ਕੈਂਸਰ ਵਰਗੀ ਖਤਰਨਾਕ ਬਿਮਾਰੀ ਤੋਂ ਬਚਣ ਲਈ ਮਰਦ ਬਣਾਉਣ ਮਹੀਨੇ 'ਚ 21 ਵਾਰ ਸਬੰਧ!

Saturday, Dec 21, 2024 - 04:09 PM (IST)

ਕੈਂਸਰ ਵਰਗੀ ਖਤਰਨਾਕ ਬਿਮਾਰੀ ਤੋਂ ਬਚਣ ਲਈ ਮਰਦ ਬਣਾਉਣ ਮਹੀਨੇ 'ਚ 21 ਵਾਰ ਸਬੰਧ!

ਹੈਲਥ ਡੈਸਕ- ਆਪਣੇ ਪਾਰਟਨਰ ਨਾਲ ਰੋਮਾਂਟਿਕ ਰਿਲੇਸ਼ਨਸ਼ਿਪ ਪੁਰਸ਼ਾਂ ਲਈ ਜ਼ਿਆਦਾ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਸ ਨਾਲ ਪੁਰਸ਼ਾਂ ਨੂੰ ਨਾ ਸਿਰਫ ਖੁਸ਼ੀ ਮਿਲਦੀ ਹੈ, ਸਗੋਂ ਕਈ ਬੀਮਾਰੀਆਂ ਦਾ ਖਤਰਾ ਵੀ ਘੱਟ ਹੋ ਸਕਦਾ ਹੈ। ਅੱਜ-ਕੱਲ੍ਹ ਪ੍ਰੋਸਟੇਟ ਦਾ ਕੈਂਸਰ ਮਰਦਾਂ ਲਈ ਵੱਡੀ ਸਮੱਸਿਆ ਬਣ ਗਿਆ ਹੈ ਅਤੇ ਇਸ ਕਾਰਨ ਹਰ ਸਾਲ ਹਜ਼ਾਰਾਂ ਮਰਦ ਆਪਣੀ ਜਾਨ ਗੁਆ ​​ਲੈਂਦੇ ਹਨ।

ਇਹ ਵੀ ਪੜ੍ਹੋ- ਸਰਦੀ ਦੇ ਮੌਸਮ 'ਚ ਹਾਰਟ ਅਟੈਕ ਤੋਂ ਬਚਾਏਗੀ ਇਹ ਖੱਟੀ ਮਿੱਟੀ ਚੀਜ਼
ਅਮਰੀਕਨ ਕੈਂਸਰ ਸੋਸਾਇਟੀ ਦੇ ਅੰਕੜਿਆਂ ਦੀ ਮੰਨੀਏ ਤਾਂ ਹਰ ਸਾਲ ਦੁਨੀਆ ਭਰ ਵਿੱਚ ਲਗਭਗ 15 ਲੱਖ ਮਰਦਾਂ ਨੂੰ ਪ੍ਰੋਸਟੇਟ ਕੈਂਸਰ ਡਾਇਗਨੋਜ ਹੁੰਦਾ ਹੈ। ਇਹ ਅੰਕੜਾ ਲਗਾਤਾਰ ਵਧ ਰਿਹਾ ਹੈ, ਜੋ ਚਿੰਤਾਜਨਕ ਹੈ। ਹਾਲਾਂਕਿ ਹਾਰਵਰਡ ਦੇ ਵਿਗਿਆਨੀਆਂ ਨੇ ਇੱਕ ਹੈਰਾਨ ਕਰਨ ਵਾਲੀ ਗੱਲ ਕਹੀ ਹੈ, ਜਿਸ ਨਾਲ ਪ੍ਰੋਸਟੇਟ ਕੈਂਸਰ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਬਾਰੇ ਸਾਰੇ ਮਰਦਾਂ ਨੂੰ ਜਾਣ ਲੈਣਾ ਚਾਹੀਦਾ ਹੈ, ਤਾਂ ਜੋ ਇਸ ਮਾਰੂ ਬਿਮਾਰੀ ਤੋਂ ਬਚਿਆ ਜਾ ਸਕੇ।

ਇਹ ਵੀ ਪੜ੍ਹੋ- ਸਰਦੀਆਂ 'ਚ ਜ਼ਰੂਰ ਖਾਓ 'ਪਪੀਤਾ', ਕੈਂਸਰ ਸਣੇ ਸਰੀਰ ਦੇ ਕਈ ਰੋਗ ਹੋਣਗੇ ਦੂਰ
ਸਟੱਡੀ 'ਚ ਹੋਇਆ ਖੁਲਾਸਾ
ਹਾਰਵਰਡ ਮੈਡੀਕਲ ਸਕੂਲ ਦੀ ਇਕ ਸਟੱਡੀ ਵਿੱਚ ਪਤਾ ਚੱਲਿਆ ਹੈ ਕਿ ਜੇਕਰ ਪੁਰਸ਼ ਆਪਣੇ ਪਾਰਟਨਰ ਦੇ ਨਾਲ ਮਹੀਨੇ ਵਿੱਚ 21 ਜਾਂ ਇਸ ਤੋਂ ਵੱਧ ਵਾਰ ਸਬੰਧ ਬਣਾਉਂਦੇ ਹਨ ਤਾਂ ਉਨ੍ਹਾਂ ਦੇ ਪ੍ਰੋਸਟੇਟ ਕੈਂਸਰ ਦਾ ਖ਼ਤਰਾ ਲਗਭਗ 31 ਪ੍ਰਤੀਸ਼ਤ ਤੱਕ ਘੱਟ ਹੋ ਸਕਦਾ ਹੈ। ਦਿਲਚਸਪ ਗੱਲ ਇਹ ਹੈ ਕਿ ਪਾਰਟਨਰ ਨਾਲ ਸਰੀਰਕ ਸਬੰਧ ਬਣਾਉਣ ਤੋਂ ਇਲਾਵਾ ਜੇਕਰ ਉਹ ਸੈਕਸੁਅਲ ਸੰਤੁਸ਼ਟੀ ਲਈ ਹੋਰ ਤਰੀਕੇ ਵੀ ਅਪਣਾਉਂਦੇ ਹਨ ਤਾਂ ਵੀ ਉਨ੍ਹਾਂ ਨੂੰ ਇਹ ਫਾਇਦਾ ਮਿਲ ਸਕਦਾ ਹੈ। ਅਜਿਹੇ ਵਿੱਚ ਜੋ ਪੁਰਸ਼ ਖੁਦ ਤੋਂ ਜਿਨਸੀ ਸੰਤੁਸ਼ਟੀ ਪ੍ਰਾਪਤ ਕਰਦੇ ਹਨ ਤਾਂ ਇਸ ਨਾਲ ਘਾਤਕ ਬਿਮਾਰੀ ਦਾ ਖਤਰਾ ਘੱਟ ਹੋ ਸਕਦਾ ਹੈ। ਅਸਲ ਵਿੱਚ ਪ੍ਰੋਸਟੇਟ ਇੱਕ ਪ੍ਰਜਨਨ ਅੰਗ ਹੈ, ਜੋ ਜਿਨਸੀ ਸੰਤੁਸ਼ਟੀ ਲਈ ਫਲੂਡ ਪੈਦਾ ਕਰਦਾ ਹੈ। ਇਸ ਫਲੂਡ ਨੂੰ ਕੱਢਣਾ ਫਾਇਦੇਮੰਦ ਹੁੰਦਾ ਹੈ।

ਇਹ ਵੀ ਪੜ੍ਹੋ- ਜਾਣੋ ਸਰਦੀ ਦੇ ਮੌਸਮ 'ਚ ਦੁੱਧ ਪੀਣ ਦਾ ਕੀ ਹੈ ਸਹੀ ਤਰੀਕਾ?
ਇਸ ਸਟੱਡੀ ਲਈ ਹਾਰਵਰਡ ਦੇ ਵਿਗਿਆਨੀਆਂ ਨੇ ਸਾਲ 1986 ਤੋਂ ਬਾਅਦ ਵੱਡੀ ਗਿਣਤੀ ਵਿੱਚ ਸਿਹਤ ਕਰਮਚਾਰੀਆਂ ਤੋਂ ਡਾਟਾ ਇਕੱਠਾ ਕੀਤਾ। 1992 ਵਿੱਚ 46 ਤੋਂ 81 ਸਾਲ ਦੀ ਉਮਰ ਦੇ 29342 ਮਰਦਾਂ ਨੇ ਆਪਣੀਆਂ ਜਿਨਸੀ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਇਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਪਾਰਟਨਰ ਜਾਂ ਖੁਦ ਨਾਲ ਕਿੰਨੀ ਵਾਰ ਯੌਨ ਸੰਤੁਸ਼ਟੀ ਮਿਲਦੀ ਹੈ ਅਤੇ ਉਸਦੇ ਜਣਨ ਅੰਗਾਂ ਵਿੱਚੋਂ ਫਲੂਡ ਪਦਾਰਥ ਨਿਕਲਦਾ ਹੈ।
ਇਹ ਡਾਟਾ ਮਰਦਾਂ ਦੀ ਜੀਵਨ ਸ਼ੈਲੀ, ਸਿਹਤ ਅਤੇ ਖੁਰਾਕ ‘ਤੇ ਆਧਾਰਿਤ ਸੀ। ਇਨ੍ਹਾਂ ਅੰਕੜਿਆਂ ਵਿੱਚ ਪਾਰਟਨਰ ਨਾਲ ਜਿਨਸੀ ਸਬੰਧ, ਰਾਤ ​​ਨੂੰ ਸੁਪਨੇ ਵਿੱਚ ਫਲੂਡ ਨਿਕਲਣਾ ਅਤੇ ਹੱਥ ਨਾਲ ਫਲੂਡ ਕੱਢਣਾ ਸ਼ਾਮਲ ਕੀਤਾ ਗਿਆ ਸੀ। ਇਸ ਅਧਿਐਨ ਤੋਂ ਪਤਾ ਚੱਲਿਆ ਹੈ ਕਿ ਜਿਨ੍ਹਾਂ ਮਰਦਾਂ ਨੇ ਨਿਯਮਿਤ ਤੌਰ ‘ਤੇ ਈਜੇਕੁਲੇਟ ਕੀਤਾ ਸੀ, ਉਨ੍ਹਾਂ ਨੂੰ ਦੂਜੇ ਮਰਦਾਂ ਦੇ ਮੁਕਾਬਲੇ ਪ੍ਰੋਸਟੇਟ ਕੈਂਸਰ ਦਾ ਖ਼ਤਰਾ ਲਗਭਗ ਇਕ ਤਿਹਾਈ ਘੱਟ ਸੀ।

ਇਹ ਵੀ ਪੜ੍ਹੋ- ਠੰਡ 'ਚ ਜ਼ਿਆਦਾ ਦੇਰ ਧੁੱਪ 'ਚ ਬੈਠਣ ਵਾਲੇ ਹੋ ਜਾਣ ਸਾਵਧਾਨ, ਹੋ ਸਕਦੈ ਸਕਿਨ ਕੈਂਸਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Aarti dhillon

Content Editor

Related News