ਕੋਰੋਨਾ : ਵਰਕ ਫ੍ਰਾਮ ਹੋਮ ਕਰ ਰਹੇ ਲੋਕਾਂ ਨੂੰ ਇਹ ਕੰਪਨੀ ਦੇਵੇਗੀ ਫਾਸਟ ਇੰਟਰਨੈੱਟ ਦੀ ਸੁਵਿਧਾ

03/24/2020 11:02:21 PM

ਗੈਜੇਟ ਡੈਸਕ—ਕੋਰੋਨਾਵਾਇਰਸ ਦੀ ਇਸ ਸਥਿਤੀ ਨੂੰ ਦੇਖਦੇ ਹੋਏ ਟੈਲੀਕਾਮ ਆਪਰੇਟਰ ਭਾਰਤੀ ਏਅਰਟੈੱਲ ਨੇ ਆਪਣੀਆਂ ਮੁਕਾਬਲੇਬਾਜ਼ੀ ਕੰਪਨੀਆਂ ਜਿਓ, ਵੋਡਾਫੋਨ-ਆਈਡੀਆ, ਬੀ.ਐੱਸ.ਐੱਨ.ਐੱਲ. ਨੂੰ ਪੱਤਰ ਲਿਖਿਆ ਹੈ। ਇਸ ਪੱਤਰ 'ਚ ਲਿਖਿਆ ਕਿ ਜਿਹੜੇ ਲੋਕ ਵਰਕ ਫ੍ਰਾਮ ਹੋਮ ਕਰ ਰਹੇ ਹਨ ਉਨ੍ਹਾਂ ਨੂੰ ਬਿਨ੍ਹਾਂ ਕਿਸੇ ਪ੍ਰੇਸ਼ਾਨੀ ਦੇ ਸਰਵਿਸ ਉਪਲੱਬਧ ਕਰਵਾਉਣ ਲਈ ਇਕ ਰੋਮਿੰਗ ਸਮਝੌਤਾ ਹੋਣਾ ਚਾਹੀਦਾ। ਏਅਰਟੈੱਲ ਦੇ ਮਾਲਕ ਸੁਨੀਲ ਮਿੱਤਲ ਨੇ ਕਿਹਾ ਕਿ ਇਸ ਦੇ ਲਈ ਇੰਟਰਾ-ਸਰਕਲ ਰੋਮਿੰਗ ਅਤੇ ਹੋਰ ਪ੍ਰੋਸੈਸਜ਼ ਨੂੰ ਸਥਾਪਿਤ ਕਰਨਾ ਹੋਵੇਗਾ।

ਏਅਰਟੈੱਲ ਨੇ ਪੱਤਰ 'ਚ ਲਿਖਿਆ ਕਿ ਇਸ ਮੁਸ਼ਕਲ ਸਥਿਤੀ ਲਈ ਬਣਾਈ ਗਈ ਦੂਰਸੰਚਾਰ ਸੇਵਾਵਾਂ ਦੀ ਮਿਆਰੀ ਆਪਰੇਟਿੰਗ ਵਿਧੀ ਦੇ ਅਨੁਰੂਪ ਅਸੀਂ ਵੱਖ-ਵੱਖ ਮਿਆਰੀ ਲਈ ਟੀ.ਐੱਸ.ਟੀ. ਵਿਚਾਲੇ ਇਕ ਪ੍ਰੋਟੋਕਾਲ ਰੱਖਣਾ ਚਾਵਾਂਗੇ ਜਿਸ 'ਚ ਇੰਟਰਾ-ਸਰਕਲ ਵੀ ਸ਼ਾਮਲ ਹੋਵੇਗਾ। ਦੇਸ਼ਭਰ 'ਚ ਕੋਰੋਨਾਵਾਇਰਸ ਨਾਲ ਲੋਕਾਂ ਨੂੰ ਬਚਾਉਣ ਲਈ ਸੂਬਾਂ ਸਰਕਾਰਾਂ ਨੇ ਲਾਕਡਾਊਨ ਅਤੇ ਕਰਫਿਊ ਦਾ ਸਹਾਰਾ ਲਿਆ ਹੈ। ਏਅਰਟੈੱਲ ਨੇ ਕਿਹਾ ਕਿ ਇਹ ਪ੍ਰਬੰਧ ਸਬੰਧਿਤ ਹੋਣਗੇ ਜਿਸ ਦੇ ਤਹਿਤ ਕੋਈ ਸਾਈਟ ਬੰਦ ਹੈ ਜਾਂ ਫਿਰ ਟੈਲੀਕਾਮ ਕੰਪਨੀਆਂ ਅਪ-ਟਾਈਮ ਨੂੰ ਮੈਨੇਜ ਕਰਨ 'ਚ ਸਮਰਥ ਨਹੀਂ ਹੈ ਤਾਂ ਕੰਪਨੀਆਂ ਇਹ ਯਕੀਨਨ ਕਰਨਗੀਆਂ ਕਿ ਲੋਕਾਂ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਸਰਵਿਸ ਉਪਲੱਬਧ ਕਰਵਾਈਆਂ ਜਾਣ। ਕੰਪਨੀ ਨੇ ਕਿਹਾ ਕਿ ਲੋਕਾਂ ਨੂੰ ਸੋਸ਼ਲ ਡਿਸਟੈਂਸਟਿੰਗ ਬਣਾਉਣ ਲਈ ਅਤੇ ਵਾਇਰਸ ਤੋਂ ਬਚਣ ਲਈ ਵਰਕ ਫ੍ਰਾਮ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਏਅਰਟੈੱਲ ਨੇ ਪੱਤਰ 'ਚ ਲਿਖਿਆ ਕਿ ਇਸ ਤਰ੍ਹਾਂ ਦੀ ਸਥਿਤੀ 'ਚ ਇੰਟਰਨੈੱਟ ਸਰਵਿਸੇਜ਼ ਦਾ ਕੰਟਰੋਲ ਯਕੀਨਨ ਕਰਵਾਉਣਾ ਟੈਲੀਕਾਮ ਇੰਡਸਟਰੀ 'ਤੇ ਹੀ ਨਿਰਭਰ ਕਰਦਾ ਹੈ। ਉੱਥੇ, ਇਲੈਕਟ੍ਰਾਨਿਕਸ ਅਤੇ ਆਈ.ਟੀ. ਅਤੇ ਸੰਚਾਰ ਮੰਤਰਾਲਾ ਨੇ ਪਹਿਲੇ ਤੋਂ ਹੀ ਸਰਕੂਲਰ ਅਤੇ ਰਿਵਾਈਜ਼ਡ ਨਿਯਮ ਜਾਰੀ ਕਰ ਦਿੱਤੇ ਹਨ ਜਿਸ ਨਾਲ ਲੋਕਾਂ ਨੂੰ ਘਰ ਦੇ ਕੰਮ ਕਰਨ 'ਚ ਮਦਦ ਮਿਲ ਸਕੇ।


Karan Kumar

Content Editor

Related News