ਜਲਦਬਾਜ਼ੀ ''ਚ ਲਈ Jio ਸਿਮ ਦਾ ਤੁਹਾਨੂੰ ਭਰਨਾ ਪੈ ਸਕਦੈ ਬਿੱਲ!
Monday, Dec 26, 2016 - 01:14 PM (IST)

ਜਲੰਧਰ- ਰਿਲਾਇੰਸ ਜਿਓ ਨੇ ਟੈਲੀਕਾਮ ਇੰਡਸਟਰੀ ''ਚ 4ਜੀ ਨੈੱਟਵਰਕ ਦੇ ਨਾਲ ਧਮਾਕੇਦਾਰ ਐਂਟਰੀ ਕੀਤੀ ਹੈ। ਗਾਹਕਾਂ ਨੇ ਹੱਥੋਂ-ਹੱਥੀਂ ਲਿਆ ਹੈ ਕਿਉਂਕਿ ਕੰਪਨੀ ਇਸ ਦੇ ਨਾਲ ਫ੍ਰੀ ਵਾਇਸ ਕਾਲ ਅਤੇ ਇੰਟਰਨੈੱਟ ਦਾ ਆਫਰ ਦੇ ਰਹੀ ਹੈ। ਜੇਕਰ ਤੁਸੀਂ ਵੀ ਫ੍ਰੀ ਕਾਲਿੰਗ ਅਤੇ ਇੰਟਰਨੈੱਟ ਆਫਰ ਲਈ ਜਿਓ ਸਿਮ ਖਰੀਦੀ ਹੈ ਤਾਂ ਸਾਵਧਾਨ ਹੋ ਜਾਓ ਕਿਉਂਕਿ ਜਲਬਾਜ਼ੀ ''ਚ ਸਿਮ ਲੈਣ ਵਾਲੇ ਗਾਹਕਾਂ ਨੂੰ ਇਸ ਦਾ ਬਿੱਲ ਭਰਨਾ ਪੈ ਸਕਦਾ ਹੈ। ਅਜਿਹਾ ਇਸ ਲਈ ਹੋ ਸਕਦਾ ਹੈ ਕਿ ਕਿਉਂਕਿ ਜਲਦਬਾਜ਼ੀ ''ਚ ਜ਼ਿਆਦਾਤਰ ਲੋਕਾਂ ਨੇ ਪ੍ਰੀਪੇਡ ਦੀ ਥਾਂ ਪੋਸਟਪੇਡ ਸਿਮ ਲੈ ਲਈ ਹੈ ਜਿਸ ਦਾ ਪਤਾ ਸ਼ਾਇਦ ਉਨ੍ਹਾਂ ਨੂੰ ਅਜੇ ਤੱਕ ਨਹੀਂ ਹੈ। ਕੰਪਨੀ ਵੱਲੋਂ ਪ੍ਰੋਵਾਈਡ ਕੀਤੇ ਜਾ ਰਹੇ ਇਨ੍ਹਾਂ ਸਿਮ ਦੇ ਨਿਯਮ ਅਤੇ ਸ਼ਰਤਾਂ ਦੇ ਅਨੁਸਾਰ ਤੁਹਾਨੂੰ ਇਹ ਬਿੱਲ ਭਰਨਾ ਪਵੇਗਾ ਨਹੀਂ ਤਾਂ ਸਿਮ ਬੰਦ ਹੋ ਜਾਵੇਗਾ।
ਇਨ੍ਹਾਂ ਗਾਹਕਾਂ ਨੂੰ ਮਿਲਣਗੇ ਬਿੱਲ
ਤੁਹਾਨੂੰ ਦੱਸ ਦਈਏ ਕਿ ਜਿਵੇਂ ਹੀ ਰਿਲਾਇੰਸ ਜਿਓ ਦੀ ਫ੍ਰੀ ਸਰਵਿਸ ਖਤਮ ਹੋਵੇਗੀ, ਪੋਸਟਪੇਡ ਸਿਮ ਵਾਲੇ ਗਾਹਕਾਂ ਨੂੰ ਬਿੱਲ ਆਉਣੇ ਸ਼ੁਰੂ ਹੋ ਜਾਣਗੇ। ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਸਮੇਂ ਤੋਂ ਪਹਿਲਾਂ ਹੀ ਜਾਣ ਲਓ ਕਿ ਤੁਹਾਡੀ ਸਿਮ ਪੋਸਟਪੇਡ ਹੈ ਜਾਂ ਪ੍ਰੀਪੇਡ। ਅੱਜ ਅਸੀਂ ਤੁਹਾਨੂੰ ਅਜਿਹੇ ਟਿਪਸ ਦੱਸਣ ਜਾ ਰਹੇ ਹਾਂ ਜਿਸ ਰਾਹੀਂ ਤੁਸੀਂ ਇਹ ਜਾਣ ਸਕਦੇ ਹੋ ਕਿ ਤੁਹਾਡੀ ਸਿਮ ਪੋਸਟਪੇਡ ਹੈ ਜਾਂ ਫਿਰ ਪ੍ਰੀਪੇਡ।
1. ਜਿਓ ਸਿਮ ਬਾਰੇ ਇਹ ਪਤਾ ਕਰਨਾ ਬਹੁਤ ਹੀ ਆਸਾਨ ਹੈ ਕਿ ਉਹ ਪ੍ਰੀਪੇਡ ਹੈ ਜਾਂ ਪੋਸਟਪੇਡ। ਇਸ ਲਈ ਸਭ ਤੋਂ ਪਹਿਲਾਂ ਤੁਸੀਂ ਆਪਣੇ ਫੋਨ ''ਚ ਜਿਓ ਦੇ ਐਪ ਨੂੰ ਓਪਨ ਕਰੋ। ਇਸ ਤੋਂ ਬਾਅਦ ਮਾਈ ਜਿਓ ਦਾ ਆਪਸ਼ਨ ਆਏਗਾ, ਉਸ ''ਤੇ ਕਲਿੱਕ ਕਰੋ।
2. ਇਸ ਤੋਂ ਬਾਅਦ ਜੋ ਪੇਜ ਓਪਨ ਹੋਵੇਗਾ ਉਸ ''ਤੇ Welcome to your digital life ਲਿਖਿਆ ਹੋਵੇਗਾ। ਇਸ ਪੇਜ ''ਤੇ ਸਭ ਤੋਂ ਹੇਠਾਂ Skip Sign In ਲਿਖਿਆ ਹੋਵੇਗਾ ਜਿਸ ''ਤੇ ਕਲਿੱਕ ਕਰਨ ''ਤੇ ਇਕ ਹੋ ਨਵਾਂ ਪੇਜ ਓਪਨ ਹੋਵੇਗਾ।
3. ਇਸ ਤੋਂ ਬਾਅਦ ਨਵੇਂ ਪੇਜ ''ਤੇ ਸਭ ਤੋਂ ਉਪਰਲੇ ਪਾਸੇ ਮਾਈ ਜਿਓ ਲਿਖਿਆ ਹੋਵੇਗਾ। ਇਸ ਪੇਜ ''ਤੇ ਖੱਬੇ ਪਾਸੇ ਜੇਕਰ ਤੁਹਾਨੂੰ Balance ਲਿਖਿਆ ਹੋਇਆ ਨਜ਼ਰ ਆਉਂਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੀ ਜਿਓ ਸਿਮ ਪ੍ਰੀਪੇਡ ਹੈ।
4. ਇਸ ਤੋਂ ਬਾਅਦ ਜੇਕਰ ਬੈਲੇਂਜ ਦੀ ਥਾਂ ਜੇਕਰ Unpaid bill ਬਿੱਲ ਲਿਖਿਆ ਹੈ ਤਾਂ ਇਸ ਦਾ ਮਤਲਬ ਤੁਹਾਡੀ ਸਿਮ ਪੋਸਟਪੇਡ ਹੈ। ਇਸ ਦਾ ਮਤਲਬ ਇਹ ਹੈ ਕਿ ਰਿਲਾਇੰਸ ਜਿਓ ਦੀ ਫ੍ਰੀ ਸਰਵਿਸ ਖਮਤ ਹੋਣ ਤੋਂ ਬਾਅਦ ਤੁਹਾਡੇ ਕੋਲ ਬਿੱਲ ਆਏਗਾ ਜੋ ਤੁਹਾਨੂੰ ਭਰਨਾ ਪਵੇਗਾ।