WhatsApp ’ਚ ਜਲਦ ਆ ਸਕਦੈ Twitter ਦਾ ਇਹ ਫੀਚਰ, ਬਦਲ ਜਾਵੇਗਾ ਚੈਟਿੰਗ ਦਾ ਅੰਦਾਜ਼

04/12/2022 1:34:28 PM

ਗੈਜੇਟ ਡੈਸਕ– ਵਟਸਐਪ ਹੁਣ ਸਿਰਫ ਇੰਸਟੈਂਟ ਮੈਸੇਜਿੰਗ ਐਪ ਨਹੀਂ ਰਹਿ ਗਿਆ। ਇਸ ਵਿਚ ਕਈ ਅਜਿਹੇ ਫੀਚਰਜ਼ ਦਿੱਤੇ ਗਏ ਹਨ ਜੋ ਦੂਜੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਉਪਲੱਬਧ ਹਨ। ਹਾਲਾਂਕਿ, ਕਈ ਵਾਰ ਵਟਸਐਪ ਯੂਜ਼ਰਸ ਸ਼ਿਕਾਇਤ ਕਰਦੇ ਹਨ ਕਿ ਇਸ ਵਿਚ ਟੈਲੀਗ੍ਰਾਮ ਜਾਂ ਸਿਗਨਲ ਵਰਗੇ ਫੀਚਰਜ਼ ਨਹੀਂ ਦਿੱਤੇ ਗਏ। ਵਟਸਐਪ ਇਸ ਵਿਚ ਹੁਣ ਬਦਲਾਅ ਕਰ ਰਿਹਾ ਹੈ। ਵਟਸਐਪ ’ਚ ਦੂਜੇ ਯੂਜ਼ਰਸ ਦੇ ਨਾਲ ਚੈਟ ਕਰਨਾ ਬੇਸਿਕ ਕੋਰ ਫੰਕਸ਼ਨ ਹੈ। ਹੁਣ ਇਕ ਨਵੀਂ ਅਪਡੇਟ ਜਲਦ ਵਟਸਐਪ ’ਚ ਆ ਸਕਦੀ ਹੈ। ਇਸ ਨਾਲ ਤੁਹਾਡਾ ਚੈਟ ਕਰਨ ਦਾ ਅੰਦਾਜ਼ ਬਦਲ ਜਾਵੇਗਾ।

ਇਹ ਵੀ ਪੜ੍ਹੋ– ਹੁਣ ਸਸਤਾ ਮਿਲੇਗਾ iPhone 13! ਭਾਰਤ ’ਚ ਸ਼ੁਰੂ ਹੋਇਆ ਪ੍ਰੋਡਕਸ਼ਨ

ਵਟਸਐਪ ਦਾ ਇਹ ਫੀਚਰ ਫਿਲਹਾਲ ਡਿਵੈਲਪਮੈਂਟ ਸਟੇਜ ’ਚ ਹੈ। ਵਟਸਐਪ ਦੇ ਨਵੇਂ ਫੀਚਰਜ਼ ’ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ WABetaInfo ਨੇ ਪੁਸ਼ਟੀ ਕੀਤੀ ਹੈ ਕਿ ਵਟਸਐਪ ’ਚ ਪੋਲਸ ਦਾ ਆਪਸ਼ਨ ਜਲਦ ਆ ਸਕਦਾ ਹੈ। ਹਾਲਾਂਕਿ, ਇਹ ਗਰੁੱਪ ਚੈੱਟਸ ’ਚ ਉਪਲੱਬਧ ਹੋਵੇਗਾ। ਪੋਲ ਫੀਚਰ ਪਹਿਲਾਂ ਤੋਂ ਟਵਿਟਰ ਅਤੇ ਟੈਲੀਗ੍ਰਾਮ ਵਰਗੇ ਦੂਜੇ ਸੋਸ਼ਲ ਮੀਡੀਆ ਐਪਸ ’ਤੇ ਉਪਲੱਬਧ ਹੈ। ਇਸ ਫੀਚਰ ’ਤੇ ਫਿਲਹਾਲ ਕੰਪਨੀ ਕੰਮ ਕਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸਨੂੰ ਕੰਪਨੀ ਵਟਸਐਪ ਦੇ ਬੀਟਾ ਵਰਜ਼ਨ ਲਈ ਜਲਦ ਜਾਰੀ ਕਰ ਸਕਦੀ ਹੈ। 

ਇਹ ਵੀ ਪੜ੍ਹੋ– ਬਿਨਾਂ ਨੰਬਰ ਸੇਵ ਕੀਤੇ ਭੇਜੋ ਵਟਸਐਪ ਮੈਸੇਜ, ਇਹ ਹੈ ਆਸਾਨ ਤਰੀਕਾ

ਬੀਟਾ ਵਰਜ਼ਨ ’ਚ ਇਸਨੂੰ ਟੈਸਟ ਕਰਨ ਤੋਂ ਬਾਅਦ ਯੂਜ਼ਰਸ ਲਈ ਜਲਦ ਇਸਨੂੰ ਜਾਰੀ ਕੀਤਾ ਜਾ ਸਕਦਾ ਹੈ। ਇਸ ਨਾਲ ਯੂਜ਼ਰਸ ਪੋਲ ਨੂੰ ਗਰੁੱਪ ’ਚ ਕਿਸੇ ਖਾਸ ਟਾਪਿਕ ਲਈ ਕ੍ਰਿਏਟ ਕਰ ਸਕਦੇ ਹਨ। ਇਸ ਵਿਚ ਗਰੁੱਪ ਦੇ ਦੂਜੇ ਯੂਜ਼ਰਸ ਵੋਟ ਕਰ ਸਕਦੇ ਹਨ। ਇਸ ਫੀਚਰ ਨੂੰ ਲੈ ਕੇ ਪਹਿਲਾਂ ਵੀ ਰਿਪੋਰਟ ਆ ਚੁੱਕੀ ਹੈ। 

ਇਹ ਵੀ ਪੜ੍ਹੋ– ਗੂਗਲ ਨੇ ਪਲੇਅ ਸਟੋਰ ਤੋਂ ਹਟਾਏ ਇਹ 6 ਖ਼ਤਰਨਾਕ ਐਪਸ, ਫੋਨ ’ਚੋਂ ਵੀ ਤੁਰੰਤ ਕਰੋ ਡਿਲੀਟ

ਵਟਸਐਪ ਇਸ ਫੀਚਰ ਨਾਲ ਯੂਜ਼ਰਸ ਨੂੰ ਗਰੁੱਪ ’ਚ ਪੋਲ ਕ੍ਰਿਏਟ ਅਤੇ ਕੈਂਸਿਲ ਕਰਨ ਦਾ ਆਪਸ਼ਨ ਦੇਵੇਗਾ। WABetaInfo ਦੀ ਰਿਪੋਰਟ ਮੁਤਾਬਕ, ਵਟਸਐਪ ਪੋਲ ’ਚ 12 ਪਾਸੀਬਲ ਆਪਸ਼ਨ ਤਕ ਨੂੰ ਐਡ ਕਰਨ ਦਾ ਆਪਸ਼ਨ ਦਿੱਤਾ ਜਾ ਸਕਦਾ ਹੈ। ਇਸ ਵਿਚ ਯੂਜ਼ਰਸ ਕਿਸੇ ਆਪਸ਼ਨ ਦੀ ਪੌਜਿਸ਼ਨ ਨੂੰ ਵੀ ਬਦਲ ਸਕਦੇ ਹਨ। WABetaInfo ਨੇ ਇਸਨੂੰ ਲੈ ਕੇ ਸਕਰੀਨਸ਼ਾਟ ਵੀ ਸਾਂਝਾ ਕੀਤਾ ਹੈ। ਇਹ ਸਾਫ ਹੈ ਕਿ ਇਹ ਫੀਚਰ ਫਿਲਹਾਲ ਡਿਵੈਲਪਮੈਂਟ ਸਟੋਜ ’ਚ ਹੈ। ਇਸ ਕਾਰਨ ਤੁਹਾਨੂੰ ਇਸ ਫੀਚਰ ਲਈ ਫਿਲਹਾਲ ਇੰਤਜ਼ਾਰ ਕਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ– ਸਰਕਾਰ ਨੇ 5G ਨੂੰ ਲੈ ਕੇ ਕੀਤਾ ਵੱਡਾ ਐਲਾਨ, ਜਾਣੋ ਕਦੋਂ ਤਕ ਹੋਵੇਗੀ ਲਾਂਚਿੰਗ


Rakesh

Content Editor

Related News