ਅਮਰੀਕੀ ਸਰਕਾਰ ਦੇ ਹੁਕਮ ''ਤੇ ਯਾਹੂ ਨੇ ਕੀਤੇ ਲੱਖਾਂ ਯੂਜ਼ਰਸ ਦੇ ਮੇਲਜ਼ ਨੂੰ ਸਕੈਨ

Friday, Oct 07, 2016 - 01:55 PM (IST)

 ਅਮਰੀਕੀ ਸਰਕਾਰ ਦੇ ਹੁਕਮ ''ਤੇ ਯਾਹੂ ਨੇ ਕੀਤੇ ਲੱਖਾਂ ਯੂਜ਼ਰਸ ਦੇ ਮੇਲਜ਼ ਨੂੰ ਸਕੈਨ

ਜਲੰਧਰ : ਇਕ ਰਿਪੋਰਟ ਦੇ ਮੁਤਾਬਕ ਇੰਟਰਨੈੱਟ ਕੰਪਨੀ ਯਾਹੂ ਨੇ ਅਮਰੀਕੀ ਸਰਕਾਰ ਲਈ ਲੱਖਾਂ ਈਮੇਲ ਅਕਾਉਂਟਸ ਦੀ ਛਾਣਬੀਣ ਕੀਤੀ ਸੀ। ਸਮਾਚਾਰ ਏਜੰਸੀ ਰਾਇਟਰਸ ਨੇ ਕਿਹਾ ਹੈ ਕਿ ਪਿਛਲੇ ਸਾਲ ਇਕ ਗੁਪਤ ਤੌਰ ''ਤੇ ਯਾਹੂ ਨੇ ਇਕ ਵਿਸ਼ੇਸ਼ ਸਾਫਟਵੇਅਰ ਬਣਾਇਆ ਸੀ। 

ਬੀ. ਬੀ. ਸੀ. ਨੂੰ ਦਿੱਤੇ ਇਕ ਬਿਆਨ ਵਿਚ ਯਾਹੂ ਕੰਪਨੀ ਨੇ ਕਿਹਾ, ਯਾਹੂ ਇਕ ਕਨੂੰਨ ਦਾ ਪਾਲਣ ਕਰਨ ਵਾਲੀ ਕੰਪਨੀ ਹੈ ਅਤੇ ਅਮਰੀਕਾ ਦੇ ਕਨੂੰਨ ਨੂੰ ਮੰਨਦੀ ਹੈ। ਯਾਹੂ ਕੰਪਨੀ ''ਤੇ ਇਹ ਇਲਜ਼ਾਮ ਅਜਿਹੇ ਸਮੇਂ ਵਿਚ ਲੱਗੇ ਹਨ ਜਦੋਂ ਕਰੀਬ 2 ਹਫਤੇ ਪਹਿਲਾਂ ਯਾਹੂ ਨੇ ਇਹ ਦਾਅਵਾ ਕੀਤਾ ਸੀ ਕਿ ਹੈਕਰਾਂ ਨੇ ਕਈ ਯੂਜ਼ਰਸ ਦਾ ਡੇਟਾ ਚੁਰਾ ਲਿਆ ਹੈ। ਫਿਲਹਾਲ ਯਾਹੂ ਨੂੰ 4.6 ਅਰਬ ਡਾਲਰ ਵਿਚ ਵੇਰਿਜ਼ਾਨ ਕੰਮਿਊਨਿਕੇਸ਼ੰਸ ਕੰਪਨੀ ਦੁਆਰਾ ਖਰੀਦਣ ਦੀ ਪ੍ਰਕਿਰਿਆ ਜਾਰੀ ਹੈ। ਹਾਲਾਂਕਿ ਵੇਰਿਜ਼ਾਨ ਕਮਿਊਨੀਕੇਸ਼ੰਸ ਨੇ ਇਸ ਰਿਪੋਰਟ ''ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਰਾਇਟਰਸ ਦੇ ਮੁਤਾਬਕ ਈਮੇਲ ਸਕੈਨ ਕਰਨ ਲਈ ਜਾਂ ਤਾਂ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਏਜੰਸੀ ਜਾਂ ਫਿਰ ਐੱਫ. ਬੀ. ਆਈ. ਨੇ ਕਿਹਾ ਸੀ। ਰਾਇਟਰਸ ਨੇ ਤਿੰਨ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਦਿੱਤੀ ਹੈ ਜਿਨ੍ਹਾਂ ਵਿਚੋਂ ਦੋ ਯਾਹੂ ਦੇ ਕਰਮਚਾਰੀ ਰਹਿ ਚੁੱਕੇ ਹਨ। ਸਮਾਚਾਰ ਏਜੰਸੀ ਰਾਇਟਰਸ ਨੇ ਕਿਹਾ ਹੈ ਕਿ ਕਿਸੇ ਵੀ ਅਕਾਉਂਟ ਵਿਚ ਆਉਣ ਵਾਲੇ ਸਾਰੇ ਈਮੇਲ ਵਿਚ ਅੱਖਰਾਂ ਦੀ ਕੜੀ ਨੂੰ ਸਕੈਨ ਕੀਤਾ ਜਾਂਦਾ ਸੀ ਹਾਲਾਂਕਿ ਇਹ ਜਾਣਕਾਰੀ ਨਹੀਂ ਹੈ ਕਿ ਈਮੇਲ ਦੀ ਕੀ ਜਾਣਕਾਰੀ ਅੱਗੇ ਦਿੱਤੀ ਜਾਂਦੀ ਸੀ। ਰਾਇਟਰਸ 9mage copyrightR5”“5RS

ਰਾਇਟਰਸ ਦਾ ਕਹਿਣਾ ਹੈ ਕਿ ਇਸ ਬਾਰੇ ਵਿਚ ਜਾਣਕਾਰੀ ਨਹੀਂ ਹੈ ਕਿ ਹੋਰ ਇੰਟਰਨੈੱਟ ਕੰਪਨੀਆਂ ਤੋਂ ਵੀ ਇਹ ਮੰਗ ਕੀਤੀ ਗਈ ਸੀ। ਅਮਰੀਕਾ ਦੇ ਕਨੂੰਨ ਵਿਚ ਦੇਸ਼ ਦੀ ਖੁਫਿਆ ਏਜੰਸੀਆਂ ਨੂੰ ਸੰਭਾਵਿਕ ਚਰਮਪੰਥੀ ਹਮਲਿਆਂ ਨੂੰ ਰੋਕਣ ਲਈ ਯੂਜ਼ਰਸ ਦਾ ਡੇਟਾ ਜਾਰੀ ਕਰਨ ਦਾ ਆਦੇਸ਼ ਦੇਣ ਦੀ ਇਜਾਜ਼ਤ ਹੈ। ਇਹ ਕੰਪਨੀਆਂ ਵਿਦੇਸ਼ੀ ਖੁਫੀਆ ਨਿਗਰਾਨੀ ਅਦਾਲਤ ਦੇ ਤਹਿਤ ਗੁਪਤ ਤਰੀਕੇ ਨਾਲ ਇਸ ਤਰ੍ਹਾਂ ਦੇ ਆਦੇਸ਼ ਨੂੰ ਚੁਣੌਤੀ  ਦੇ ਸਕਦੀਆਂ ਹਨ।


Related News