ਤੁਹਾਡੀ ਇਸ ਦੀਵਾਲੀ ਨੂੰ ਖ਼ਾਸ ਬਣਾਏਗੀ Xiaomi, ਮਿਲੇਗਾ ਮੁਫ਼ਤ ਸਮਾਰਟਫੋਨ ਜਿੱਤਣ ਦਾ ਮੌਕਾ

Monday, Sep 27, 2021 - 01:14 PM (IST)

ਤੁਹਾਡੀ ਇਸ ਦੀਵਾਲੀ ਨੂੰ ਖ਼ਾਸ ਬਣਾਏਗੀ Xiaomi, ਮਿਲੇਗਾ ਮੁਫ਼ਤ ਸਮਾਰਟਫੋਨ ਜਿੱਤਣ ਦਾ ਮੌਕਾ

ਗੈਜੇਟ ਡੈਸਕ– ਤਿਉਹਾਰੀ ਸੀਜ਼ਨ ਜਲਦ ਸ਼ੁਰੂ ਹੋਣ ਵਾਲਾ ਹੈ ਤਾਂ ਅਜਿਹੇ ’ਚ ਸ਼ਾਓਮੀ ਵੀ ਆਪਣੀ ਅਧਿਕਾਰਤ ਵੈੱਬਸਾਈਟ ‘ਡਾਟ ਕਾਮ’ (mi.com) ’ਤੇ ‘ਮੀ ਸੇਲ’ (Mi sale) ਸ਼ੁਰੂ ਕਰਨ ਵਾਲੀ ਹੈ। ਸ਼ਾਓਮੀ ਨੇ ਇਸ ਵਾਰ ‘ਦੀਵਾਲੀ ਵਿਦ ਮੀ ਸੇਲ’ ’ਚ ਸ਼ਨਦਾਰ ਆਫਰ ਦੇਣ ਲਈ ਐੱਸ.ਬੀ.ਆਈ. (ਭਾਰਤੀ ਸਟੇਟ ਬੈਂਕ) ਨਾਲ ਹੱਥ ਮਿਲਾਇਆ ਹੈ। ਇਸ ਦਾ ਮਤਲਬ ਇਹ ਹੈ ਕਿ ਜੇਕਰ ਤੁਸੀਂ ਸੇਲ ’ਚ ਐੱਸ.ਬੀ.ਆਈ. ਬੈਂਕ ਦੇ ਕ੍ਰੈਡਿਟ ਕਾਰ ਰਾਹੀਂ ਖਰੀਦਦਾਰੀ ਕਰਦੇ ਹੋ ਤਾਂ ਤੁਹਾਨੂੰ 10 ਫੀਸਦੀ ਇੰਸਟੈਂਟ ਡਿਸਕਾਊਂਟ ਮਿਲੇਗਾ।

ਇਹ ਵੀ ਪੜ੍ਹੋ– WhatsApp ’ਤੇ ਕਿਸ ਨਾਲ ਕਰਦੇ ਹੋ ਸਭ ਤੋਂ ਜ਼ਿਆਦਾ ਗੱਲਾਂ, ਸਕਿੰਟਾਂ ’ਚ ਕਰੋ ਪਤਾ

ਮਿਲੇਗਾ ਮੁਫ਼ਤ ਸਮਾਰਟਫੋਨ ਜਿੱਤਣ ਦਾ ਮੌਕਾ
ਦੀਵਾਲੀ ਵਿਦ ਮੀ ਸੇਲ ਦੌਰਾਨ ਜੇਕਰ ਤੁਸੀਂ ਮੀ ਡਾਟ ਕਾਮ ਤੋਂ ਖਰੀਦਦਾਰੀ ਕਰਦੇ ਹੋ ਤਾਂ ਤੁਹਾਨੂੰ ਇਕ ਆਸਾਨ ਰਜਿਸਟ੍ਰੇਸ਼ਨ ਫਾਰਮ ਨੂੰ ਭਰਨਾ ਹੋਵੇਗਾ। ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਸੀਂ ਇਕ ਸਮਾਰਟਫੋਨ ਮੁਫ਼ਤ ’ਚ ਜਿੱਤ ਸਕਦੇ ਹੋ। ਦੱਸ ਦੇਈਏ ਕਿ ਇਸ ਤਹਿਤ ਤੁਹਾਨੂੰ ਅਗਲੇ 20 ਸਾਲਾਂ ਤਕ ਹਰ 2 ਸਾਲਾਂ ’ਚ ਇਕ ਨਵਾਂ ਸਮਾਰਟਫੋਨ ਜਿੱਤਣ ਦਾ ਮੌਕਾ ਮਿਲੇਗਾ। 

PunjabKesari

ਰੋਜ਼ 10 ਵਜੇ ਮਿਲਣਗੇ ਇਹ ਆਫਰ
ਸੇਲ ਸ਼ੁਰੂ ਹੋਣ ਤੋਂ ਬਾਅਦ ਰੋਜ਼ 10 ਵਜੇ ਜੈਕਪਾਟ ਆਫਰ ਗਾਹਕਾਂ ਨੂੰ ਮਿਲਣਗੇ। 4 ਵਜੇ x99 Store ’ਚ ਫਾਸਟੇਸਟ ਫਿੰਗਰ ਫਰਸਟ ਖੇਡਿਆ ਜਾਵੇਗਾ। ਇਸ ਵਿਚ ਜੋ ਗਾਹਕ ਆਪਣੇ ਪ੍ਰੋਡਕਟ ਨੂੰ ਪਹਿਲਾਂ ਬੁੱਕ ਕਰ ਲਵੇਗਾ, ਉਸ ਨੂੰ ਬਹੁਤ ਹੀ ਘੱਟ ਕੀਮਤ ’ਚ ਇਹ ਪ੍ਰੋਡਕਟ ਮਿਲੇਗਾ। ਸਵੇਰੇ 8 ਵਜੇ Pick and Choose ’ਚ 2 ਪ੍ਰੋਡਕਟਸ ’ਤੇ ਵਾਧੂ ਡਿਸਕਾਊਂਟ ਆਫਰ ਦਿੱਤਾ ਜਾਵੇਗਾ। 

ਇਹ ਵੀ ਪੜ੍ਹੋ– ਬੁਰੀ ਖ਼ਬਰ! 1 ਨਵੰਬਰ ਤੋਂ ਇਨ੍ਹਾਂ 43 ਸਮਾਰਟਫੋਨਜ਼ ’ਤੇ ਨਹੀਂ ਚੱਲੇਗਾ ਵਟਸਐਪ, ਦੇਖੋ ਪੂਰੀ ਲਿਸਟ

PunjabKesari

ਇਹ ਵੀ ਪੜ੍ਹੋ– WhatsApp ਨੇ 30 ਲੱਖ ਭਾਰਤੀ ਖਾਤਿਆਂ ’ਤੇ ਲਗਾਈ ਰੋਕ, ਜਾਣੋ ਕਾਰਨ


author

Rakesh

Content Editor

Related News