ਵਿੰਡੋਜ਼ 10 ਦੀ ਨਵੀਂ ਅਪਡੇਟ ''ਚ ਬ੍ਰਾਊਜ਼ਿੰਗ ਹੋਵੇਗੀ ਹੋਰ ਵੀ ਆਸਾਨ
Wednesday, Aug 03, 2016 - 11:53 AM (IST)

ਜਲੰਧਰ : ਅੱਜਕਲ ਹਰ ਕੋਈ ਐਡ ਬਲਾਕਰ ਨੂੰ ਪ੍ਰੈਫਰ ਕਰਦਾ ਹੈ, ਕਿਉਂਕਿ ਜਦੋਂ ਅਸੀਂ ਇੰਟਰਨੈੱਟ ਸਰਫ ਕਰਦੇ ਹਾਂ ਤਾਂ ਇਹ ਫੀਚਰ ਸਾਡੇ ਬਹੁਤ ਕੰਮ ਆਉਂਦਾ ਹੈ। ਮਾਈਕ੍ਰੋਸਾਫਟ ਦੇ ਇਨਸਾਈਡਰ ਪ੍ਰੋਗਰਾਮ ''ਚ ਵੀ ਐਡ ਬਲਾਕਰ ਤੇ ਐਡਬਲਾਕਰ ਪਲੱਸ ਨੂੰ ਸ਼ਾਮਿਲ ਕੀਤਾ ਗਿਆ ਸੀ ਤੇ ਡਿਵੈੱਲਪਰਜ਼ ਵੱਲੋਂ ਇਸ ''ਤੇ ਬਹੁਤ ਵਧੀਆ ਤਰੀਕੇ ਨਾਲ ਕੰਮ ਕੀਤਾ ਗਿਆ ਜਿਸ ਕਰਕੇ ਜਦੋਂ ਤੁਸੀਂ ਵਿੰਡੋਜ਼ 10 ਨੂੰ ਅਪਡੇਟ ਕਰੋਗੇ ਤਾਂ ਮਾਈਕ੍ਰੋਸਾਫਟ ਐੱਜ ਬ੍ਰਾਊਜ਼ਰ ''ਚ ਤੁਹਾਨੂੰ ਐਡ ਬਲਾਕਰ ਦੀ ਸੁਵਿਧਾ ਮਿਲੇਗੀ।
ਹਾਲਾਂਕਿ ਅਜੇ ਵੀ ਇਹ ਡਿਵੈੱਲਪਮੈਂਟ ਸਟੇਜ ''ਤੇ ਹੈ ਤੇ ਇਸ ਕਰਕੇ ਤੁਹਾਨੂੰ ਥੋੜੀ ਜਿਹੀ ਪ੍ਰੇਸ਼ਾਨੀ ਹੋ ਸਕਦੀ ਹੈ। ਇਹ ਐਡ ਬਲਾਕਰ ਕ੍ਰੋਮ ਦੇ ਐਕਸਟੈਂਸ਼ਨ ਕੋਡਜ਼ ''ਤੇ ਬੇਸਡ ਹੈ। ਪਰ ਆਸ ਲਗਾਈ ਜਾ ਰਹੀ ਹੈ ਕਿ ਮਾਈਕ੍ਰੋਸਾਫਟ ਵੱਲੋਂ ਵਿੰਡੋਜ਼ 10 ਦੀ ਐਨੀਵਰਸਰੀ ਅਪਡੇਟ ਦੇ ਨਾਲ ਇਸ ਨੂੰ ਪੂਰੀ ਤਰ੍ਹਾਂ ਅਪਡੇਟ ਕਰਕੇ ਐੱਜ ਬ੍ਰਾਊਜ਼ਰ ਨਾਲ ਐਡ ਕੀਤਾ ਜਾਵੇਗਾ।