WhatsApp ’ਚ ਆ ਰਿਹੈ ਮੈਸੇਜ ਐਡਿਟ ਦਾ ਫੀਚਰ, ਇੰਝ ਕਰੇਗਾ ਕੰਮ

Saturday, Jun 04, 2022 - 05:39 PM (IST)

ਗੈਜੇਟ ਡੈਸਕ– ਟਵਿਟਰ ਦੇ ਐਡਿਟ ਬਟਨ ਦਾ ਇੰਤਜ਼ਾਰ ਤਾਂ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਅਤੇ ਇਹ ਇੰਤਜ਼ਾਰ ਅਜੇ ਹੋਰ ਲੰਬਾ ਹੀ ਹੋਣ ਵਾਲਾ ਹੈ ਪਰ ਲਗਦਾ ਹੈ ਕਿ ਵਟਸਐਪ ਨੇ ਇਸਨੂੰ ਗੰਭੀਰਤਾ ਨਾਲ ਲੈ ਲਿਆ ਹੈ। ਰਿਪੋਰਟ ਮੁਤਾਬਕ, ਵਟਸਐਪ ਐਡਿਟ ਬਟਨ ’ਤੇ ਕੰਮ ਕਰ ਰਿਹਾ ਹੈ। ਵਟਸਐਪ ਦੇ ਐਡਿਟ ਬਟਨ ਦੀ ਟੈਸਟਿੰਗ ਬੀਟਾ ਵਰਜ਼ਨ ’ਤੇ ਹੋ ਰਹੀ ਹੈ ਜਿਸਦੇ ਆਉਣ ਤੋਂ ਬਾਅਦ ਯੂਜ਼ਰਸ ਕਿਸੇ ਵਟਸਐਪ ਮੈਸੇਜ ਨੂੰ ਭੇਜਣ ਤੋਂ ਬਾਅਦ ਵੀ ਆਰਾਮ ਨਾਲ ਐਡਿਟ ਕਰ ਸਕਣਗੇ। 

ਇਹ ਵੀ ਪੜ੍ਹੋ– Google Chrome ਹੁਣ ਹੋਵੇਗਾ ਹੋਰ ਵੀ ਸੁਰੱਖਿਅਤ, ਦੂਰ ਹੋਵੇਗੀ ਤੁਹਾਡੀ ਇਹ ਪਰੇਸ਼ਾਨੀ

ਵਟਸਐਪ ਮੈਸੇਜ ਐਡਿਟਿੰਗ ਫੀਚਰ ਦਾ ਇਕ ਸਕਰੀਨਸ਼ਾਟ ਵੀ ਸਾਹਮਣੇ ਆਇਆ ਹੈ। Wabetainfo ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਐਡਿਟ ਫੀਚਰ ’ਤੇ ਵਟਸਐਪ ਪਿਛਲੇ ਪੰਜ ਸਾਲਾਂ ਤੋਂ ਕੰਮ ਕਰ ਰਿਹਾ ਹੈ ਅਤੇ ਹੁਣ ਇਸਦੀ ਟੈਸਟਿੰਗ ਸ਼ੁਰੂ ਹੋਈ ਹੈ। ਨਵੇਂ ਫੀਚਰ ਦੀ ਟੈਸਟਿੰਗ ਫਿਲਹਾਲ ਐਂਡਰਾਇਡ ’ਤੇ ਹੋ ਰਹੀ ਹੈ ਅਤੇ ਉਮੀਦ ਹੈ ਕਿ ਜਲਦ ਹੀ ਇਸਦੀ ਟੈਸਟਿੰਗ ਆਈ.ਓ.ਐੱਸ. ਅਤੇ ਡੈਸਕਟਾਪ ਵਰਜ਼ਨ ’ਤੇ ਸ਼ੁਰੂ ਹੋਵੇਗੀ। 

ਇਹ ਵੀ ਪੜ੍ਹੋ– ਵਰਚੁਅਲ ਕਾਲ ਰਾਹੀਂ ਰਚੀ ਗਈ ਸੀ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼? ਜਾਣੋ ਕੀ ਹੈ ਇਹ ਤਕਨਾਲੋਜੀ

PunjabKesari

ਇਹ ਵੀ ਪੜ੍ਹੋ– Xiaomi ਦੇ ਇਨ੍ਹਾਂ ਸਮਾਰਟਫੋਨਾਂ ਨੂੰ ਹੁਣ ਨਹੀਂ ਮਿਲੇਗੀ ਕੋਈ ਅਪਡੇਟ, ਵੇਖੋ ਪੂਰੀ ਲਿਸਟ

ਮੇਟਾ ਦੀ ਮਲਕੀਅਤ ਵਾਲਾ ਵਟਸਐਪ ਇਕ ਹੋਰ ਵੱਡੇ ਫੀਚਰ ’ਤੇ ਕੰਮ ਕਰ ਰਿਹਾ ਹੈ। ਨਵੀਂ ਅਪਡੇਟ ਤੋਂ ਬਾਅਦ ਵਟਸਐਪ ਗਰੁੱਪ ਛੱਡਣ ’ਤੇ ਐਡਮਿਨ ਤੋਂ ਇਲਾਵਾ ਕਿਸੇ ਨੂੰ ਕੁਝ ਪਤਾ ਨਹੀਂ ਚੱਲੇਗਾ। ਨਵੇਂ ਫੀਚਰ ਬਾਰੇ ਵਟਸਐਪ ਦੇ ਫੀਚਰ ਨੂੰ ਟ੍ਰੈਕ ਕਰਨ ਵਾਲੇ Wabetainfo ਨੇ ਜਾਣਕਾਰੀ ਦਿੱਤੀ ਹੈ। ਨਵਾਂ ਫੀਚਰ ਫਿਲਹਾਲ ਬੀਟਾ ਟੈਸਟਿੰਗ ’ਚ ਹੈ। ਨਵੇਂ ਫੀਚਰ ਦੇ ਆਉਣ ਤੋਂ ਬਾਅਦ ਗਰੁੱਪ ਛੱਡਣ ’ਤੇ ਸਿਰਪ ਗਰੁੱਪ ਐਡਮਿਨ ਨੂੰ ਹੀ ਨੋਟੀਫਿਕੇਸ਼ਨ ਮਿਲੇਗੀ।

ਇਹ ਵੀ ਪੜ੍ਹੋ– BSNL 5G ਦੀ ਤਿਆਰੀ ਤੇਜ਼, ਜਾਣੋ ਕਦੋਂ ਤਕ ਲਾਂਚ ਹੋਵੇਗਾ ਨੈੱਟਵਰਕ


Rakesh

Content Editor

Related News