ਸ਼ਾਓਮੀ ਨੇ ਲਾਂਚ ਕੀਤਾ ਇਹ ਖਾਸ Mi Table Lamp Pro, ਜਾਣੋ ਖੂਬੀਆਂ

01/09/2019 10:50:24 AM

ਗੈਜੇਟ ਡੈਸਕ– ਸ਼ਾਓਮੀ ਨੇ ਹਾਲ ਹੀ ’ਚ ਸਮਾਰਟ ਸਪੀਕਰ ਅਤੇ ਬਲੂਟੁੱਥ ਹੈੱਡਸੈੱਟ ਏਅਰ ਲਾਂਚ ਕੀਤਾ ਸੀ ਅਤੇ ਹੁਣ ਕੰਪਨੀ ਨੇ ਚੀਨ ’ਚ Mi Table Lamp Pro ਲਾਂਚ ਕੀਤਾ ਹੈ। ਕੰਪਨੀ ਨੇ ਇਸ ਲੈਂਪ ਨੂੰ RMB 349 (ਕਰੀਬ 3,580 ਰੁਪਏ) ’ਚ ਲਾਂਚ ਕੀਤਾ ਹੈ। ਤੁਸੀਂ ਇਸ ਲੈਂਪ ਨੂੰ ਸ਼ਾਓਮੀ ਮਾਲ ਅਤੇ ਟੀ ਮਾਲ ਤੋਂ 11 ਜਨਵਰੀ ਤੋਂ ਖਰੀਦ ਸਕਦੇ ਹੋ। ਇਹ Mi Table Lamp ਦਾ ਅਗਲਾ ਵਰਜਨ ਹੈ। ਸ਼ਾਓਮੀ ਦੇ ਨਵੇਂ Mi Table Lamp ’ਚ ਤਿੰਨ ਸਟੇਜ ਅਡਜਸਟੇਬਲ ਸ਼ੈਫਟ ਡਿਜ਼ਾਈਨ ਹੈ। ਕੰਪਨੀ ਦਾ ਦਾਅਵਾ ਹੈ ਕਿ ਉਸ ਦੇ ਲੇਟੈਸਟ ਡਿਵਾਈਸ ਨੂੰ ਤਿੰਨ ਇੰਟਰਨੈਸ਼ਨਲ ਡਿਜ਼ਾਈਨ ਅਵਾਰਡ ਮਿਲੇ ਹਨ। ਇਹ ਤਿੰਨ ਅਵਾਰਡ iF Design Gold Award, Japan Good Design Award ਅਤੇ Red Dot Award ਹਨ। 

Mi Table Lamp Pro ਰਾਹੀਂ ਦੂਜੇ ਸਮਾਰਟ ਡਿਵਾਈਸਾਂ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਇਹ ਲੈਂਪ ਮਲਟੀਪਲ ਮੋਡਸ ਆਫ ਲਾਈਟਿੰਗ ਸਪੋਰਟ ਕਰਦਾ ਹੈ। ਇਸ ਦਾ ਐੱਲ.ਈ.ਡੀ. ਏਰੀਆ 116mm ਹੈ ਅਤੇ ਇਹ ਪਿਛਲੇ ਵਰਜਨ ਦੇ ਮੁਕਾਬਲੇ ਦੋ ਗੁਣਾ ਜ਼ਿਆਦਾ ਬ੍ਰਾਈਟਨੈੱਸ ਦਿੰਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਨਵਾਂ ਲੈਂਪ German TUV Rhein Eye Comfort certified ਹੈ। 

ਇਸ ਤੋਂ ਇਲਾਵਾ ਸ਼ਾਓਮੀ ਦੇ ਇਸ ਲੈਂਪ ਨੂੰ Mijia app ਦੇ ਨਾਲ Apple Home ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਕਨੈਕਟੀਵਿਟੀ ਲਈ ਇਸ ਵਿਚ ਵਾਈ-ਫਾਈ ਦੇ ਨਾਲ ਬਲੂਟੁੱਥ ਵਰਗੇ ਫੀਚਰਜ਼ ਹਨ। ਇਹ Apple HomeKit ਨੂੰ ਵੀ ਸਪੋਰਟ ਕਰਦਾ ਹੈ ਜਿਸ ਨੂੰ ਐਪਲ ਹੋਮ ਐਪ ਤੋਂ ਇਲਾਵਾ ਸਿਰੀ ਨਾਲ ਵੀ ਕੰਟਰੋਲ ਕੀਤਾ ਜਾ ਸਕਦਾ ਹੈ। 


Related News