ਡੇਟਿੰਗ ਐਪ ''ਤੇ ਹੋਇਆ ਵੱਡਾ Cyber Attack, 72,000 ਔਰਤਾਂ ਦੀਆਂ ਤਸਵੀਰਾਂ ਲੀਕ

Monday, Jul 28, 2025 - 06:38 PM (IST)

ਡੇਟਿੰਗ ਐਪ ''ਤੇ ਹੋਇਆ ਵੱਡਾ Cyber Attack, 72,000 ਔਰਤਾਂ ਦੀਆਂ ਤਸਵੀਰਾਂ ਲੀਕ

ਗੈਜੇਟ ਡੈਸਕ- ਔਰਤਾਂ ਲਈ ਖਾਸਤੌਰ 'ਤੇ ਬਣਾਈ ਗਈ ਡੇਟਿੰਗ ਐਪ Tea ਨੇ ਇਕ ਵੱਡੇ ਡਾਟਾ ਬ੍ਰੀਚ ਦੀ ਪੁਸ਼ਟੀ ਕੀਤੀ ਹੈ, ਜਿਸ ਵਿਚ ਹੈਕਰਾਂ ਨੇ ਕਰੀਬ 72,000 ਯੂਜ਼ਰਜ਼ ਇਮੇਜ ਤਕ ਪਹੁੰਚ ਬਣਾ ਲਈ ਹੈ। Tea ਦੀ ਬੁਲਾਰਣ ਨੇ ਦੱਸਿਆ ਕਿ ਕੰਪਨੀ ਨੇ ਆਪਣੇ ਸਿਸਟਮ 'ਚ ਅਣਅਧਿਕਾਰਤ ਐਕਸੈਸ ਦੀ ਪਛਾਣ ਕੀਤੀ ਹੈ। ਇਸ ਹੈਕ 'ਚ ਲੀਕ ਹੋਈਆਂ ਤਸਵੀਰਾਂ 'ਚ 13,000 ਸੈਲਫੀ ਅਤੇ ਫੋਟੋ ID, ਜੋ ਅਕਾਊਂਟ ਵੈਰੀਫਿਕੇਸ਼ਨ ਲਈ ਸਬਮਿਟ ਕੀਤੀਆਂ ਗਈਆਂ ਸਨ 59,000 ਹੋਰ ਤਸਵੀਰਾਂ, ਜੋ ਪੋਸਟ, ਕੁਮੈਂਟ ਅਤੇ ਡਾਇਰੈਕਟ ਮੈਸੇਜ ਤੋਂ ਲਈਆਂ ਗਈਆਂ ਸ਼ਾਮਲ ਹਨ, ਹਾਲਾਂਕਿ, ਕੰਪਨੀ ਨੇ ਇਹ ਸਪਸ਼ਟ ਕੀਤਾ ਹੈ ਕਿ ਈਮੇਲ ਅਤੇ ਫੋਨ ਨੰਬਰ ਲੀਕ ਨਹੀਂ ਹੋਏ ਅਤੇ ਸਿਰਫ ਉਹ ਯੂਜ਼ਰਜ਼ ਪ੍ਰਭਾਵਿਤ ਹੋਏ ਹਨ ਜਿਨ੍ਹਾਂ ਨੇ ਫਰਵਰੀ 2024 ਤੋਂ ਪਹਿਲਾਂ ਐਪ ਜੌਇਨ ਕੀਤਾ ਸੀ। 

Tea ਇੱਕ ਖਾਸ ਡੇਟਿੰਗ ਐਪ ਹੈ ਜਿੱਥੇ ਔਰਤਾਂ ਗੁਮਨਾਮ ਤੌਰ 'ਤੇ ਮਰਦਾਂ ਨਾਲ ਆਪਣੇ ਡੇਟਿੰਗ ਅਨੁਭਵਾਂ ਦੀ ਸਮੀਖਿਆ ਕਰ ਸਕਦੀਆਂ ਹਨ, ਕੁਝ-ਕੁਝ Yelp ਵਾਂਗ। ਇਸਦਾ ਸਲੋਗਨ ਹੈ, "ਔਰਤਾਂ ਨੂੰ ਡੇਟਿੰਗ ਵਿੱਚ ਕਦੇ ਵੀ ਆਪਣੀ ਸੁਰੱਖਿਆ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ।" ਸਿਰਫ਼ ਉਹ ਔਰਤਾਂ ਹੀ ਐਪ ਵਿੱਚ ਸ਼ਾਮਲ ਹੋ ਸਕਦੀਆਂ ਹਨ ਜੋ ਤਸਦੀਕ ਪ੍ਰਕਿਰਿਆ ਪਾਸ ਕਰਦੀਆਂ ਹਨ। ਇਸ ਪ੍ਰਕਿਰਿਆ ਵਿੱਚ, ਉਪਭੋਗਤਾਵਾਂ ਨੂੰ ਆਪਣੀਆਂ ਸੈਲਫੀਆਂ ਅਪਲੋਡ ਕਰਨੀਆਂ ਪੈਂਦੀਆਂ ਹਨ, ਜੋ ਐਪ ਦੇ ਅਨੁਸਾਰ ਸਮੀਖਿਆ ਤੋਂ ਬਾਅਦ ਮਿਟਾ ਦਿੱਤੀਆਂ ਜਾਂਦੀਆਂ ਹਨ।

ਕੰਪਨੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਥਰਡ ਪਾਰਟੀ ਸਾਈਬਰ ਸੁਰੱਖਿਆ ਮਾਹਿਰਾਂ ਨੂੰ ਨਿਯੁਕਤ ਕੀਤਾ ਹੈ ਅਤੇ ਸਿਸਟਮ ਨੂੰ ਸੁਰੱਖਿਅਤ ਕਰਨ ਲਈ 24 ਘੰਟੇ ਕੰਮ ਕੀਤਾ ਜਾ ਰਿਹਾ ਹੈ। ਹਾਲ ਹੀ 'ਚ Tea ਨੇ ਇੰਸਟਾਗ੍ਰਾਮ 'ਤੇ ਦੱਸਿਆ ਸੀ ਕਿ ਕੁਝ ਹੀ ਦਿਨਾਂ 'ਚ 20 ਲੱਖ ਤੋਂ ਵਧ ਔਰਤਾਂ ਨੇ ਐਪ ਜੌਇਨ ਕਰਨ ਦੀ ਰਿਕੁਐਸਟ ਭੇਜੀ ਹੈ। 


author

Rakesh

Content Editor

Related News