ਪੇਟ ਵਿਚ ਅਲਸਰ ਦੇ ਇਨ੍ਹਾਂ ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ਼

09/05/2017 4:08:32 PM

ਨਵੀਂ ਦਿੱਲੀ— ਮਾਡਰਨ ਲਾਈਫ ਸਟਾਈਲ ਵਿਚ ਗਲਤ ਖਾਣ-ਪੀਣ ਦੀ ਵਜ੍ਹਾ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਵਿਚੋਂ ਇਕ ਹੈ ਪੇਟ ਦਾ ਅਲਸਰ। ਪੇਟ ਦਾ ਅਲਸਰ ਮਤਲੱਬ ਪੇਟ ਵਿਚ ਹੋਣ ਵਾਲੇ ਛਾਲੇ। ਸਮੱਸਿਆ ਵਧਣ 'ਤੇ ਇਹ ਛਾਲੇ ਜਖਮ ਦੇ ਰੂਪ ਵਿਚ ਬਦਲ ਜਾਂਦੇ ਹਨ। ਪੇਟ ਵਿਚ ਅਲਸਰ ਹੋਣ ਦਾ ਕਾਰਨ ਸਾਡੀਆਂ ਖਾਣ-ਪੀਣ ਦੀਆਂ ਗਲਤ ਆਦਤਾਂ ਹਨ। ਅਲਸਰ ਕਈ ਤਰ੍ਹਾਂ ਦੇ ਹੁੰਦੇ ਹਨ ਜਿਵੇਂ ਕਿ ਪੇਪਟਿਕ ਅਲਸਰ, ਗੈਸਟ੍ਰਿਕ ਅਲਸਰ, ਇਸੋਫੇਗਲ ਅਲਸਰ। ਅੱਜ ਅਸੀਂ ਤੁਹਾਨੂੰ ਪੇਟ ਵਿਚ ਅਲਸਰ ਹੋਣ ਦੇ ਲੱਛਣ ਅਤੇ ਸੰਕੇਤਾਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਨ੍ਹਾਂ ਬਾਰੇ
ਪੇਟ ਵਿਚ ਅਲਸਰ ਹੋਣ ਦੇ ਲੱਛਣ
1. ਛਾਤੀ ਵਿਚ ਜਲਣ

ਅਸਲ ਵਿਚ ਗਲਤ ਖਾਣ-ਪੀਣ ਦੀਆਂ ਆਦਤਾਂ ਦੇ ਕਾਰਨ ਪੇਟ ਵਿਚ ਐਸਿਡ ਬਣ ਜਾਂਦਾ ਹੈ। ਪੇਟ ਵਿਚ ਮੌਜੂਦ ਐਸਿਡ ਉਪਰ ਦੇ ਪਾਸੇ ਪਾਈਪ ਵਿਚ ਆ ਜਾਂਦਾ ਹੈ, ਜਿਸ ਨਾਲ ਛਾਤੀ ਵਿਚ ਜਲਣ ਹੋਣ ਲੱਗਦੀ ਹੈ। 
2. ਵੋਮਟਿੰਗ ਆਉਣਾ
ਵਾਰ-ਵਾਰ ਜੀ ਮਚਲਾਉਣਾ ਜਾਂ ਫਿਰ ਵੋਮਟਿੰਗ ਆਉਣਾ ਵੀ ਪੇਟ ਵਿਚ ਅਲਸਰ ਹੋਣ ਦਾ ਲੱਛਣ ਹੈ। ਇਸ ਨੂੰ ਨਜ਼ਰ ਅੰਦਾਜ਼ ਨਾ ਕਰੋ। ਉਂਝ ਹੀ ਵੋਮਟਿੰਗ  ਵਿਚ ਬਲੱਡ ਆਉਣਾ ਵੀ ਇਸ ਦਾ ਲੱਛਣ ਹੋ ਸਕਦਾ ਹੈ। 
3. ਪੇਟ ਫੁੱਲਣਾ 
ਅਕਸਰ ਲੋਕਾਂ ਨੂੰ ਪੇਟ ਫੁੱਲਣ ਵਰਗੀਆਂ ਸਮੱਸਿÎਆਵਾਂ ਰਹਿੰਦੀਆਂ ਹਨ। ਇਹ ਪੇਟ ਵਿਚ ਅਲਸਰ ਹੋਣ ਦੀ ਨਿਸ਼ਾਨੀ ਹੋ ਸਕਦੀ ਹੈ। 
4. ਭਾਰ ਘੱਟ ਹੋਣਾ
ਜੇ ਤੁਹਾਡਾ ਅਚਾਨਕ ਭਾਰ ਘੱਟ ਹੋਣ ਲੱਗੇ ਤਾਂ ਇਹ ਵੀ ਅਲਸਰ ਦਾ ਲੱਛਣ ਹੋ ਸਕਦਾ ਹੈ। 
5. ਭੁੱਖ ਲੱਗਣਾ
ਵਾਰ-ਵਾਰ ਭੁੱਖ ਲੱਗਣਾ ਜਾਂ ਫਿਰ ਦਿਨ ਵਿਚ ਕਈ ਵਾਰ ਖਾਣਾ ਵੀ ਅਲਸਰ ਦੀ ਨਿਸ਼ਾਨੀ ਹੈ।


Related News