ਬੱਚਿਆਂ ਨੂੰ ਕਿੰਨੀ ਦੇਰ ਤੱਕ ਪਹਿਨਾਇਆ ਜਾਵੇ ਡਾਇਪਰ? ਜਾਣੋ ਸਹੀ ਸਮਾਂ ਤੇ ਸਾਵਧਾਨੀਆਂ

Sunday, Jul 13, 2025 - 03:52 PM (IST)

ਬੱਚਿਆਂ ਨੂੰ ਕਿੰਨੀ ਦੇਰ ਤੱਕ ਪਹਿਨਾਇਆ ਜਾਵੇ ਡਾਇਪਰ? ਜਾਣੋ ਸਹੀ ਸਮਾਂ ਤੇ ਸਾਵਧਾਨੀਆਂ

ਹੈਲਥ ਡੈਸਕ- ਨਵਜੰਮੇ ਬੱਚਿਆਂ ਦੀ ਦੇਖਭਾਲ ਕਰਨਾ ਕੋਈ ਸੌਖਾ ਕੰਮ ਨਹੀਂ ਹੈ। ਬੱਚਿਆਂ ਦੀ ਸਹੂਲਤ ਅਤੇ ਸਫਾਈ ਨੂੰ ਧਿਆਨ 'ਚ ਰੱਖਦਿਆਂ ਮਾਪੇ ਆਮ ਤੌਰ 'ਤੇ ਡਾਇਪਰ ਵਰਤਦੇ ਹਨ ਪਰ ਵਧੇਰੇ ਸਮੇਂ ਤੱਕ ਡਾਇਪਰ ਪਹਿਨਾਉਣਾ ਚਮੜੀ ਦੀ ਸਮੱਸਿਆਵਾਂ, ਡਾਇਪਰ ਰੈਸ਼ ਜਾਂ ਇਨਫੈਕਸ਼ਨ ਦਾ ਕਾਰਨ ਬਣ ਸਕਦਾ ਹੈ। ਅਜਿਹੀ ਸਥਿਤੀ 'ਚ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਬੱਚੇ ਨੂੰ ਡਾਇਪਰ ਕਿੰਨੀ ਦੇਰ ਤੱਕ ਪਹਿਨਾਇਆ ਜਾ ਸਕਦਾ ਹੈ।

ਡਾਕਟਰਾਂ ਦੀ ਸਿਫਾਰਸ਼

ਬੱਚੇ ਨੂੰ 4 ਘੰਟੇ ਤੋਂ ਜ਼ਿਆਦਾ ਦੇਰ ਤੱਕ ਡਾਇਪਰ ਪਹਿਨਾ ਕੇ ਨਹੀਂ ਰੱਖਣਾ ਚਾਹੀਦਾ। ਕੋਸ਼ਿਸ਼ ਕਰੋ ਕਿ ਬੱਚੇ ਨੂੰ 4 ਘੰਟੇ ਤੋਂ ਘੱਟ ਸਮੇਂ ਤੱਕ ਹੀ ਡਾਈਪਰ ਪਹਿਨਾ ਕੇ ਰੱਖਿਆ ਜਾਵੇ।

ਰਾਤ ਦੇ ਸਮੇਂ ਕਿੰਨੀ ਦੇਰ?

ਰਾਤ ਨੂੰ ਜੇਕਰ ਬੱਚਾ ਜ਼ਿਆਦਾ ਦੇਰ ਤੱਕ ਸੌਂਦਾ ਹੈ, ਤਾਂ ਘੱਟੋ-ਘੱਟ 6 ਘੰਟੇ ਤੋਂ ਵੱਧ ਇਕੋ ਡਾਇਪਰ ਨਾ ਪਹਿਨਾਇਆ ਜਾਵੇ। ਜੇਕਰ ਬੱਚਾ ਜਾਗੇ ਜਾਂ ਰੋਵੇ, ਤਾਂ ਮੌਕਾ ਮਿਲਦੇ ਹੀ ਡਾਇਪਰ ਬਦਲ ਦੇਣਾ ਚਾਹੀਦਾ ਹੈ।

ਵਧੇਰੇ ਸਮੇਂ ਤੱਕ ਡਾਇਪਰ ਪਹਿਨਾਉਣ ਦੇ ਨੁਕਸਾਨ:

ਚਮੜੀ 'ਤੇ ਰੈਸ਼ੇਜ

ਲੰਬੇ ਸਮੇਂ ਤੱਕ ਨਮੀ ਵਾਲਾ ਡਾਇਪਰ ਪਹਿਨੇ ਰਹਿਣ ਨਾਲ ਬੱਚੇ ਦੀ ਕੋਮਲ ਚਮੜੀ 'ਤੇ ਰੈਸ਼ੇਜ਼ ਹੋ ਸਕਦੇ ਹਨ।

ਫੰਗਲ ਇੰਫੈਕਸ਼ਨ

ਨਮੀ ਅਤੇ ਗਰਮੀ ਵਾਲੇ ਮਾਹੌਲ 'ਚ ਇੰਫੈਕਸ਼ਨ ਪੈਦਾ ਹੋ ਸਕਦਾ ਹੈ।

ਚਮੜੀ ਦੀ ਖਾਰਸ਼ ਅਤੇ ਦਰਦ

ਬੱਚਾ ਬੋਲ ਨਹੀਂ ਸਕਦਾ ਪਰ ਡਾਇਪਰ ਦੀ ਅਸਹੂਲਤ ਕਾਰਨ ਰੋਣਾ ਜਾਂ ਤਕਲੀਫ਼ ਦਿਖਾ ਸਕਦਾ ਹੈ।

ਬਚਾਅ ਲਈ ਯਾਦ ਰੱਖੋ:

ਹਮੇਸ਼ਾ ਸੂਥਿੰਗ ਵਾਲੇ ਜਾਂ ਐਲੋਵੀਰਾ ਕੋਟਿੰਗ ਵਾਲੇ ਡਾਇਪਰ ਦੀ ਵਰਤੋਂ ਕਰੋ।
ਹਰ ਡਾਇਪਰ ਬਦਲਣ 'ਤੇ ਪਾਊਡਰ ਜਾਂ ਕ੍ਰੀਮ ਲਗਾਓ।
ਜਿੱਥੇ ਤਕ ਸੰਭਵ ਹੋਵੇ, ਦਿਨ 'ਚ ਕੁਝ ਸਮਾਂ ਬੱਚੇ ਨੂੰ ਡਾਇਪਰ ਤੋਂ ਬਿਨਾਂ ਰਹਿਣ ਦਿਓ ਤਾਂ ਜੋ ਚਮੜੀ ਨਰਮ ਤੇ ਸੁੱਕੀ ਰਹੇ।
ਕਿਸੇ ਤਰ੍ਹਾਂ ਦੇ ਸਾਈਡ ਇਫੈਕਟਸ ਤੋਂ ਬਚਣ ਲਈ ਤੁਸੀਂ ਡਾਇਪਰ ਦੀ ਜਗ੍ਹਾ ਸੁੱਤੀ ਕੱਪੜੇ ਨਾਲ ਬਣੀ ਨੈਪੀ ਦਾ ਇਸਤੇਮਾਲ ਕਰ ਸਕਦੇ ਹੋ।

ਨਤੀਜਾ: ਡਾਇਪਰ ਬੱਚੇ ਦੀ ਸਹੂਲਤ ਲਈ ਜ਼ਰੂਰੀ ਹੈ ਪਰ ਇਸ ਦੀ ਸਹੀ ਵਰਤੋਂ ਹੋਣਾ ਬਹੁਤ ਮਾਇਨੇ ਰੱਖਦੀ ਹੈ। ਸਮੇਂ-ਸਮੇਂ 'ਤੇ ਡਾਇਪਰ ਬਦਲਣਾ ਅਤੇ ਸਾਫ਼-ਸੁਥਰਾ ਰੱਖਣਾ ਮਾਪਿਆਂ ਦੀ ਪਹਿਲੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ।

ਨੋਟ- ਇਹ ਆਰਟੀਕਲ ਆਮ ਜਾਣਕਾਰੀ ਲਈ ਹੈ, ਕਿਸੇ ਵੀ ਉਪਾਅ ਨੂੰ ਅਪਣਾਉਣ ਤੋਂ ਪਹਿਲਾਂ ਡਾਕਟਰ ਤੋਂ ਸਲਾਹ ਜ਼ਰੂਰ ਲਵੋ।


author

DIsha

Content Editor

Related News