ਇੰਤਜ਼ਾਰ ਖ਼ਤਮ! 'X' 'ਚ ਜੁੜਿਆ ਹੁਣ ਤਕ ਦਾ ਸਭ ਤੋਂ ਵੱਡਾ ਫੀਚਰ, WhatsApp ਨਾਲ ਹੋਵੇਗਾ ਜ਼ਬਰਦਸਤ ਮੁਕਾਬਲਾ

Saturday, Jan 20, 2024 - 06:41 PM (IST)

ਗੈਜੇਟ ਡੈਸਕ- ਲੰਬੇ ਇੰਤਜ਼ਾਰ ਦੇ ਬਾਅਦ ਐਲੋਨ ਮਸਕ ਦੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' ਨੇ ਇਕ ਵੱਡਾ ਫੀਚਰ ਲਾਂਚ ਕੀਤਾ ਹੈ। ਇਸ ਫੀਚਰ ਦਾ ਇੰਤਜ਼ਾਰ ਲੰਬੇ ਸਮੇਂ ਤੋਂ ਹੋ ਰਿਹਾ ਸੀ। ਕਈ ਮਹੀਨਿਆਂ ਤੋਂ ਐਕਸ 'ਤੇ ਆਡੀਓ ਅਤੇ ਵੀਡੀਓ ਕਾਲਿੰਗ ਫੀਚਰ ਦੀ ਟੈਸਟਿੰਗ ਹੋ ਰਹੀ ਸੀ ਅਤੇ ਹੁਣ ਇਸਨੂੰ ਐਂਡਰਾਇਡ ਯੂਜ਼ਰਜ਼ ਲਈ ਜਾਰੀ ਕੀਤਾ ਜਾ ਰਿਹਾ ਹੈ।

ਐਕਸ ਇੰਜੀਨੀਅਰ ਦੀ ਇਕ ਰਿਪੋਰਟ ਮੁਤਾਬਕ, ਐਕਸ ਨੇ ਹੌਲੀ-ਹੌਲੀ ਐਂਡਰਾਇਡ ਯੂਜ਼ਰਜ਼ ਲਈ ਆਡੀਓ ਅਤੇ ਵੀਡੀਓ ਕਾਲ ਦਾ ਫੀਚਰ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ। ਕਈ ਯੂਜ਼ਰਜ਼ ਨੂੰ ਇਸ ਨਵੇਂ ਫੀਚਰ ਦਾ ਅਪਡੇਟ ਮਿਲ ਚੁੱਕਾ ਹੈ ਅਤੇ ਕਈਆਂ ਨੂੰ ਅਗਲੇ ਕੁਝ ਦਿਨਾਂ 'ਚ ਮਿਲ ਜਾਵੇਗਾ।

ਇਹ ਵੀ ਪੜ੍ਹੋ- 50 ਸਾਲਾਂ ਤਕ ਚਾਰਜ ਨਹੀਂ ਕਰਨਾ ਪਵੇਗਾ ਸਮਾਰਟਫੋਨ! ਇਸ ਕੰਪਨੀ ਨੇ ਬਣਾਈ ਖ਼ਾਸ ਬੈਟਰੀ

PunjabKesari

ਇਹ ਵੀ ਪੜ੍ਹੋ- ਸਮਾਰਟਫੋਨ ਦੀ ਜ਼ਰੂਰਤ ਨੂੰ ਖ਼ਤਮ ਕਰ ਦੇਵੇਗੀ ਇਹ ਡਿਵਾਈਸ! ਜਾਣੋ ਕੀਮਤ ਤੇ ਖੂਬੀਆਂ

ਜੇਕਰ ਤੁਸੀਂ ਵੀ ਇਕ ਐਕਸ ਯੂਜ਼ਰ ਹੋ ਅਤੇ ਇਸ ਫੀਚਰ ਨੂੰ ਚਾਹੁੰਦੇ ਹੋ ਤਾਂ ਆਪਣੇ ਐਪ ਨੂੰ ਅਪਡੇਟ ਕਰੋ, ਹਾਲਾਂਕਿ ਇਸ ਨਵੇਂ ਫੀਚਰ ਦੇ ਨਾਲ ਇਕ ਵੱਡੀ ਸਮੱਸਿਆ ਇਹ ਹੈ ਕਿ ਇਹ ਸਿਰਫ ਐਕਸ ਦੇ ਪ੍ਰੀਮੀਅਮ ਯੂਜ਼ਰਜ਼ ਲਈ ਹੀ ਯਾਨੀ ਜਿਨ੍ਹਾਂ ਨੇ ਐਕਸ ਬਲਿਊ ਟਿਕ ਨੂੰ ਸਬਸਕ੍ਰਾਈਬ ਕੀਤਾ ਹੈ ਓਹੀ ਇਸ ਫੀਚਰ ਦਾ ਇਸਤੇਮਾਲ ਕਰ ਸਕਣਗੇ।

ਐਕਸ 'ਤੇ ਆਡੀਓ ਅਤੇ ਵੀਡੀਓ ਕਾਲਿੰਗ ਫੀਚਰ ਨੂੰ ਇਸਤੇਮਾਲ ਕਰਨ ਲਈ ਸਭ ਤੋਂ ਪਹਿਲਾਂ ਆਪਣੇ ਐਪ ਨੂੰ ਅਪਡੇਟ ਕਰੋ। ਇਸਤੋਂ ਬਾਅਦ ਸੈਟਿੰਗ 'ਚ ਪ੍ਰਾਈਵੇਸੀ ਅਤੇ ਸੇਫਟੀ 'ਚ ਜਾ ਕੇ ਡਾਇਰੈਕਟ ਮੈਸੇਜਿਸ (Settings > Privacy and Safety > Direct Messages) ਫੀਚਰ ਨੂੰ ਆਨ ਕਰੋ। ਕਾਲਿੰਗ ਦੇ ਤਿੰਨ ਆਪਸ਼ਨ ਮਿਲਣਗੇ ਕਿ ਕੌਣ ਤੁਹਾਨੂੰ ਕਾਲ ਕਰ ਸਕਦਾ ਹੈ ਅਤੇ ਕੌਣ ਨਹੀਂ। ਇਸ ਲਈ ਤਿੰਨ ਆਪਸ਼ਨ ਕਾਨਟੈਕਟ ਲਿਸਟ, ਫਾਲੋਅਰਜ਼ ਅਤੇ ਵੈਰੀਫਾਈਡ ਮਿਲਣਗੇ। 

ਇਹ ਵੀ ਪੜ੍ਹੋ- ਸਲੋ ਇੰਟਰਨੈੱਟ ਤੋਂ ਪਰੇਸ਼ਾਨ ਹੋ ਤਾਂ ਫੋਨ 'ਚ ਕਰੋ ਇਹ ਸੈਟਿੰਗ, ਮਿਲੇਗੀ ਹਾਈ ਸਪੀਡ


Rakesh

Content Editor

Related News