ਵਟਸਐਪ ’ਚ ਜੁੜਨਗੇ ਦੋ ਨਵੇਂ ਫੀਚਰ, ਬਦਲ ਜਾਵੇਗਾ ਚੈਟਿੰਗ ਕਰਨ ਦਾ ਅੰਦਾਜ਼

Saturday, Jun 26, 2021 - 02:08 PM (IST)

ਵਟਸਐਪ ’ਚ ਜੁੜਨਗੇ ਦੋ ਨਵੇਂ ਫੀਚਰ, ਬਦਲ ਜਾਵੇਗਾ ਚੈਟਿੰਗ ਕਰਨ ਦਾ ਅੰਦਾਜ਼

ਗੈਜੇਟ ਡੈਸਕ– ਵਟਸਐਪ ਆਪਣੇ ਯੂਜ਼ਰਸ ਲਈ ਚੈਟਿੰਗ ਅਨੁਭਵ ਨੂੰ ਹੋਰ ਬਿਹਤਰ ਬਣਾਉਣ ਲਈ ਐਪ ’ਚ ਨਵੇਂ ਅਪਡੇਟਸ ਅਤੇ ਫੀਚਰਜ਼ ਦੀ ਪੇਸ਼ਕਸ਼ ਕਰਦਾ ਰਹਿੰਦਾ ਹੈ। ਇਸ ਵਾਰ ਕੰਪਨੀ ਐਂਡਰਾਇਡ ਯੂਜ਼ਰਸ ਲਈ ਦੋ ਨਵੇਂ ਫੀਚਰਜ਼ ਲਿਆਉਣ ਦੀ ਤਿਆਰੀ ਕਰ ਰਹੀ ਹੈ। ਜਾਣਕਾਰੀ ਮੁਤਾਬਕ, ਵਟਸਐਪ ਨਵੇਂ ਫੀਚਰਜ਼ ਲੇਟੈਸਟ ਵਰਜ਼ਨ ਐਂਡਰਾਇਡ 2.21.13.17 ਅਪਡੇਟ ’ਤੇ ਜਾਰੀ ਕਰੇਗਾ। ਹਾਲਾਂਕਿ, ਨਵੇਂ ਫੀਚਰਜ਼ ਅਜੇ ਸਿਰਫ਼ ਬੀਟਾ ਯੂਜ਼ਰਸ ਲਈ ਰੋਲਆਊਟ ਕੀਤੇ ਜਾਣਗੇ, ਆਉਣ ਵਾਲੇ ਸਮੇਂ ’ਚ ਕੰਪਨੀ ਇਨ੍ਹਾਂ ਨੂੰ ਜਲਦ ਹੀ ਸਾਰੇ ਐਂਡਰਾਇਡ ਯੂਜ਼ਰਸ ਲਈ ਅਪਡੇਟ ਕਰੇਗੀ। 

ਵਟਸਐਪ ਨੂੰ ਟ੍ਰੈਕ ਕਰਨ ਵਾਲੀ ਬਲਾਗ ਸਾਈਟ WABetaInfo ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ, ਐਪ ਵੌਇਸ ਵੇਵਫਾਰਮ ਨਾਂ ਦੇ ਫੀਚਰ ’ਤੇ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਕੰਪਨੀ ਸਟਿਕਰ ਪੈਕ ਨੂੰ ਲੈ ਕੇ ਨਵੀਂ ਅਪਡੇਟ ਜਾਰੀ ਕਰੇਗੀ।

ਕੀ ਹੈ ਵਟਸਐਪ ਵੇਵਫਾਰਮ
ਇਹ ਇਕ ਨਵਾਂ ਅਤੇ ਯੂਨੀਕ ਚੇਂਜ ਹੋਵੇਗਾ। ਦਰਅਸਲ, ਐਪ ਆਪਣੇ ਵੌਇਸ ਨੋਟ ਫੀਚਰ ਨੂੰ ਰੀਡਿਜ਼ਾਇਨ ਕਰਨ ਜਾ ਰਹੀ ਹੈ। ਇਹ ਫੀਚਰ ਕੰਪਨੀ ਦੇ ਵੌਇਸ ਮੈਸੇਜ ਫੀਚਰ ’ਚ ਕਾਸਮੈਟਿਕ ਬਦਲਾਅ ਲਿਆਉਂਦਾ ਹੈ। ਹੁਣ ਤਕ ਵਟਸਐਪ ਦੇ ਵੌਇਸ ਨੋਟ ’ਚ ਇਕ ਸਿੱਧੀ ਲਾਈਨ ਦਿਸਦੀ ਹੈ ਜਿਸ ਦੇ ਨਾਲ ਇਕ ਪਲੇਅ ਅਤੇ ਪੌਜ਼ ਬਟਨ ਵੀ ਹੁੰਦਾ ਹੈ। ਨਵੀਂ ਅਪਡੇਟ ਤੋਂ ਬਾਅਦ ਉਸ ਸਿੱਧੀ ਲਾਈਨ ਨੂੰ ਹੁਣ ਵੇਵਫਾਰਮ ਦੀ ਤਰ੍ਹਾਂ ਵੇਖਿਆ ਜਾਵੇਗਾ। ਜੇਕਰ ਹੁਣ ਤੁਸੀਂ ਇਕ ਬੀਟਾ ਯੂਜ਼ਰ ਹੋ ਤਾਂ ਨਵਾਂ ਵਰਜ਼ ਡਾਊਨਲੋਡ ਕਰਕੇ ਇਨ੍ਹਾਂ ਦੋਵਾਂ ਨਵੇਂ ਫੀਚਰਜ਼ ਦਾ ਇਸਤੇਮਾਲ ਕਰ ਸਕਦੇ ਹੋ। ਬਲਾਗ ਸਾਈਟ ਦਾ ਕਹਿਣਾ ਹੈ ਕਿ ਨਵਾਂ ਇੰਟਰਫੇਸ ਇੰਸਟਾਗ੍ਰਾਮ ਦੇ ਵੌਇਸ ਮੈਸੇਜ ’ਤੇ ਲਾਗੂ ਕੀਤੇ ਗਏ ਇੰਟਰਫੇਸ ਦੇ ਸਮਾਨ ਹੈ। ਉਥੇ ਹੀ ਫੇਸਬੁੱਕ ਵੀ ਇਸ ਫੀਚਰ ਨੂੰ ਆਪਣੇ ਆਈ.ਓ.ਐੱਸ. ਆਧਾਰਿਤ ਐਪ ’ਚ ਲਿਆਉਣ ਦੀ ਯੋਜਨਾ ਬਣਾ ਰਿਹਾ ਹੈ। 

ਵਟਸਐਪ ਸਟਿਕਰ ਪੈਕ
ਵਟਸਐਪ ਨੇ ਆਪਣੇ ਐਂਡਰਾਇਡ ਬੀਟਾ ਐਪ ’ਤੇ ਫਾਰਵਰਡ ਸਟਿਕਰ ਪੈਕ ਨਾਂ ਦਾ ਇਕ ਫੀਚਰ ਵੀ ਸ਼ੁਰੂ ਕੀਤਾ ਹੈ, ਇਹ ਫੀਚਰ ਵਟਸਐਪ ਬੀਟਾ ਦੇ ਨਾਲ ਐਂਡਰਾਇਡ ਵਰਜ਼ਨ 2.21.13.15 ਲਈ ਉਪਲੱਬਧ ਹੈ। ਇਸ ਤਹਿਤ ਯੂਜ਼ਰਸ ਹੁਣ ਪਸੰਦੀਦਾ ਸਟਿਕਰ ਪੈਕ ਨੂੰ ਆਪਣੇ ਕਾਨਟੈਕਟਸ ਨਾਲ ਸਾਂਝਾ ਜਾਂ ਫਾਰਵਰਡ ਕਰ ਸਕਣਗੇ ਪਰ ਯੂਜ਼ਰਸ ਸਿਰਫ਼ ਉਨ੍ਹਾਂ ਸਟਿਕਰ ਪੈਕ ਨੂੰ ਫਾਰਵਰਡ ਕਰ ਸਕਣਗੇ ਜੋ ਵਟਸਐਪ ’ਤੇ ਹੀ ਡਾਊਨਲੋਡ ਕੀਤੇ ਗਏ ਹਨ। ਇਸ ਦਾ ਮਤਲਬ ਇਹ ਵੀ ਹੈ ਕਿ ਯੂਜ਼ਰਸ ਕਿਸੇ ਥਰਡ ਪਾਰਟੀ ਸਟਿਕਰ ਪੈਕ ਨੂੰ ਸ਼ੇਅਰ ਨਹੀਂ ਕਰ ਸਕਣਗੇ। 


author

Rakesh

Content Editor

Related News