ਸ਼ਿਓਮੀ Mi Max 3 ਦੀ ਕੀਮਤ ਦਾ ਟੀਜ਼ਰ ਜਾਰੀ, ਫੀਚਰਸ ਦਾ ਹੋਇਆ ਖੁਲਾਸਾ

07/18/2018 5:15:36 PM

ਜਲੰਧਰ— ਸ਼ਿਓਮੀ ਮੀ ਮੈਕਸ 3 ਨੂੰ 19 ਜੁਲਾਈ ਨੂੰ ਚੀਨ 'ਚ ਲਾਂਚ ਕੀਤਾ ਜਾਣਾ ਹੈ। ਸ਼ਿਓਮੀ ਦੀ ਪੁਰਾਣੀ ਰਣਨਿਤੀ ਦੀ ਤਰ੍ਹਾਂ ਸ਼ਿਓਮੀ ਮੀ ਮੈਕਸ 3 ਦੀਆਂ ਤਸਵੀਰਾਂ ਅਤੇ ਸਪੈਸੀਫਿਕੇਸ਼ੰਸ ਜਨਤਕ ਕੀਤੇ ਜਾ ਚੁੱਕੇ ਹਨ। ਹੁਣ ਕੀਮਤ ਦੀ ਜਾਣਕਾਰੀ ਨੂੰ ਲੈ ਕੇ ਨਵਾਂ ਟੀਜ਼ਰ ਜਾਰੀ ਕੀਤਾ ਗਿਆ ਹੈ। ਬਿਹਤਰ ਕੁਆਲਿਟੀ ਦੀਆਂ ਤਸਵੀਰਾਂ ਜਨਤਕ ਕਰਨ ਤੋਂ ਬਾਅਦ ਸ਼ਿਓਮੀ ਦੇ ਸਹਿ-ਸੰਸਥਾਪਕ ਲਿਨ ਬਿਨ ਨੇ ਲਾਂਚ ਤੋਂ ਪਹਿਲਾਂ ਹੁਣ ਇਸ ਫੋਨ ਦੇ ਸਾਰੇ ਜ਼ਰੂਰੀ ਸਪੈਸੀਫਿਕੇਸ਼ਨ ਦੱਸ ਦਿੱਤੇ ਹਨ। ਯਾਦ ਰਹੇ ਕਿ ਮੀ ਮੈਕਸ 3 ਨੂੰ ਵੀਰਵਾਰ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 7:30 ਵਜੇ ਲਾਂਚ ਕੀਤਾ ਜਾਵੇਗਾ। ਫਿਲਹਾਲ, ਇਸ ਫੋਨ ਦੀ ਉਪਲੱਬਧਤਾ ਬਾਰੇ ਕੁਝ ਨਹੀਂ ਦੱਸਿਆ ਗਿਆ। ਅਸੀਂ ਇਸ ਦੀ ਵਿਕਰੀ ਜਲਦੀ ਹੀ ਸ਼ੁਰੂ ਹੋਣ ਦੀ ਉਮੀਦ ਕਰ ਸਕਦੇ ਹਾਂ। 

PunjabKesari

 

ਵੀਰਵਾਰ ਨੂੰ ਸ਼ਿਓਮੀ ਦੇ ਰੈੱਡਮੀ ਵੀਬੋ ਅਕਾਊਂਟ ਰਾਹੀਂ ਕੀਤੇ ਗਏ ਇਕ ਟੀਜ਼ਰ 'ਚ ਇਸ ਫੋਨ ਦੇ ਜ਼ਿਆਦਾਤਰ ਸਪੈਸੀਫਿਕੇਸ਼ਨ ਦਾ ਜ਼ਿਕਰ ਸੀ। ਸ਼ਿਓਮੀ ਮੀ ਮੈਕਸ 3 'ਚ 6.9-ਇੰਚ ਦੀ ਡਿਸਪਲੇਅ, 5,500 ਐੱਮ.ਏ.ਐੱਚ. ਦੀ ਬੈਟਰੀ, ਕੁਆਲਕਾਮ ਸਨੈਪਡ੍ਰੈਗਨ 636 ਪ੍ਰੋਸੈਸਰ, 4 ਜੀ.ਬੀ. ਰੈਮ/64 ਜੀ.ਬੀ. ਸਟੋਰੇਜ ਅਤੇ 6 ਜੀ.ਬੀ. ਰੈਮ/128 ਜੀ.ਬੀ. ਸਟੋਰੇਜ ਅਤੇ ਡਿਊਲ ਰੀਅਰ ਕੈਮਰਾ ਸੈੱਟਅਪ (12+5 ਮੈਗਾਪਿਕਸਲ) ਦਿੱਤਾ ਗਿਆ ਹੈ। 
ਇਸ ਤੋਂ ਇਲਾਵਾ ਪੋਸਟ ਤੋਂ ਇਹ ਵੀ ਖੁਲਾਸਾ ਹੋਇਆ ਹੈ ਕਿ ਸ਼ਿਓਮੀ ਮੀ ਮੈਕਸ 3 ਦੀ ਕੀਮਤ 1,099 ਅਤੇ 1,999 ਚੀਨੀ ਯੁਆਨ (11,200 ਰੁਪਏ ਤੋਂ ਲੈ ਕੇ 20,400 ਰੁਪਏ) ਦੇ ਵਿਚਕਾਰ ਹੋਵੇਗੀ। ਪੋਸਟ ਤੋਂ ਇਹ ਵੀ ਸਾਫ ਹੈ ਕਿ ਇਹ ਫੋਨ ਬਲੈਕ, ਬਲਿਊ ਅਤੇ ਗੋਲਡ ਰੰਗ 'ਚ ਉਪਲੱਬਧ ਹੋਵੇਗਾ। ਇਸ ਤੋਂ ਇਲਾਵਾ ਮੀ ਮੈਕਸ 3 'ਚ ਏ.ਆਈ. 'ਤੇ ਆਧਾਰਿਤ ਫੇਸ ਅਨਲਾਕ, ਸੈਲਫੀ ਕੈਮਰੇ 'ਚ ਬੋਕੇਹ ਇਫੈੱਕਟ ਅਤੇ ਏ.ਆਈ. ਨਾਲ ਲੈਸ ਡਿਜੀਟਲ ਅਸਿਸਟੈਂਟ ਹੋਵੇਗਾ। 
ਦੂਜੇ ਪਾਸੇ ਸ਼ਿਓਮੀ ਦੇ ਸਹਿ-ਸੰਸਥਾਪਕ ਬਿਨ ਲਿਨ ਨੇ ਇਕ ਅਲੱਗ ਪੋਸਟ 'ਚ ਇਸ ਸਮਾਰਟਫੋਨ ਦੇ ਸਪੈਸੀਫਿਕੇਸ਼ਨ ਜਨਤਕ ਕੀਤੇ ਹਨ। ਇਹ ਫੋਨ 8 ਮੈਗਾਪਿਕਸਲ ਦੇ ਸੈਲਫੀ ਸੈਂਸਰ ਨਾਲ ਲੈਸ ਹੋਵੇਗਾ। ਇਸ ਦਾ 6.9-ਇੰਚ ਦਾ ਪੈਨਲ 18:9 ਆਸਪੈਕਟ ਰੇਸ਼ੀਓ ਨਾਲ ਲੈਸ ਹੈ ਅਤੇ 5,500 ਐੱਮ.ਏ.ਐੱਚ. ਦੀ ਬੈਟਰੀ ਕੁਇੱਕ ਚਾਰਜ 3.0 ਨੂੰ ਸਪੋਰਟ ਕਰੇਗੀ।


Related News