Xiaomi Mi 6C  ਸਮਾਰਟਫੋਨ ਦੇ ਸਪੈਸੀਫਿਕੇਸ਼ਨ ਹੋਏ ਲੀਕ

05/29/2017 2:44:24 PM

ਜਲੰਧਰ-ਪਿਛਲੇ ਦੋ ਮਹੀਨਿਆਂ 'ਚ ਸ਼ਿਓਮੀ ਨੇ ਆਪਣੇ ਦੋ ਨਵੇਂ ਫਲੈਗਸ਼ਿਪ ਡਿਵਾਇਸ ਬਜ਼ਾਰ 'ਚ Xiaomi Mi 6 ਅਤੇ Xiaomi Mi Max 2 ਦੇ ਰੂਪ 'ਚ ਪੇਸ਼ ਕੀਤੇ ਹੈ। ਹੁਣ ਕੰਪਨੀ ਆਪਣਾ ਇਕ ਹੋਰ ਨਵਾਂ ਸਮਾਰਟਫੋਨ ਪੇਸ਼ ਕਰਨ ਦੀ ਯੋਜਨਾ ਬਣਾ ਰਹੀਂ ਹੈ। ਕੰਪਨੀ Xiaomi Mi 6 ਦਾ ਇਕ ਨਵਾਂ ਵੇਂਰੀਅੰਟ ਪੇਸ਼ ਕਰ ਸਕਦੀ ਹੈ। ਇਸ ਵੇਂਰੀਅੰਟ ਨੂੰ GFXBench ਦੀ ਲਿਸਟਿੰਗ 'ਚ  ਦੇਖਿਆ ਗਿਆ ਹੈ। ਇਸ ਲਿਸਟਿੰਗ 'ਚ ਸਮਾਰਟਫੋਨ ਨੂੰ “Xiaomi Jason”  ਨਾਮ ਨਾਲ ਦੇਖਿਆ ਗਿਆ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਸਮਾਰਟਫੋਨ ਨੂੰ Xiaomi Mi 6C ਨਾਮ ਨਾਲ ਪੇਸ਼ ਕੀਤਾ ਜਾ ਸਕਦਾ ਹੈ ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਕੁਝ ਹੀ ਸਮੇਂ 'ਚ ਸਮਾਰਟਫੋਨ ਨੂੰ ਪੇਸ਼ ਕੀਤਾ ਜਾਵੇਗਾ ਇਸ ਦੇ ਇਲਾਵਾ ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ GFXBench ਦੀ ਲਿਸਟਿੰਗ ਦੀ ਗੱਲ ਕਰੀਏ ਤਾਂ Xiaomi Mi 6  ਦੀ ਤਰ੍ਹਾਂ ਹੀ Xiaomi Mi 6C ਸਮਾਰਟਫੋਨ ਦੇ ਕੁਝ ਮਿਲਦੇ-ਜੁਲਦੇ ਸਪੈਕਸ ਹੋ ਸਕਦੇ ਹੈ। ਹੁਣ ਕਿਹੜੇ-ਕਿਹੜੇ ਫੀਚਰ ਮਿਲ ਰਹੇ ਹੈ। ਰੈਮ ਇਸ ਆਉਣ ਵਾਲੇ ਸਮਾਰਟਫੋਨ 'ਚ  Xiaomi Mi 6  ਵਰਗੀ ਹੈ ਨਾਲ ਹੀ ਸਟੋਰੇਜ਼ ਅਤੇ ਡਿਸਪਲੇ ਵੀ ਮਿਲਦੀ-ਜੁਲਦੀ ਹੈ। GFXBench ਦੇ ਮਾਧਿਅਮ ਨਾਲ ਸਾਹਮਣੇ ਆਏ ਇਸ ਦੇ ਸਪੈਕਸ ਦੇ ਬਾਰੇ 'ਚ ਜਾਣਦੇ ਹੈ।
ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ  GFXBench ਦੀ ਲਿਸਟਿੰਗ ਦੇ ਅਨੁਸਾਰ Xiaomi Jason ਮਤਲਬ ਕਿ Xiaomi Mi 6C  ਸਮਾਰਟਫੋਨ 'ਚ ਇਕ 5.1 ਇੰਚ ਦੀ FHD ਡਿਸਪਲੇ 1920*1080p ਦੇ ਨਾਲ ਆਉਣ ਵਾਲੀ ਹੈ। ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਅਜਿਹੀ ਹੀ ਡਿਸਪਲੇ ਅਸੀਂ Xiaomi Mi 6  'ਚ ਦੇਖ ਚੁੱਕੇ ਹਾਂ ਇਸ ਦੇ ਇਲਾਵਾ ਫੋਨ 'ਚ 2.2GHz ਕਵਾਲਕਾਮ ਸਨੈਪਡ੍ਰੈਗਨ 660 ਪ੍ਰੋਸੈਸਰ ਹੋਣ ਵਾਲਾ ਹੈ। ਜੋ ਐਂਡ੍ਰਨੋ 512GPU ਦੇ ਨਾਲ ਆਵੇਗਾ। ਫੋਨ ਐਂਡਰਾਈਡ 7.1.1 ਨਾਗਟ 'ਤੇ ਕੰਮ ਕਰਦਾ ਹੈ। ਜੋ  MIUI  8 'ਤੇ ਆਧਾਰਿਤ ਹੈ। ਇਸ ਦੇ ਇਲਾਵਾ ਇਸ 'ਚ 6GB ਦੀ ਰੈਮ ਅਤੇ 64GB ਦੀ ਇੰਟਰਨਲ ਸਟੋਰੇਜ਼ ਹੋਣ ਵਾਲੀ ਹੈ। ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਦੀ ਸਹਾਇਤਾ ਨਾਲ ਵਧਾਇਆ ਜਾ ਸਕਦਾ ਹੈ। ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ 12 ਮੈਗਾਪਿਕਸਲ ਦਾ ਰਿਅਰ ਕੈਮਰਾ ਡਿਊਲ ਟੋਨ LED ਫਲੈਸ਼ ਦੇ ਨਾਲ ਅਤੇ 4 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਹੋਣ ਵਾਲਾ ਹੈ। ਇਹ  ਵੀ ਦੱਸ ਦਿੱਤਾ ਹੈ ਕਿ Xiaomi Mi 6 'ਚ ਤੁਹਾਨੂੰ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਮਿਲਿਆ ਸੀ। ਹਾਲਾਂਕਿ ਹੁਣ ਵੀ Xiaomi Mi  6cਦੇ ਕੁਝ ਸਪੈਕਸ ਦੇ ਬਾਰੇ 'ਚ ਹੁਣ ਵੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਸ਼ਿਓਮੀ ਮੀ 6 'ਚ ਫੋਟੋਗ੍ਰਾਫੀ ਦੇ ਲਈ ਡਿਊਲ 12 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ ਇਸ 'ਚ 12 ਮੈਗਾਪਿਕਸਲ ਦੇ ਵਾਈਡ ਲੈਂਸ ਅਤੇ ਦੂਜਾ 12 ਮੈਗਾਪਿਕਸਲ ਟੈਲੀਫੋਟੋ ਕੈਮਰਾ 2x ਲੂਸਲੈਸ ਜੂਮ ਦੇ ਨਾਲ ਪੇਸ਼ ਕੀਤਾ ਗਿਆ ਹੈ।
ਫੋਨ ਦੀ ਕੁਨੈਕਟਵਿਟੀ ਆਪਸ਼ਨਜ਼ ਦੀ ਗੱਲ ਕਰੀਏ ਤਾਂ ਇਸ 'ਚ 4 ਜੀ.+ਨੈੱਟਵਰਕ ਨੂੰ ਸਪੋਟ ਕਰਦਾ ਹੈ ਅਤ ਇਸ ਦੀ ਡਾਊਨਲੋਡ ਸਪੀਡ ਲਗਭਗ 600 Mbps ਹੈ ਅਤੇ ਇਸ ਦੇ ਇਲਾਵਾ ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਇਸ ਦੀ ਅਪਲੋਡ ਸਪੀਡ ਲਗਭਗ 100 Mbps ਦੇ ਨੇੜੇ ਹੈ। ਹੈਂਡਸੈਟ ਦੀ ਬੈਟਰੀ 3350 mAh ਦੀ ਹੈ।


Related News