ਸ਼ਾਓਮੀ MI Max  ਨੂੰ ਮਿਲੀ ਐਂਡ੍ਰਾਇਡ 7.0 ਨੂਗਟ ਅਪਡੇਟ

06/27/2017 2:11:49 AM

ਜਲੰਧਰ—ਸ਼ਾਓਮੀ ਨੇ ਇਕ ਸਾਲ ਪਹਿਲਾਂ ਆਪਣਾ mi max ਸਮਾਰਟਫੋਨ ਪੇਸ਼ ਕੀਤਾ ਸੀ। ਕੰਪਨੀ ਨੇ ਇਸ ਹੈਂਡਸੈੱਟ ਨੂੰ 6.44 ਇੰਚ ਡਿਸਪਲੇ ਅਤੇ ਬੈਜਲ ਲੈਸ ਨਾਲ ਪੇਸ਼ ਕੀਤਾ ਸੀ। ਉੱਥੇ ਹੁਣ ਸ਼ਾਓਮੀ ਨੇ Mi Max ਸਮਾਰਟਫੋਨ ਲਈ ਐਂਡ੍ਰਾਇਡ 7.0 ਨੌਗਟ ਦੀ ਅਪਡੇਟ ਜਾਰੀ ਕੀਤੀ ਹੈ ਜੋ ਕਿ ਗਲੋਬਲ Miui 8.5.1.0 'ਤੇ ਆਧਾਰਿਤ ਹੈ। ਫਿਲਹਾਲ ਇਹ ਅਪਡੇਟ ਅਜੇ ਚੀਨ 'ਚ ਜਾਰੀ ਕੀਤੀ ਗਈ ਹੈ। ਅਪਡੇਟ 'ਚ ਇਕ ਬਿਹਤਰ ਅਤੇ ਜ਼ਿਆਦਾ ਕੁਸ਼ਲ ਸੀ.ਓ.ਯੂ ਆਂਵੰਟਨ ਰਣਨੀਤੀ, ਨਾਲ ਹੀ ਲਾਕ ਸਕਰੀਨ 'ਤੇ ਨੋਟੀਫੀਕੇਸ਼ਨ ਦੀ ਕੰਟੈਂਟ ਨੂੰ ਲੁਕਾਉਣ ਲਈ ਇਕ ਨਵਾਂ ਵਿਕਲਪ ਸ਼ਾਮਲ ਹੋਵੇਗਾ, ਇਸ ਅਪਡੇਟ 'ਚ ਯੂਜ਼ਰਸ ਨੂੰ ਨਵਾਂ Security ਪੈਚ ਵੀ ਮਿਲੇਗਾ। ਇਸ ਅਪਡੇਟ ਨੂੰ ਸ਼ਾਓਮੀ Mi Max ਦੇ ਉਸ ਮਾਡਲ ਲਈ ਹੈ ਜੋ 3 ਜੀ.ਬੀ ਰੈਮ ਨਾਲ ਆਉਂਦੇ ਹਨ।
ਸ਼ਾਓਮੀ Mi Max  'ਚ 6.44 ਇੰਚ ਦੀ ਫੁੱਲ HD ਡਿਸਪਲੇ ਦਿੱਤੀ ਗਈ ਹੈ। ਇਸ ਨੂੰ ਦੋ ਵੇਰੀਅੰਟਜ਼ 3 ਜੀ.ਬੀ ਰੈਮ ਅਤੇ 32 ਜੀ.ਬੀ ਇੰਟਰਨਲ ਸਟੋਰੇਜ ਨਾਲ ਸਨੈਪਡਰੈਗਨ 650 ਪ੍ਰੋਸੈਸਰ ਅਤੇ 4 ਜੀ.ਬੀ ਰੈਮ ਅਤੇ 128 ਜੀ.ਬੀ ਇੰਟਰਨਲ ਸਟੋਰੇਜ ਨਾਲ ਸਨੈਪਡਰੈਗਨ 652 ਪ੍ਰੋਸੈਸਰ ਨਾਲ ਪੇਸ਼ ਕੀਤਾ ਗਿਆ ਸੀ। ਇਸ 'ਚ 16 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ 'ਚ 4,850 mAh ਦੀ ਬੈਟਰੀ ਦਿੱਤੀ ਗਈ ਹੈ।


Related News