ਫੋਨ ਦੀਆਂ ਸਕਰੀਨਾਂ ਤੋਂ ਨਿਕਲਣ ਵਾਲੀ ਨੀਲੀ ਰੋਸ਼ਨੀ ਮੇਲੇਟੋਨਿਨ ਹਾਰਮੋਨ ਦੇ ਉਤਪਾਦਨ ਵਿਚ ਅੜਿੱਕਾ ਪਾਉਂਦੀ ਹੈ। ਮੇਲਾਟੋਨਿਨ ਇਕ ਹਾਰਮੋਨ ਹੈ ਜੋ ਨੀਂਦ ਨੂੰ ਕੰਟਰੋਲ ਕਰਦਾ ਹੈ। ਜਦੋਂ ਅਸੀਂ ਸੌਂਦੇ ਸਮੇਂ ਆਪਣੇ ਨੇੜੇ ਫੋਨ ਰੱਖਦੇ ਹਾਂ ਤਾਂ ਨੀਲੀ ਰੌਸ਼ਨੀ ਦਿਮਾਗ ਨੂੰ ਕਿਰਿਆਸ਼ੀਲ ਰੱਖਦੀ ਹੈ ਜਿਸ ਨਾਲ ਸੌਣਾ ਮੁਸ਼ਕਲ ਹੋ ਜਾਂਦਾ ਹੈ। ਇਸ ਨਾਲ ਇਨਸੌਮਨੀਆ, ਥਕਾਵਟ ਅਤੇ ਸੁਸਤੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਪੜ੍ਹੋ ਇਹ ਵੀ ਖਬਰ - ਕਿਉਂ ਆਉਂਦਾ ਹੈ ਵਾਰ-ਵਾਰ ਪੇਸ਼ਾਬ? ਜਾਣ ਲਓ ਕੀ ਹੈ ਕਾਰਨ ਤੇ ਉਪਾਅ

ਸਿਰਦਰਦ ਅਤੇ ਚੱਕਣ ਆਉਣਾ
- ਮੋਬਾਈਲ ਫੋਨ ਤੋਂ ਨਿਕਲਣ ਵਾਲੇ ਰੇਡੀਏਸ਼ਨ ਕਾਰਨ ਸਿਰ ਦਰਦ ਅਤੇ ਚੱਕਰ ਆਉਣਾ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਜਦੋਂ ਤੁਸੀਂ ਫੋਨ ਨੂੰ ਸਿਰਹਾਣੇ ਦੇ ਹੇਠਾਂ ਰੱਖ ਕੇ ਸੌਂਦੇ ਹੋ ਤਾਂ ਇਹ ਸਮੱਸਿਆ ਹੋਰ ਵੀ ਵੱਧ ਸਕਦੀ ਹੈ।

ਫਰਟੀਲਿਟੀ 'ਤੇ ਪ੍ਰਭਾਵ
- ਮਾਹਿਰਾਂ ਮੁਤਾਬਕ ਮੋਬਾਈਲ ਫੋਨ ਤੋਂ ਨਿਕਲਣ ਵਾਲੀ ਰੇਡੀਏਸ਼ਨ ਮਰਦਾਂ ਦੀ ਜਣਨ ਸ਼ਕਤੀ ਨੂੰ ਪ੍ਰਭਾਵਿਤ ਕਰ ਸਕਦੀ ਹੈ।

ਦਿਲ ਦੀਆਂ ਬਿਮਾਰੀਆਂ
- ਲੰਬੇ ਸਮੇਂ ਤੱਕ ਮੋਬਾਈਲ ਫੋਨ ਦੀ ਵਰਤੋਂ ਕਰਨ ਨਾਲ ਦਿਲ ਨਾਲ ਜੁੜੀਆਂ ਸਮੱਸਿਆਵਾਂ ਦਾ ਖ਼ਤਰਾ ਵੱਧ ਸਕਦਾ ਹੈ।

ਤਣਾਅ ਅਤੇ ਚਿੰਤਾ
- ਸੌਣ ਤੋਂ ਪਹਿਲਾਂ ਫ਼ੋਨ ਦੀ ਵਰਤੋਂ ਕਰਨ ਨਾਲ ਤਣਾਅ ਅਤੇ ਚਿੰਤਾ ਵਧ ਸਕਦੀ ਹੈ।

ਪੜ੍ਹੋ ਇਹ ਵੀ ਖਬਰ - ਸਰਦੀਆਂ ’ਚ ਵੀ ਨਾਰੀਅਲ ਪਾਣੀ ਨਾਲ ਸਰੀਰ ਨੂੰ ਮਿਲਦੇ ਹਨ ਕਈ ਲਾਭ

ਸਕਿਨ ਸਬੰਧੀ ਸਮੱਸਿਆਵਾਂ
- ਮੋਬਾਈਲ ਫੋਨ ਤੋਂ ਨਿਕਲਣ ਵਾਲੀ ਰੇਡੀਏਸ਼ਨ ਸਕਿਨ ਨੂੰ ਨੁਕਸਾਨ ਪਹੁੰਚਾ ਸਕਦੀ ਹੈ, ਜਿਸ ਨਾਲ ਮੁਹਾਸੇ, ਝੁਰੜੀਆਂ ਅਤੇ ਸਕਿਨ ਦੇ ਕਾਲੇ ਹੋਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਮੋਬਾਇਲ ਰੇਡੀਏਸ਼ਨ ਤੋਂ ਬਚਾਅ ਦੇ ਉਪਾਅ :-

ਸੌਣ ਤੋਂ ਘੱਟੋ-ਘੱਟ ਇਕ ਘੰਟਾ ਪਹਿਲਾਂ ਫ਼ੋਨ ਦੀ ਵਰਤੋਂ ਬੰਦ ਕਰ ਦਿਓ।
ਫ਼ੋਨ ਨੂੰ ਬੈੱਡਰੂਮ ਤੋਂ ਬਾਹਰ ਜਾਂ ਘੱਟੋ-ਘੱਟ ਕੁਝ ਦੂਰੀ 'ਤੇ ਰੱਖੋ।
ਫ਼ੋਨ 'ਤੇ ਗੱਲ ਕਰਦੇ ਸਮੇਂ ਹੈੱਡਸੈੱਟ ਦੀ ਵਰਤੋਂ ਕਰੋ।
ਫ਼ੋਨ ਦੀ ਸਕਰੀਨ ਦੀ ਰੋਸ਼ਨੀ ਨੂੰ ਘਟਾਉਣ ਲਈ ਨਾਈਟ ਮੋਡ ਦੀ ਵਰਤੋਂ ਕਰੋ।
ਨੀਲੀ ਰੋਸ਼ਨੀ ਦੇ ਪ੍ਰਭਾਵਾਂ ਨੂੰ ਘਟਾਉਣ ਲਈ ਨੀਲੀ ਰੋਸ਼ਨੀ ਫਿਲਟਰਿੰਗ ਐਨਕਾਂ ਦੀ ਵਰਤੋਂ ਕਰੋ।
ਜਦੋਂ ਤੁਸੀਂ ਸੌਂ ਰਹੇ ਹੋਵੋ ਤਾਂ ਫੋਨ ਨੂੰ ਫਲਾਈਟ ਮੋਡ 'ਤੇ ਰੱਖੋ।

ਨੋਟ : ਦੱਸ ਦਈਏ ਕਿ ਉਪਰ ਦਿੱਤੇ ਗਏ ਤੱਥ ਆਮ ਜਾਣਕਾਰੀ ਉਤੇ ਆਧਾਰਿਤ ਹਨ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।  

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


 


Sunaina

Content Editor

Related News