WWDC 2023: ਐਪਲ ਦੇ ਸਭ ਤੋਂ ਵੱਡੇ ਈਵੈਂਟ 'ਚ ਇਸ ਵਾਰ ਕੀ ਹੋਵੇਗਾ ਖ਼ਾਸ? ਜਾਣ ਪੂਰੀ ਡਿਟੇਲ

05/21/2023 8:15:16 PM

ਗੈਜੇਟ ਡੈਸਕ- ਟੈੱਕ ਦਿੱਗਜ ਐਪਲ ਦਾ ਸਾਲਾਨਾ ਮੈਗਾ ਈਵੈਂਟ ਵਰਲਡ ਵਾਈਡ ਡਿਵੈਲਪਰ ਕਾਨਫਰੰਸ ਯਾਨੀ WWDC 2023 ਅਗਲੇ ਮਹੀਨੇ ਹੋਣ ਵਾਲਾ ਹੈ। 5 ਤੋਂ 9 ਜੂਨ ਦੇ ਵਿਚਕਾਰ ਹੋਣ ਵਾਲੇ ਇਸ ਈਵੈਂਟ 'ਚ ਐਪਲ ਕਈ ਨਵੇਂ ਪ੍ਰੋਡਕਟ ਪੇਸ਼ ਕਰਨ ਵਾਲੀ ਹੈ। ਈਵੈਂਟ 'ਚ ਕੰਪਨੀ ਆਪਣੇ ਨਵੇਂ ਆਪਰੇਟਿੰਗ ਸਿਸਟਮ ਆਈ.ਓ.ਐੱਸ. 17 ਨੂੰ ਵੀ ਪੇਸ਼ ਕਰੇਗੀ। WWDC 2023 'ਚ iOS, iPadOS, MacOS, WatchOS ਅਤੇ TVOS ਆਪਰੇਟਿੰਗ ਸਿਸਟਮ ਦੇ ਲੇਟੈਸਟ ਵਰਜ਼ਨ ਨੂੰ ਪੇਸ਼ ਕੀਤਾ ਜਾਵੇਗਾ। ਆਓ ਜਾਣਦੇ ਹਾਂ ਇਸ ਵਾਰ ਐਪਲ ਦੇ ਮੈਗਾ ਈਵੈਂਟ 'ਚ ਕੀ ਖ਼ਾਸ ਹੋਣ ਵਾਲਾ ਹੈ।

ਇਹ ਵੀ ਪੜ੍ਹੋ– ਸੈਮਸੰਗ ਤੋਂ ਬਾਅਦ ਹੁਣ ਐਪਲ ਨੇ ChatGPT 'ਤੇ ਲਗਾਈ ਪਾਬੰਦੀ, ਜਾਣੋ ਵਜ੍ਹਾ

ਐਪਲ ਪਾਰਕ 'ਚ ਹੋਵੇਗਾ WWDC 2023

ਐਪਲ ਦਾ ਇਸ ਸਾਲ ਦਾ ਮੈਗਾ ਈਵੈਂਟ ਅਗਲੇ ਮਹੀਨੇ ਜੂਨ 'ਚ ਹੋਣ ਵਾਲਾ ਹੈ। WWDC 2023 5 ਜੂਨ ਨੂੰ ਦੁਪਹਿਰ 1 ਵਜੇ ET / 10AM PT ਤੋਂ ਸ਼ੁਰੂ ਹੋਵੇਗਾ। ਇਹ ਈਵੈਂਟ ਕੂਪਰਟਿਨੋ, ਕੈਲੀਫੋਰਨੀਆ ਸਥਿਤ ਐਪਲ ਪਾਰਕ 'ਚ ਆਯੋਜਿਤ ਹੋਵੇਗਾ। ਜਿਸ ਵਿਚ ਐਪਲ ਦੇ ਸੀ.ਈ.ਓ. ਟਿਮ ਕੁੱਕ ਨਵੇਂ ਡਿਵਾਈਸ ਅਤੇ ਪ੍ਰੋਡਕਟ ਨੂੰ ਪੇਸ਼ ਕਰ ਸਕਦੇ ਹਨ। ਇਸ ਈਵੈਂਟ ਨੂੰ ਕੰਪਨੀ ਦੀ ਵੈੱਬਸਾਈਟ ਅਤੇ ਯੂਟਿਊਬ ਚੈਨਲ ਰਾਹੀਂ ਲਾਈਵ ਦੇਖਿਆ ਜਾ ਸਕੇਗਾ।

ਇਹ ਵੀ ਪੜ੍ਹੋ– ਗੂਗਲ ਦਾ ਵੱਡਾ ਫ਼ੈਸਲਾ: ਇਕੋ ਝਟਕੇ 'ਚ ਡਿਲੀਟ ਹੋਣਗੇ ਕਰੋੜਾਂ ਜੀਮੇਲ ਅਕਾਊਂਟ, ਜਾਣੋ ਵਜ੍ਹਾ

WWDC 2023 'ਚ ਕੀ ਹੋਵੇਗਾ ਖ਼ਾਸ

ਐਪਲ ਆਪਣੇ ਮੈਗਾ ਈਵੈਂਟ 'ਚ iOS 17 ਨੂੰ ਪੇਸ਼ ਕਰੇਗੀ। ਉਥੇ ਹੀ WWDC 2023 'ਚ ਹੀ iPadOS 17, macOS 14, watchOS 10 ਅਤੇ tvOS 17 ਦੀ ਲਾਂਚਿੰਗ ਹੋ ਸਕਦੀ ਹੈ। iOS 17 ਦੇ ਨਾਲ ਕੰਪਨੀ ਕਈ ਛੋਟੇ ਵੱਡੇ ਬਦਲਾਅ ਕਰ ਸਕਦੀ ਹੈ। 

ਐਪਲ ਨੇ ਪਹਿਲਾਂ ਹੀ ਐਕਸੈਸੀਬਿਲਿਟੀ ਸੁਵਿਧਾਵਾਂ ਦੇ ਸੂਟ ਦਾ ਪ੍ਰੀਵਿਊ ਕਰ ਲਿਆ ਹੈ ਜੋ ਨਵੇਂ ਓ.ਐੱਸ. ਦੇ ਨਾਲ ਆਉਣਗੇ, ਜਿਸ ਵਿਚ ਇਕ ਪਰਸਨਲ ਵੌਇਸ ਟੂਲ ਵੀ ਸ਼ਾਮਲ ਹੈ ਜੋ ਯੂਜ਼ਰਜ਼ ਨੂੰ 15 ਮਿੰਟਾਂ ਦੀ ਟ੍ਰੇਨਿੰਗ ਦੇ ਨਾਲ ਇਕ ਸਿੰਥੈਟਿਕ ਆਵਾਜ਼ ਬਣਾਉਣ ਦੀ ਸੁਵਿਧਾ ਦਿੰਦਾ ਹੈ।

ਇਹ ਵੀ ਪੜ੍ਹੋ– YouTube ਨੇ ਕਰ ਦਿੱਤਾ ਵੱਡਾ ਬਦਲਾਅ, ਹੁਣ ਸਮਾਰਟ ਟੀਵੀ 'ਤੇ ਵੀਡੀਓ ਦੇਖਣ ਦਾ ਮਜ਼ਾ ਹੋਵੇਗਾ ਕਿਰਕਿਰਾ

ਪੇਸ਼ ਹੋ ਸਕਦਾ ਹੈ AR/VR ਹੈੱਡਸੈੱਟ

ਇਸਤੋਂ ਇਲਾਵਾ ਐਪਲ ਦੇ ਮੈਗਾ ਈਵੈਂਟ 'ਚ Reality Pro AR ਹੈੱਡਸੈੱਟ ਤੋਂ ਵੀ ਪਰਦਾ ਚੁੱਕਿਆ ਜਾ ਸਕਦਾ ਹੈ। ਐਪਲ ਦੇ AR/VR ਹੈੱਡਸੈੱਟ ਨੂੰ ਐਪਲ ਦੇ ਸਿਲੀਕੋਨ ਚਿੱਪਸੈੱਟ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਐਪਲ ਫਿਲਹਾਲ ਮੈਕਬੁੱਕ ਏਅਰ 'ਤੇ ਕੰਮ ਕਰ ਰਹੀ ਹੈ ਜਿਸ ਵਿਚ ਐੱਮ 3 ਚਿੱਪਸੈੱਟ ਮਿਲੇਗਾ। ਨਵੇਂ ਮੈਕਬੁੱਕ ਨੂੰ 15 ਇੰਚ ਦੇ ਸਾਈਜ਼ 'ਚ ਪੇਸ਼ ਕੀਤਾ ਜਾਵੇਗਾ। 

ਇਸੇ ਸਾਲ ਲਾਂਚ ਹੋਵੇਗਾ ਆਈਫੋਨ 15

ਅਸੀਂ ਇਸ ਸਾਲ ਦੇ ਅਖੀਰ 'ਚ ਆਈਫੋਨ 15 ਦੇ ਰਿਲੀਜ਼ ਹੋਣ ਦਾ ਵੀ ਇੰਤਜ਼ਾਰ ਕਰ ਰਹੇ ਹਾਂ। ਅਫਵਾਹਾਂ ਦੱਸਦੀਆਂ ਹਨ ਕਿ ਆਈਫੋਨ 15 ਦੇ ਸਾਰੇ ਮਾਡਲ ਇਸ ਵਾਰ ਡਾਇਨਾਮਿਕ ਆਈਲੈਂਡ ਦੇ ਨਾਲ ਆਉਣਗੇ ਅਤੇ ਇਸ ਵਿਚ ਇਕ ਯੂ.ਐੱਸ.ਬੀ.-ਸੀ ਚਾਰਜਿੰਗ ਪੋਰਟ ਵੀ ਹੋ ਸਕਦਾ ਹੈ। ਹਾਲਾਂਕਿ ਇਸ ਲਈ ਸਤੰਬਰ ਦਾ ਇੰਤਜ਼ਾਰ ਕਰਨਾ ਹੋਵੇਗਾ।

ਇਹ ਵੀ ਪੜ੍ਹੋ– ਖ਼ੁਸ਼ਖ਼ਬਰੀ! ਆ ਗਿਆ ChatGPT ਦਾ ਮੋਬਾਇਲ ਐਪ, ਪਹਿਲਾਂ ਇਨ੍ਹਾਂ ਯੂਜ਼ਰਜ਼ ਨੂੰ ਮਿਲੀ ਸਹੂਲਤ


Rakesh

Content Editor

Related News